*ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਵਲੋਂ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੀ ਯਾਦ ਵਿੱਚ ਸਮਰਪਣ ਦਿਵਸ ਮੌਕੇ ਸੇਂਟਰਲ ਪਾਰਕ, ਦੀ ਸਫ਼ਾਈ ਕਰਕੇ ਮਨਾਇਆ ਗਿਆ*

0
203

ਮਾਨਸਾ(ਸਾਰਾ ਯਹਾਂ/  ਮੁੱਖ ਸੰਪਾਦਕ) : ਸੰਤ ਨਿਰੰਕਾਰੀ ਸੰਤਸੰਗ ਭਵਨ ਬ੍ਰਾਂਚ ਮਾਨਸਾ ਦੇ ਸੰਜੋਜਕ ਦਲੀਪ ਕੁਮਾਰ ਰਵੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਦੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜੀ ਦੀ ਯਾਦ ਵਿੱਚ ਭਾਰਤ ਅਤੇ ਦੂਰ ਦੇਸ਼ਾਂ ਵਿਚ ਸਮਰਪਣ ਦਿਵਸ ਹਰ ਸਾਲ 13 ਮਈ ਨੂੰ ਬਲੱਡ ਕੈਂਪ, ਸਫ਼ਾਈ ਅਭਿਆਨ, ਅਤੇ ਹੋਰ ਵੱਖ ਵੱਖ ਥਾਵਾਂ ਉੱਤੇ ਲੋਕ ਭਲਾਈ ਦੇ ਕੰਮ ਕਰਕੇ ਮਨਾਇਆ ਜਾਂਦਾ ਹੈ ਅਤੇ ਊਨਾ ਵਲੋਂ ਮਾਨਵਤਾ ਦੇ ਪ੍ਰਤੀ ਕੀਤੇ ਗਏ ਪਰਉਪਕਾਰਾਂ ਨੂੰ ਯਾਦ ਕਰਕੇ ਉਨਾਂ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ ਜਾਂਦੇ ਹਨ। ਇਸ ਮੌਕੇ’ਤੇ ਸਾਰੇ ਸ਼ਹਿਰਾ ਜਿੱਥੇ ਵੀ ਨਿਰੰਕਾਰੀ ਸਤਸੰਗ ਭਵਨ ਮੌਜੂਦ ਹਨ ਅਤੇ ਸਮਾਲਖਾ ਵਿਚ ਇਕ ਵਿਸ਼ਾਲ ਸਮਾਗਮ ਵਰਤਮਾਨ ਨਿਰੰਕਾਰੀ ਸਤਿਗੁਰੂ ਮਾਤਾ ਸੁਦਿਕਸ਼ਾ ਸਵਿੰਦਰ ਹਰਦੇਵ ਜੀ ਮਹਾਰਾਜ ਜੀ ਦੀ ਪਾਵਨ ਅਗਵਾਈ ਵਿਚ ਆਯੋਜਿਤ ਕੀਤਾ ਜਾਂਦਾ ਹੈ। ਜਿਸ ਵਿਚ ਮਿਸ਼ਨ ਦੇ ਚੰਡੀਗੜ•, ਮੋਹਾਲੀ, ਪੰਚਕੂਲਾ, ਦਿੱਲੀ , ਹਰਿਆਣਾ, ਪੰਜਾਬ, ਅਤੇ ਦੇਸ਼ ਦੇ ਹੋਰ ਭਾਗਾਂ ਤੇ ਦੂਰ ਦੇਸ਼ਾਂ ਤੋਂ ਆਏ ਹੋਏ ਹਜ਼ਾਰਾਂ ਭਗਤਾਂ ਵਲੋਂ ਭਾਗ ਲਿਆ ਜਾਵੇਂਗਾ। ਇਸ ਮੌਕੇ’ਤੇ ਨਿਰੰਕਾਰੀ ਭਗਤਾਂ ਵਲੋਂ ਸਮਰਪਿਤ ਭਾਵ ਨਾਲ ਮਿਸ਼ਨ ਨੂੰ ਹੋਰ ਉਚਾਈਆਂ ਤੱਕ ਪਹੁੰਚਾਉਣ ਵਿਚ ਯੋਗਦਾਨ ਦੇਣ ਲਈ ਪ੍ਰਣ ਲੈਣਗੇ ਜਿਥੇ ਇਸਨੂੰ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇਖਣਾ ਚਾਹੁੰਦੇ ਸਨ। ਉਨ•ਾਂ ਸਤਿਗੁਰੂ ਮਾਤਾ ਸੁਦਿਕਸ਼ਾ ਸਵਿੰਦਰ ਹਰਦੇਵ ਜੀ ਮਹਾਰਾਜ ਨੂੰ ਵੀ ਵਿਸ਼ਵਾਸ਼ ਦੁਆਉਣਗੇ ਉਹ ਸਾਰੇ ਮੋਢੇ ਨਾਲ ਮੋਢਾ ਮਿਲਾ ਕੇ ਉਨ•ਾਂ ਮਾਰਗ ਦਰਸ਼ਨ ਵਿਚ ਮਿਸ਼ਨ ਦੀ ਸੇਵਾ ਕਰਦੇ ਰਹਿਣਗੇ। ਕਿ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਆਪਣਾ ਸਮਸਤ ਜੀਵਨ ਮਾਨਵਤਾ ਲਈ ਸਮਰਪਿਤ ਕੀਤਾ। ਮਿਸ਼ਨ ਦੀ ਵਾਗਡੋਰ ਸੰਭਾਲਦੇ ਹੋਏ, ਬਾਬਾ ਜੀ ਨੇ ਈਸ਼ਵਰੀ ਇਛਾ ਨੂੰ ਸਵੀਕਾਰ ਕਰਨ ਅਤੇ ਖੁਦ ਨੂੰ ਹਰ ਪਰਸਥਿਤੀ ਵਿਚ ਢਾਲਣ ਦੀ ਪ੍ਰੇਰਣਾ ਦਿੱਤੀ। ਬਾਬਾ ਜੀ ਨੇ ਹਰ ਸ਼ਰਧਾਲੂ ਭਗਤ ਨੂੰ ਜੀਵਨ ਦੀ ਨਕਾਰਾਤਮਤਾ ਨੂੰ ਛੱਡਣ ਦਾ ਸੰਦੇਸ਼ ਦਿੱਤਾ ਅਤੇ ਸੰਤਾਂ ਦੇ ਸੰਗ ਵਿਚ ਦੈਵੀ ਗੁਣਾਂ ਨੂੰ ਅਪਨਾਉਣ ਲਈ ਕਿਹਾ। ਬਾਬਾ ਜੀ ਨੇ ਆਪਣੀ ਆਰਭਿੰਕ ਉਮਰ ਵਿਚ ਵੀ ਸਾਰਿਆਂ ਦਾ ਸਨਮਾਨ ਕੀਤਾ ਅਤੇ ਉਥੇ ਸਨਮਾਨ ਸਤਿਗੁਰੂ ਦੇ ਰੂਪ ਵਿਚ ਹਰ ਭਗਤ ਨੂੰ ਵੀ ਦਿੰਦੇ ਰਹੇ। ਬਾਬਾ ਜੀ ਨੇ ਸਾਰਿਆਂ ਨੂੰ ਆਪਣਾ ਪਰਿਵਾਰ ਮੰਨਿਆ ਅਤੇ ਸਾਰਿਆਂ ਦਾ ਧਿਆਨ ਰੱਖਿਆ। ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਨੇ ਜੀਵਨ ਵਿਚ ਕਈ ਪ੍ਰੇਰਕ ਉਦਾਹਰਣ ਦੇ ਕੇ ਦੱਸਿਆ ਸਦਾ ਆਪਣੀ ਸ਼ਹਿਨਸ਼ੀਲਤਾ ਅਤੇ ਦ੍ਰਿੜਤਾ ਨੂੰ ਸਾਡੇ ਅੱਗੇ ਰੱਖਿਆ। ਉਹ ਹਰ ਸਥਿਤੀ ਵਿਚ ਖੁਦ ਨੂੰ ਢਾਲਣਾ ਜਾਣਦੇ ਸਨ। ਆਪਣੀ

ਅਧਿਆਧਮਿਕ ਯਾਤਰਾਵਾਂ ਦੌਰਾਨ ਕਿਸੇ ਵੀ ਪ੍ਰਕਾਰ ਦੀ ਅਸੁਵਿਧਾ ਨੂੰ ਅੱਗੇ ਨਹੀਂ ਆਉਣ ਦਿੱਤਾ। ਨਿਰੰਕਾਰੀ ਬਾਬਾ ਜੀ ਨੇ ਆਪਣੇ ਨਸ਼ਵਰ ਸ਼ਰੀਰ ਨੂੰ 13 ਮਈ 2016 ਨੂੰ ਤਿਆਗਿਆ ਸੀ। ਸ਼ਹਿਨਸ਼ੀਲਤਾ ਦੀ ਭਾਵਨਾ ਬਹੁਤ ਸੀ ਅਤੇ ਉਹ ਭਾਵਨਾ ਦੁਸਰਿਆਂ ਲਈ ਪ੍ਰੇਰਣਾ ਦਾ ਸ੍ਰੋਤ ਰਹੇਗੀ ਸਾਰਿਆਂ ਨੂੰ ਸਤਿਸੰਗ ਕਰਨ ਦਾ ਸੰਦੇਸ਼ ਦਿੰਦੇ ਰਹੇ। ਦਿੱਲੀ ਅਤੇ ਦੇਸ਼ ਦੇ ਹੋਰਨਾਂ ਭਾਗਾਂ ਅਤੇ ਦੂਰ ਦੇਸ਼ਾਂ ਤੋਂ ਆਏ ਹੋਏ ਕਈ ਸੰਤ ਮਹਾਪੁਰਸ਼ਾਂ ਬਾਬਾ ਜੀ ਨੂੰ ਆਪਣੇ ਸ਼ਰਧਾ ਪੂਰਨ ਅਰਪਣ ਕਰਨਗੇ। ਬਾਬਾ ਜੀ ਵਲੋਂ ਕਠਿਨ ਪਰਿਸਿਥਤੀਆਂ ਵਿਚ ਮਿਸ਼ਨ ਦੇ ਅਧਿਆਤਿਮਕ ਮਾਰਗ ਦਰਸ਼ਕ ਦੇ ਰੂਪ ਵਿਚ ਪ੍ਰਗਟ ਹੋਣ ਨੂੰ ਯਾਦ ਕੀਤਾ ਜਾਂਦਾ ਹੈ ।ਬਾਬਾ ਜੀ ਨੇ ਮਿਸ਼ਨ ਨੂੰ ਆਪਣੀ ਅਥਾਹ ਸ਼ਹਿਨਸ਼ੀਲਤਾ ਵਿਚ ਸ਼ਾਤੀਪ੍ਰਿਅ ਵਿਸ਼ਵਬੰਧੂਤਵ ਦਾ ਅੰਦੋਲਣ ਬਣਾ ਦਿੱਤਾ। ਕਈ ਭਗਤ ਆਪਣੇ ਨਿਜੀ ਅਨੁਭਵਾਂ ਦਾ ਜਿਕਰ ਕਰਣਗੇ ਅਤੇ ਜਿਸ ਵਿਚ ਬਾਬਾ ਜੀ ਵਲੋਂ ਦਿੱਤੀ ਗਈ ਅਧਿਆਤਮਿਕ ਯਾਤਰਾਵਾਂ ਦੌਰਾਨ ਹਰ ਸ਼ਰਧਾਲੂ ਭਗਤ ਨਾਲ ਪ੍ਰੇਮ ਕੀਤਾ ਗਿਆ ਸੀ। ਅੰਤ ਵਿਚ ਸੰਜੋਜਕ ਦਲੀਪ ਕੁਮਾਰ ਰਵੀ ਜੀ ਨੇ ਸੇਵਾ ਵਿੱਚ ਹਿੱਸਾ ਲੈਣ ਸਮਰਪਣ ਦਿਵਸ ਮੌਕੇ ਪਹੁੰਚੇ ਮਾਨਸਾ ਬ੍ਰਾਂਚ ਦੇ ਸਾਰੇ ਸੇਵਾਦਲ ਦੇ ਭੈਣਾਂ ਭਾਈਆ,ਬੱਚਿਆਂ,ਸਮੂਹ ਸੰਗਤਾਂ ਹਰਬੰਸ ਸਿੰਘ ਸੰਚਾਲਕ, ਅਸ਼ੋਕ ਕੁਮਾਰ ਅਗਰਵਾਲ, ਇੰਦਰਜੀਤ ਸਿੰਘ ਸਿਖ਼ਸ਼ਕ, ਗਗਨਦੀਪ ਸਿੰਘ ਸਹਾਇਕ ਸਿਖ਼ਸ਼ਕ,ਅਤੇ ਆਏ ਹੋਏ ਸਮਾਜ ਸੇਵੀ ਐਡਵੋਕੇਟ ਪ੍ਰਦੀਪ ਸਿੰਗਲਾ, ਐਡਵੋਕੇਟ ਨਰੇਸ਼ ਕੁਮਾਰ ਗਰਗ, ਅਤੇ ਮਾਨਸਾ ਜ਼ਿਲ੍ਹੇ ਦੇ ਮਸ਼ਹੂਰ ਡਾਕਟਰ ਸਾਹਿਬਾਨ, ਡਾ. ਜਨਕ ਰਾਜ,ਡਾ. ਇੰਦਰਪਾਲ ਸਿੰਘ,ਡਾ.ਸ਼ੇਰ ਜੰਗ ਸਿੰਘ, ਡਾ. ਰੁਪਿੰਦਰ ਸਿੰਗਲਾ, ਡਾ. ਕਰਮਜੀਤ ਸਿੰਘ, ਡਾ. ਰਾਜਿੰਦਰ ਸਿੰਘ, ਡਾ. ਬਹਾਦਰ ਸਿੰਘ, ਵਿਜੈ ਕੁਮਾਰ ਸਿੰਗਲਾ , ਸੁਨੀਲ ਕੁਮਾਰ ਨੀਨੁ,ਨਗਰ ਕੌਂਸਲ ਦੇ ਪ੍ਰਧਾਨ ਜੀ,ਰਾਘਵ ਸਿੰਗਲਾ, ਸੰਦੀਪ ਸਿੰਗਲਾ, ਕ੍ਰਿਸ਼ਨ ਬਲਦੇਵ, ਐੱਮ .ਐਲ. ਏ. ਵਿਜੇ ਕੁਮਾਰ ਸਿੰਗਲਾ ਜੀ, ਦਾ ਸੈਂਟਰ ਪਾਰਕ ਦੀ ਸਫ਼ਾਈ ਸਮਰਪਣ ਦਿਵਸ ਮੌਕੇ ਪਹੁੰਚ ਕੇ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਦੇ ਸੇਵਾਦਾਰਾਂ ਦਾ ਉਤਸ਼ਾਹ ਵਧਾਉਣ ਤੇ
ਦਿਲੋ ਧੰਨਵਾਦ ਕੀਤਾ ਗਿਆ।

NO COMMENTS