*ਸੰਤੁਲਿਤ ਖੁਰਾਕ ਸਿਹਤਮੰਦ, ਜੀਵਨ ਦਾ ਅਧਾਰ:-ਸਿਵਲ ਸਰਜਨ

0
14

  ਮਾਨਸਾ 04 ਸਤੰਬਰ (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ ) ਸਤੰਬਰ ਮਹੀਨੇ ਨੂੰ ਸਿਹਤ ਵਿਭਾਗ ਪੰਜਾਬ ਵੱਲੋਂ ਪੋੋਸ਼ਣ ਮਾਹ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਨੇ ਕੀਤਾ।ਇਸ ਸਬੰਧੀ ਬੁਰਜ ਰਾਠੀ ਅਤੇ ਭੈਣੀ ਬਾਘਾ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਜਾਣਕਾਰੀ ਦਿੰਦਿਆ  ਜ਼ਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਵਿਜੈ   ਕੁਮਾਰ ਨੇ ਦੱਸਿਆ ਕਿ ਸੰਤੁਲਿਤ ਖੁਰਾਕ ਹੀ ਸਾਡੀ ਸਿਹਤ ਦਾ ਮੁੱਖ ਆਧਾਰ ਹੈ । ਜਿਸ ਨਾਲ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਅਤੇ ਮਨੁੱਖ ਦੇ ਕੰਮ ਕਰਨ ਦੀ ਸਮਰੱੱਥਾ ਵਧਦੀ ਹੈ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਰ ਵਿਅਕਤੀ ਨੂੰ ਉਮਰ ਦੇ ਹਿਸਾਬ ਨਾਲ ਆਪਣੀ ਖੁਰਾਕ ਢੁੱਕਵੀਂ ਮਾਤਰਾ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟਸ, ਫੈਟ, ਵਿਟਾਮਿਨ ,ਖਣਿਜ ਅਤੇ ਫੋਕਟ ਪਦਾਰਥ ਸ਼ਾਮਲ ਕਰਨੇ ਚਾਹੀਦੇ ਹਨ, ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਬੇਸ਼ੱਕ ਹਰ ਵਰਗ ਦੇ ਵਿਅਕਤੀਆਂ ਲਈ ਸੰਤੁਲਿਤ ਖੁਰਾਕ ਜ਼ਰੂਰੀ ਹੈ, ਪ੍ਰੰਤੂ ਗਰਭਵਤੀ ਔਰਤਾਂ ਦੁੱਧ ਚੁਘਾਉਂਦੀਆਂ ਮਾਵਾਂ ਛੋਟੀਆਂ ਬੱਚੀਆਂ ਅਤੇ ਕਿਸ਼ੋਰ ਅਵਸਥਾ ਵਾਲੇ ਲੜਕੇ ਲੜਕਿਆਂ ਲਈ ਉਚਿਤ ਖੁਰਾਕ , ਵਧੇਰੇ ਮਹੱਤਵਪੂਰਨ ਹੈ। ਕਿਸ਼ੋਰਾਂ ਲਈ ਢੁੱਕਵੀਂ ਖੁਰਾਕ ਸਬੰਧੀ ਜਾਣਕਾਰੀ ਦਿੰਦਿਆਂ ਵਿਜੈ ਕੁਮਾਰ ਨੇ ਦੱਸਿਆ ਕਿ ਕਿਸ਼ੋਰ ਕੁੜੀਆਂ ਵਿਟਾਮਿਨ ਅਤੇ ਆਇਰਨ ਭਰਪੂਰ  ਵੱਖ ਵੱਖ ਤਰ੍ਹਾਂ ਦੀ ਖੁਰਾਕ ਲੈਣ ਤਾਂ ਇਸ ਨਾਲ ਮਹਾਂਮਾਰੀ ਦੌਰਾਨ ਹੋਈ ਆਇਰਨ ਦੀ ਕਮੀ ਦੀ ਭਰਪਾਈ ਹੋਵੇਗੀ । ਪੌਸ਼ਟਿਕ ਭਰਪੂਰ ਦੁੱਧ ਤੇਲ ਆਇਓਡੀਨ ਯੁਕਤ ਨਮਕ ਕਿਸ਼ੋਰਾਂ ਲਈ ਲਾਹੇਵੰਦ ਹੁੰਦਾ ਹੈ । ਹਫ਼ਤੇ ਵਿੱਚ ਇੱਕ ਵਾਰੀ ਆਇਰਨ ਦੀ ਗੋਲੀ ਜੋ ਸਕੂਲਾਂ ਵਿੱਚ ਵੀਵਸ ਪ੍ਰੋਗਰਾਮ ਦੇ ਅੰਤਰਗਤ ਦਿੱਤੀ ਜਾਂਦੀ ਹੈ,ਅਤੇ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਛੇ ਮਹੀਨਿਆਂ ਪਿੱਛੋਂ ਅਲਬੈਂਡਾਜ਼ੋਲ ਦੀ ਇੱਕ ਗੋਲੀ ਵੀ ਕਿਸ਼ੋਰਾਂ ਲਈ ਜ਼ਰੂਰੀ ਹੈ ।ਸੰਤੁਲਿਤ ਖੁਰਾਕ ਤੋਂ ਭਾਵ ਮਹਿੰਗੀਆਂ ਖਾਦ ਪਦਾਰਥ ਤੋਂ ਨਹੀ ਲੈਣਾ ਚਾਹੀਦਾ, ਸਗੋਂ ਮੌਸਮੀ ਅਤੇ ਆਮ ਮਿਲ ਸਕਣ ਵਾਲੀ ਖੁਰਾਕ ਲੈਣੀ ਚਾਹੀਦੀ ਹੈ।          ਪੋਸ਼ਣ ਮਾਂਹ ਸਬੰਧੀ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਦਰਸ਼ਨ ਸਿੰਘ ਨੇ ਦੱਸਿਆ ਕਿ  ਸਿਹਤ ਵਿਭਾਗ ਵਲੋਂ  ਫੀਲਡ ਕਰਮਚਾਰੀ ਲੋੜਵੰਦ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦੇ ਰਹੇ ਹਨ ਕਿ ਸਰਕਾਰ ਵੱਲੋ ਆਂਗਨਵਾੜੀ ਸੈਂਟਰਾਂ ਵਿੱਚ ਦਿੱਤੀ ਜਾ ਰਹੀ ਖੁਰਾਕ ਵੀ ਬੱਚਿਆ, ਕਿਸ਼ੋਰੀਆਂ ਅਤੇ ਗਰਭਵਤੀ ਮਾਵਾਂ ਲਈ ਅਤਿ ਜ਼ਰੂਰੀ ਹੈ।ਜਿਸ ਦਾ ਸਾਨੂੰ ਲਾਭ ਲੈਣਾ ਚਾਹੀਦਾ ਹੈ।ਇਸ ਸਮੇਂ ਸੁਖਪਾਲ ਸਿੰਘ, ਸੁਖਵਿੰਦਰ ਸਿੰਘ, ਕਮਲੇਸ਼ ਕੋਰ ਸਿਹਤ ਕਰਮਚਾਰੀਆਂ ਤੋਂ ਇਲਾਵਾ ਆਸ਼ਾ ਵਰਕਰ ਅਤੇ ਪਿੰਡ ਦੇ ਲੋਕ  ਹਾਜ਼ਰ ਸਨ।

NO COMMENTS