*ਸੰਘਣੀ ਆਬਾਦੀ ਚੋ ਮਹਿਲਾ ਦਾ ਪਰਸ ਖੋਹ ਕੇ 2 ਮੋਟਰ ਸਾਈਕਲ ਸਵਾਰ ਫਰਾਰ*

0
192

ਬੁਢਲਾਡਾ 5 ਅਗਸਤ  (ਸਾਰਾ ਯਹਾਂ/ਮਹਿਤਾ ਅਮਨ) ਚੋਰਾਂ ਦੇ ਹੋਂਸਲੇ ਇੰਨ੍ਹੇ ਬੁਲੰਦ ਹੋ ਗਏ ਹਨ ਕਿ ਸ਼ਹਿਰ ਅੰਦਰ ਆਏ ਦਿਨ ਔਰਤਾਂ ਦੇ ਪਰਸ ਖੋਹੇ ਜਾ ਰਹੇ ਹਨ। ਅੱਜ ਦੂਸਰੀ ਵਾਰ ਸਥਾਨਕ ਚੋੜੀ ਗਲੀ ਵਿੱਚੋਂ ਭੀੜੀ ਗਲੀ ਰਾਹੀਂ ਬਾਜਾਰ ਵੱਲ ਜਾ ਰਹੀ ਔਰਤ ਦਾ ਪਰਸ ਖੋਹ ਕੇ ਮੋਟਰ ਸਾਈਕਲ ਸਵਾਰ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਮਿਤਲੇਸ਼ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਉਹ ਪਿੰਗਲਵਾੜੇ ਦੇ ਸਾਹਮਣੇ ਮੁਹੱਲੇ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਪਤੀ ਸੰਜੈ ਕੁਮਾਰ ਬੈਕਰੀ ਦਾ ਕੰਮ ਕਰਦਾ ਹੈ। ਉਹ ਆਪਣੀਆਂ ਪੁੱਤਰੀਆਂ ਗੀਤਾ ਅਤੇ ਸੀਤਾ ਨਾਲ ਬਾਜਾਰ ਵਿੱਚ ਸਾਮਾਨ ਦੀ ਖ੍ਰੀਦਦਾਰੀ ਲਈ ਆਏ ਸਨ ਜਦੋਂ ਉਹ ਭੀੜੀ ਗਲੀ ਵਿੱਚੋਂ ਨਿਕਲ ਰਹੇ ਸਨ ਤਾਂ 2 ਮੋਟਰ ਸਾਈਕਲ ਸਵਾਰਾਂ ਨੇ ਉਨ੍ਹਾਂ ਦਾ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪਰਸ ਵਿੱਚ 8500 ਰੁਪਏ ਸਨ। ਥਾਣਾ ਸਿਟੀ ਨੂੰ ਸੂਚਨਾ ਮਿਲਣ ਤੇ ਪੁਲਿਸ ਨੇ ਇਨ੍ਹਾਂ ਤੋਂ ਘਟਨਾ ਦੀ ਜਾਣਕਾਰੀ ਪ੍ਰਾਪਤ ਕਰਦਿਆਂ ਆਸ ਪਾਸ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। 

NO COMMENTS