*ਸੰਗਰੂਰ ਦੇ ਦੋ ਵਿਦਿਆਰਥੀ ਯੂਕਰੇਨ ‘ਚ ਫਸੇ, ਇਕ 13 ਘੰਟੇ ਬਰਫ ‘ਚ ਚੱਲਿਆ ਤੇ ਦੂਜਾ 800 KM ਸਫਰ ਲਈ ਰਵਾਨਾ*

0
28

ਸੰਗਰੂਰ 05,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼ : ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ।ਇਸ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਦੋ ਨੌਜਵਾਨ ਵੀ ਯੂਕਰੇਨ ‘ਚ ਫਸੇ ਹੋਏ ਹਨ।ਸੰਗਰੂਰ ਦੇ ਮੂਨਕ ਨੇੜਲੇ ਪਿੰਡ ਭੂਟਾਲ ਕਲਾਂ ਦਾ ਬਲਜਿੰਦਰ ਸਿੰਘ ਅਤੇ ਸੰਗਰੂਰ ਦੇ ਰਣੀਕੇ ਦਾ ਰੋਹਿਤ ਦੋਵੇਂ ਲੜਕੇ ਯੂਕਰੇਨ ‘ਚ ਫਸੇ ਹੋਏ ਹਨ ਅਤੇ ਪਰਿਵਾਰ ਲਗਾਤਾਰ ਡਰ ਅਤੇ ਚਿੰਤਾ ਵਿੱਚ ਹੰਝੂ ਵਹਾ ਰਿਹਾ ਹੈ।

ਬਲਜਿੰਦਰ ਸਿੰਘ ਆਪਣੀ ਜਾਨ ਬਚਾਉਣ ਲਈ ਸਰਹੱਦ ਵੱਲ 800 ਕਿਲੋਮੀਟਰ ਪੈਦਲ ਚੱਲਿਆ ਹੈ ਅਤੇ ਇਸੇ ਤਰ੍ਹਾਂ ਰੋਹਿਤ ਸ਼ਰਮਾ ਵੀ 13 ਘੰਟੇ ਬਰਫ਼ ਵਿੱਚ ਪੈਦਲ ਚੱਲ ਕੇ ਸੋਮਵਾਰ ਨੂੰ ਸੁਰੱਖਿਅਤ ਕਿਸੇ ਹੋਰ ਥਾਂ ਪਹੁੰਚ ਗਿਆ। ਰੂਸ ਅਤੇ ਯੂਕਰੇਨ ਵਿਚਾਲੇ ਲਗਾਤਾਰ ਲੜਾਈ ਚੱਲ ਰਹੀ ਹੈ ਅਤੇ ਯੂਕਰੇਨ ਵਿੱਚ ਫਸੇ ਭਾਰਤੀਆਂ ਦੇ ਪਰਿਵਾਰਾਂ ਦੀ ਚਿੰਤਾ ਵਧਦੀ ਜਾ ਰਹੀ ਹੈ।ਹਾਲਾਤਾਂ ‘ਚ ਉਥੇ ਫਸਿਆ ਬਲਜਿੰਦਰ ਸਿੰਘ ਆਪਣੀ ਜਾਨ ਬਚਾਉਣ ਲਈ ਅੱਜ ਸਵੇਰੇ ਕਰੀਬ 800 ਕਿਲੋਮੀਟਰ ਪੈਦਲ ਚੱਲ ਕੇ ਯੂਕਰੇਨ ਦੀ ਸਰਹੱਦ ਵੱਲ ਰਵਾਨਾ ਹੋ ਗਿਆ।

ਉਧਰ ਰੋਹਿਤ ਸ਼ਰਮਾ ਨੇ ਸੋਮਵਾਰ ਨੂੰ ਆਪਣੇ ਪਰਿਵਾਰ ਨਾਲ ਆਖਰੀ ਵਾਰ ਗੱਲ ਕੀਤੀ ਅਤੇ ਦੱਸਿਆ ਕਿ ਯੂਕਰੇਨ ਦੀ ਰਾਜਧਾਨੀ ਕੀਵ ਤੋਂ 13 ਘੰਟੇ ਤੱਕ ਬਰਫ ‘ਚ ਪੈਦਲ ਚੱਲਣ ਤੋਂ ਬਾਅਦ ਉਹ ਸੁਰੱਖਿਅਤ ਸਥਾਨ ‘ਤੇ ਪਹੁੰਚ ਗਿਆ ਹੈ, ਪਰ ਹੁਣ ਸੋਮਵਾਰ ਤੋਂ ਬਾਅਦ ਦੁਬਾਰਾ ਪਰਿਵਾਰ ਨਾਲ ਕੋਈ ਸੰਪਰਕ ਨਾ ਹੋਣ ਕਾਰਨ ਦੋਵੇਂ ਪਰਿਵਾਰ ਚਿੰਤਾ ‘ਚ ਰੋ ਰਹੇ ਹਨ। ਦੁੱਖੀ ਪਰਿਵਾਰ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਜਿਸ ਤਰ੍ਹਾਂ ਹੋਰ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ, ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਸੁਰੱਖਿਅਤ ਆਪਣੇ ਦੇਸ਼ ਲਿਆਂਦਾ ਜਾਵੇ।

NO COMMENTS