*ਸੰਗਰੂਰ ਜਿਮਨੀ ਚੋਣ ਦਾ ਵੋਟ ਪ੍ਰੀਤਸ਼ਤ ਘਟਣਾ ਮਾਨ ਸਰਕਾਰ ਖਿਲਾਫ ਲੋਕਾਂ ਦਾ ਰੋਸ ਜੱਗ ਜਾਹਰ ਹੋਇਆ ਹੈ- ਕਾਮਰੇਡ ਚੌਹਾਨ*

0
16

ਮਾਨਸਾ, 25 ਜੂਨ – (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : 2022 ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਵੱਲੋਂ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਪੰਜਾਬ ਅੰਦਰ ਬਦਲਾਅ ਦੀ ਸਿਆਸਤ ਨੂੰ ਵੱਡੀ ਪੱਧਰ ਤੇ ਉਭਾਰ ਦਿੱਤਾ ਸੀ ਅਤੇ ਭਗਵੰਤ ਸਿੰਘ ਮਾਨ ਸੂਬੇ ਦੇ ਮੁੱਖ ਮੰਤਰੀ ਬਣੇ ਪ੍ਰੰਤੂ ਮਾਨ ਸਰਕਾਰ ਵੱਲੋਂ ਚੋਣਾਂ ਦਰਮਿਆਨ ਕੀਤੇ ਵੱਡੇ ਚੋਣ ਵਾਅਦਿਆਂ ਤੇ ਖਰਾ ਨਾ ਉਤਰਨ ਕਾਰਨ ਹਰ ਵਰਗ ਕਿਸਾਨ ਮਜ਼ਦੂਰ, ਮੁਲਾਜ਼ਮ, ਛੋਟਾ ਵਪਾਰੀ, ਨੌਜਵਾਨ ਅਤੇ ਵਿਿਦਆਰਥੀ ਵਰਗ ਪੂਰੀ ਤਰ੍ਹਾਂ ਨਰਾਸ਼, ਨਰਾਜ ਅਤੇ ਸੰਘਰਸ਼ ਲਈ ਮਜ਼ਬੂਰ ਹੈ ਤੇ ਸੰਘਰਸ਼ ਕਰ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ, ਦੇ ਜਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਸ਼ਹਿਰੀ ਕਮੇਟੀ ਦੇ ਡੈਲੀਗੇਟ ਇਜਲਾਸ ਮੌਕੇ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ 23 ਜੂਨ ਨੂੰ ਸੰਗਰੂਰ ਦੀ ਜਿਮਨੀ ਚੋਣ ਮੌਕੇ ਮੁੱਖ ਮੰਤਰੀ ਦੇ ਜੱਦੀ ਹਲਕੇ ਵਿੱਚ ਵੋਟ ਪ੍ਰਤੀਸ਼ਦ ਦਾ ਘਟਨਾ ਮਾਨ ਸਰਕਾਰ ਖਿਲਾਫ ਲੋਕਾਂ ਦਾ ਰੋਸ ਜੱਗ ਜਾਹਰ ਹੋਇਆ ਹੈ। ਸਾਥੀ ਚੌਹਾਨ ਸਪੱਸ਼ਟ ਕਰਦਿਆਂ ਕਿਹਾ ਕਿ ਅੱਜ ਦੇਸ਼ ਭਿਆਨਕ ਦੌਰ ਵਿੱਚੋਂ ਗੁਜਰ ਰਿਹਾ ਹੈ। ਆਰ, ਐਸ, ਐਸ, ਭਾਜਪਾ  ਦੇ ਹਮਲੇ ਆਪਣੇ ਸਿਆਸੀ ਵਿਫਾਦ ਲਈ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਦੇਸ਼ ਦਾ ਆਰਥਿਕ ਢਾਂਚਾ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕਿਆ ਹੈ। ਸਮਾਜਿਕ ਅਤੇ ਰਾਜਨੀਤਿਕ  ਤੌਰ ਤੇ ਪੱਛੜ ਰਹੇ ਦੇਸ਼ ਵਿੱਚ ਭਾਜਪਾ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਡਰਾਉਂਣੇ ਮਹੌਲ ਨੂੰ ਜਨਮ ਦੇ ਰਹੀ ਹੈ ਜਦੋਂ ਕਿ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗੁੰਡਾਗਰਦੀ, ਨਸ਼ਾਖੋਰੀ ਅਮਰਵੇਲ  ਵਾਂਗ ਵਧ ਰਹੇ ਹਨ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਸਾਂਝੇ ਸੰਘਰਸ਼ਾਂ ਰਾਹੀਂ ਹਰ ਵਰਗ ਦੇ ਲੋਕਾਂ, ਕਿਸਾਨਾਂ ਮਜ਼ਦੂਰਾਂ, ਮੁਲਾਜਮਾਂ, ਨੌਜਵਾਨਾਂ ਅਤੇ ਵਿਿਦਆਰਥੀਆਂ ਤੇ ਹੋ ਰਹੇ ਹਮਲਿਆਂ ਖਿਲਾਫ ਸਾਂਝੇ ਘੋਲ ਸਮੇਂ ਦੀ ਮੁੱਖ ਲੋੜ ਦੱਸਿਆ। ਕੇਂਦਰ ਸਰਕਾਰ ਦੇ ਅਗਨੀਪਥ ਫੈਸਲੇ ਤੇ ਸਪੱਸ਼ਟ ਬੋਲਦਿਆਂ ਕਿਹਾ ਕਿ ਭਾਰਤੀ ਫੌਜ ਜੋ ਦੇਸ਼ ਦੀ ਰੱਖਿਆ ਕਰ ਰਹੀ ਹੈ ਉਸ ਦਾ ਨਿੱਜੀਕਰਨ ਨਹੀਂ ਕੀਤਾ ਜਾ ਸਕਦਾ ਲੇਕਿਨ ਸਰਕਾਰ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਂਣ ਦੇ ਰੋਹ ਵਿੱਚ ਹੈ ਪਹਿਲਾ ਰੈਗੂਲਰ ਭਰਤੀ ਅਤੇ ਦੂਸਰਾ ਪੈਨਸ਼ਨ ਯੋਜਨਾ ਨੂੰ ਖਤਮ ਕਰਨਾ। 

ਸ਼ਹਿਰੀ ਕਮੇਟੀ ਦਾ ਡੈਲੀਗੇਟ ਇਜਲਾਸ ਜਿਲ੍ਹੇ ਵੱਲੋਂ ਨਿਗਰਾਨ ਦਲਜੀਤ ਸਿੰਘ ਮਾਨਸ਼ਾਹੀਆ ਅਤੇ ਕਾਕਾ ਸਿੰਘ, ਕਿਰਨਾ ਰਾਣੀ ਦੇ ਪ੍ਰਧਾਨਗੀ ਮੰਡਲ ਹੇਠ ਸੰਪੰਨ ਹੋਇਆ। ਸਕੱਤਰ ਵੱਲੋਂ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਹਾਊਸ ਵਿੱਚ ਸ਼ਾਮਲ ਡੈਲੀਗੇਟ ਸਾਥੀਆਂ ਨੇ ਬਹਿਸ ਦੌਰਾਨ ਸਰਵਸੰਮਤੀ ਨਾਲ ਰਿਪੋਰਟ ਪਾਸ ਕੀਤੀ ਅਤੇ 15 ਮੈਂਬਰੀ ਕਮੇਟੀ ਚੁਣੀ ਗਈ ਜਿਸ ਵਿੱਚ ਰਤਨ ਭੋਲਾ ਸ਼ਹਿਰੀ ਸਕੱਤਰ, ਨਰੇਸ਼ ਬੁਰਜ ਹਰੀ, ਹਰਪ੍ਰੀਤ ਮੀਤ ਸਕੱਤਰ ਸਰਵਸੰਮਤੀ ਨਾਲ ਚੁਣੇ ਗਏ ਅਤੇ ਜਿਲ੍ਹੇ ਲਈ ਡੈਲੀਗੇਟਾਂ ਦੀ ਚੋਣ ਕੀਤੀ। ਡੈਲੀਗੇਟ ਇਜਲਾਸ ਮੌਕੇ ਸਾਬਕਾ ਕੌਸਲਰ ਬਲਵੀਰ ਸਿੰਘ ਵੀਰਾ, ਐਡਵੋਕੇਟ ਰਜਿੰਦਰ ਸ਼ਰਮਾ, ਕ੍ਰਿਸ਼ਨ ਜੋਗਾ, ਨਿਰਮਲ ਮਾਨਸਾ, ਰਾਮ ਸਿੰਘ, ਲਾਭ ਸਿੰਘ ਮੰਢਾਲੀ, ਹਰਬੰਤ ਸਿੰਘ, ਪ੍ਰੀਤ, ਬਾਰੂ ਸਿੰਘ, ਵਿੱਕੀ ਕੁਮਾਰ ਆਦਿ ਆਗੂਆਂ ਨੇ ਸੰਬੋਧਨ ਕੀਤਾ।

NO COMMENTS