ਸੜਕ ਆਵਾਜਾਈ ਮੰਤਰਾਲੇ ਨੇ ਬਣਾਇਆ ਨਵਾਂ ਨਿਯਮ, ਹੁਣ ਤੋਂ ਇਨ੍ਹਾਂ ਵਾਹਨਾਂ ਦੀ ਨੰਬਰ ਪਲੇਟ ‘ਤੇ ਲੱਗੇਗੀ ਹਰੀ ਪੱਟੀ

0
276

ਨਵੀਂ ਦਿੱਲੀ: ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਭਾਰਤ ਸਟੇਜ (ਬੀਐਸ)-6 ਫੋਰ ਵ੍ਹੀਲਰ ਵਾਹਨਾਂ ਲਈ ਵਿਸ਼ੇਸ਼ ਪਛਾਣ ਲਾਜ਼ਮੀ ਕੀਤੀ ਹੈ। ਇਹ ਨਵਾਂ ਨਿਯਮ 1 ਅਕਤੂਬਰ, 2020 ਤੋਂ ਲਾਗੂ ਹੋਵੇਗਾ।

ਸ਼ਨੀਵਾਰ ਨੂੰ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਬੀਐਸ-6 ਫੋਰ ਵ੍ਹੀਲਰ ਦੀ ਰਜਿਸਟਰੀਕਰਨ ਦੇ ਵੇਰਵਿਆਂ ਜਾਂ ਨੰਬਰ ਪਲੇਟ ਦੇ ਉੱਪਰ ਹਰੀ ਪੱਟੀ ਰੱਖੀ ਜਾਵੇਗੀ। ਇਹ ਆਸਾਨੀ ਨਾਲ ਇਨ੍ਹਾਂ ਵਾਹਨਾਂ ਦੀ ਪਛਾਣ ਕਰ ਲਵੇਗਾ। ਇਹ ਨਵਾਂ ਨਿਯਮ ਪੈਟਰੋਲ, ਸੀਐਨਜੀ ਤੇ ਡੀਜ਼ਲ ਦੇ ਹਰ ਕਿਸਮ ਦੇ ਫੋਰ ਵੀਲ੍ਹਰਾਂ ‘ਤੇ ਲਾਗੂ ਹੋਵੇਗਾ।

ਮੰਤਰਾਲੇ ਦਾ ਕਹਿਣਾ ਹੈ ਕਿ 1 ਅਪ੍ਰੈਲ, 2020 ਤੋਂ ਦੇਸ਼ ਭਰ ਵਿੱਚ ਨਿਕਾਸ ਦੇ ਨਵੇਂ ਨਿਯਮ ਲਾਜ਼ਮੀ ਕਰ ਦਿੱਤੇ ਗਏ ਹਨ। ਅਜਿਹੇ ਵਾਹਨਾਂ ਦੀ ਪਛਾਣ ਕਰਨ ਲਈ ਦੂਜੇ ਦੇਸ਼ਾਂ ਵਿੱਚ ਵੀ ਵਿਸ਼ੇਸ਼ ਨਿਸ਼ਾਨ ਲਗਾਏ ਗਏ ਹਨ। ਇਸ ਦੇ ਮੱਦੇਨਜ਼ਰ ਇਹ ਨਵਾਂ ਨਿਯਮ ਭਾਰਤ ਵਿੱਚ ਵੀ ਬਣਾਇਆ ਗਿਆ ਹੈ।

ਮੰਤਰਾਲੇ ਅਨੁਸਾਰ ਸਾਰੇ ਬੀਐਸ-6 ਫੋਰਵੀਲਜ਼ ਦੀ ਨੰਬਰ ਪਲੇਟ ਦੇ ਉੱਪਰ 1 ਸੈਟੀਮੀਟਰ ਚੌੜੀ ਪੱਟੀ ਰੱਖੀ ਜਾਵੇਗੀ। ਵਾਹਨ ਦੇ ਬਾਲਣ ਦੇ ਅਨੁਕੂਲ ਹੋਣ ਲਈ ਇਸ ਹਰੀ ਪੱਟੀ ‘ਤੇ ਇਕ ਸਟਿੱਕਰ ਵੀ ਲਾਇਆ ਜਾਵੇਗਾ। ਪੈਟਰੋਲ ਤੇ ਸੀਐਨਜੀ ਵਾਹਨਾਂ ਦਾ ਨੀਲਾ ਸਟਿੱਕਰ ਹੋਵੇਗਾ। ਡੀਜ਼ਲ ਵਾਹਨਾਂ ‘ਤੇ ਸੰਤਰੀ ਰੰਗ ਦੇ ਸਟਿੱਕਰ ਹੋਣਗੇ।

NO COMMENTS