ਸੜਕੀਂ ਦੁਰਘਟਨਾਵਾਂ ਦੀ ਰੋਕਥਾਮ ਸਬੰਧੀ ਟਰੈਫਿਕ ਨਿਯਮਾਂ ਦੀ ਪਾਲਣਾ ਅਤੀ ਜ਼ਰੂਰੀ—ਐਸ.ਐਸ.ਪੀ.

0
41

ਮਾਨਸਾ, 13—02—2021(ਸਾਰਾ ਯਹਾਂ /ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ੋਸੜਕ ਸੁਰੱਖਿਆ—ਜੀਵਨ ਰੱਖਿਆੋ ਦੇ ਨਾਹਰੇ ਤਹਿਤ ਮਿਤੀ
18—01—2021 ਤੋਂ 17—02—2021 ਤੱਕ ੋਨੈਸ਼ਨਲ ਰੋਡ ਸੇਫਟੀ ਮਹੀਨਾੋ ਮਨਾਇਆ ਜਾ ਰਿਹਾ ਹੈ। ਇਸੇ ਮੁਹਿੰਮ ਦੀ
ਲੜੀ ਵਿੱਚ ਪਿਛਲੇ ਦਿਨੀ ਸ੍ਰੀ ਸੰਜੀਵ ਗੋਇਲ ਡੀ.ਐਸ.ਪੀ.(ਸਥਾਨਕ) ਮਾਨਸਾ ਅਤੇ ਸ੍ਰੀ ਗੁਰਮੀਤ ਸਿੰਘ
ਡੀ.ਐਸ.ਪੀ.(ਸ:ਡ:) ਮਾਨਸਾ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ—1 ਮਾਨਸਾ,
ਇੰਸਪੈਕਟਰ ਜਗਦੀਸ਼ ਕੁਮਾਰ ਮੁੱਖ ਅਫਸਰ ਥਾਣਾ ਸਿਟੀ—2 ਮਾਨਸਾ, ਸ:ਥ: ਅਫਜਾਲ ਅਹਿਮਦ ਇੰਚਾਰਜ ਸਿਟੀ
ਟਰੈਫਿਕ ਮਾਨਸਾ ਅਤੇ ਸ:ਥ: ਸੁਰੇਸ਼ ਕੁਮਾਰ ਸਿੰਘ ਟਰੈਫਿਕ ਐਜੂਕੇਸ਼ਨ ਸੈਲ ਮਾਨਸਾ ਵੱਲੋਂ ਟਰੈਫਿਕ ਨਿਯਮਾਂ ਦੀ
ਜਾਣਕਾਰੀ ਦੇਣ ਲਈ ਸਕ ੂਲੀ ਬੱਚਿਆਂ ਦੀ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਹਨਾਂ ਸਕੂਲੀ ਬੱਚਿਆਂ
ਵੱਲੋਂ ਆਪਣੇ ਆਪਣੇ ਸਾਈਕਲਾਂ ੋਤੇ ਵੱਖ ਵੱਖ ਸਲੋਗਨਾਂ ਦੀਆ ਤਖਤੀਆ ਲਗਾ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ


ਜਾਗਰੂਕ ਕੀਤਾ ਗਿਆ। ਇਹ ਰੈਲੀ ਸ਼ਹਿਰ ਮਾਨਸਾ ਤੋਂ ਹੁੰਦੀ ਹੋਈ ਜਿਲਾ ਟਰਾਂਸਪੋਰਟ ਦਫਤਰ ਮਾਨਸਾ ਵਿਖੇ ਸਮਾਪਤ
ਹੋਈ, ਜਿਥੇ ਵੱਖ ਵੱਖ ਸਕ ੂਲਾਂ ਦੇ 100 ਤ ੋਂ ਵੱਧ ਬੱਚੇ ਸ਼ਾਮਲ ਹੋੲ ੇ।

ਐਸ.ਐਸ.ਪੀ. ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ
ੋਨੈਸ਼ਨਲ ਰੋਡ ਸੇਫਟੀ ਮਹੀਨਾੋ ਸਿਵਲ ਪ੍ਰਸਾਸ਼ਨ ਅਤੇ ਆਵਾਜਾਈ ਵਿਭਾਗ ਨਾਲ ਮਿਲ ਕੇ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਅੱਜ ਐਸ.ਡੀ.ਐਮ. ਮਾਨਸਾ ਡਾ. ਸਿਖਾ ਭਗਤ ਜੀ ਦੇ ਸਹਿਯੋਗ ਨਾਲ ਜਿਲ੍ਹਾ ਟਰਾਸਪੋਰਟ ਦਫਤਰ ਦੇ
ਪਾਰਕ ਨੂੰ ਟਰੈਫਿਕ ਅਵੇਰਨੈਸ ਪਾਰਕ ਵਜੋਂ ਵਰਤੋ ਕਰਦੇ ਹੋੲ ੇ ਸਕ ੂਲੀ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ
ਦੇਣ ਲਈ ਬੁਲਾਇਆ ਗਿਆ ਹੈ। ਜਿਹਨਾਂ ਨੂੰ ਦੱਸਿਆ ਗਿਆ ਕਿ ਰੋਡ ਸੇਫਟੀ ਦੇ ਨਿਯਮ ਕੀ ਹਨ ਅਤ ੇ ਇਹਨਾਂ ਦੀ
ਪਾਲਣਾ ਕਰਨੀ ਕਿਉ ਜਰੂਰੀ ਹੈ। ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਨਸ਼ੇ ਦਾ ਸੇਵਨ ਕਰਕੇ
ਡਰਾਇਵਿੰਗ ਨਾ ਕਰਨ, ਵਹੀਕਲ ਚਲਾਉਦੇ ਸਮੇਂ ਮੋਬਾਇਲ ਫੋਨ ਦੀ ਵਰਤ ੋ ਨਾ ਕਰਨ, ਹੈਲਮਟ ਪਹਿਨਣ, ਸੀਟ ਬੈਲਟ
ਲਗਾਉਣ, ਇੱਕ ਲਾਈਨ ਵਿੱਚ ਚੱਲਣ, ਧੁੰਦ ਦੇ ਮੌਸਮ ਦੌਰਾਨ ਫੌਗ ਲਾਈਟਾਂ ਦੀ ਵਰਤ ੋਂ ਕਰਨ, ਵਹੀਕਲਾਂ ਨੂੰ
ਨਿਰਧਾਰਿਤ ਗਤੀ *ਤੇ ਚਲਾਉਣ, ਟਰੈਫਿਕ ਲਾਈਟਾਂ ਦੀ ਪਾਲਣਾ ਕਰਨ ਆਦਿ ਨਿਯਮਾਂ ਤੋਂ ਇਲਾਵਾ ਰੋਡ ਸਿਗਨਲਾਂ
ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ। ਐਸ.ਐਸ.ਪੀ. ਮਾਨਸਾ ਵੱਲੋਂ ਇਹਨਾਂ ਬੱਚਿਆਂ ਨੂੰ ਜਾਗਰੂਕ ਕਰਦਿਆਂ
ਦੱਸਿਆ ਗਿਆ ਕਿ ਜੇਕਰ ਤੁਸੀ ਆਪਣੇ ਮਾਤਾ/ਪਿਤਾ, ਰਿਸ਼ਤੇਦਾਰ ਜਾਂ ਦੋਸਤ/ਮਿੱਤਰ ਨਾਲ ਵਹੀਕਲ ਤੇ ਸਫਰ ਕਰ
ਰਹੇ ਹੋ ਤਾਂ ਸਫਰ ਕਰਦੇ ਸਮੇਂ ਉਹਨਾਂ ਨੂੰ ਉਪਰੋਕਤ ਨਿਯਮਾਂ ਦੀ ਪਾਲਣਾ ਸਬੰਧੀ ਸਮੇਂ ਸਮੇਂ ਸਿਰ ਜਾਗਰੂਕ ਕਰੋ ਤਾਂ ਜੋ
ਕੀਮਤੀ ਜਾਨਾਂ ਜਿਹੜੀਆਂ ਸੜਕੀ ਦੁਰਘਟਨਾਵਾਂ ਕਰਕੇ ਚਲੀਆਂ ਜਾਂਦੀਆਂ ਹਨ, ਬਚਾਈਆਂ ਜਾ ਸਕਣ ਤਾਂ ਹੀ ਸਾਡਾ
ੋਸੜਕ ਸੁਰੱਖਿਆ—ਜੀਵਨ ਰੱਖਿਆੋ ਦਾ ਨਾਹਰਾ ਸਫਲ ਹੋਵੇਗਾ।

NO COMMENTS