*ਸ੍ਰ. ਚੇਤਨ ਸਿੰਘ ਸਰਵਹਿਤਕਾਰੀ ਵਿੱਦਿਆ ਮੰਦਰ ਵਿਖੇ ਸਕੂਲੀ ਵਿਦਿਆਰਥੀਆਂ ਦੇ ਲੇਖ, ਕਵਿਤਾ, ਕਹਾਣੀ ਰਚਨਾ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ*

0
35

ਮਾਨਸਾ, 09 ਫਰਵਰੀ  (ਸਾਰਾ ਯਹਾਂ/  ਮੁੱਖ ਸੰਪਾਦਕ): ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ, ਤੇਜਿੰਦਰ ਕੌਰ ਦੀ ਅਗਵਾਈ ਵਿੱਚ  ਸ੍ਰ. ਚੇਤਨ ਸਿੰਘ ਸਰਵਹਿਤਕਾਰੀ ਵਿੱਦਿਆ ਮੰਦਰ ਵਿਖੇ ਦਸਵੀਂ ਜਮਾਤ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਹਿੰਦੀ ਸਾਹਿਤ ਸਿਰਜਣ ਦੇ ਲੇਖ ਰਚਨਾ, ਕਵਿਤਾ ਰਚਨਾ, ਕਹਾਣੀ ਰਚਨਾ ਅਤੇ ਕਵਿਤਾ ਗਾਇਨ ਦੇ ਮੁਕਾਬਲੇ ਕਰਵਾਏ ਗਏ।
           ਖੋਜ ਅਫ਼ਸਰ ਗੁਰਪ੍ਰੀਤ ਨੇ ਪਹੁੰਚੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਭਾਸ਼ਾ ਵਿਭਾਗ ਪੰਜਾਬ ਦੀਆਂ ਪ੍ਰਾਪਤੀਆਂ ਅਤੇ ਕਾਰਜਾਂ ਤੋਂ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਭਾਸ਼ਾ ਵਿਭਾਗ ਰਾਜ ਭਾਸ਼ਾ ਪੰਜਾਬੀ ਦੇ ਨਾਲ ਨਾਲ ਹਿੰਦੀ, ਉਰਦੂ ਅਤੇ ਸੰਸਕਿ੍ਰਤ ਦੇ ਵਿਕਾਸ ਲਈ ਵੀ ਕੰਮ ਕਰਦਾ ਹੈ, ਇਸੇ ਲੜੀ ਵਿੱਚ ਕਰਵਾਏ ਗਏ  ਹਿੰਦੀ ਸਾਹਿਤ ਸਿਰਜਣ ਮੁਕਾਬਲੇ ਵਿਦਿਆਰਥੀਆਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਪਛਾਣ ਕੇ ਅੱਗੇ ਲਿਆਉਣ ਦੀ ਇੱਕ ਕੋਸ਼ਿਸ਼ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਫੈਸਲੇ ਦੀ ਸਲਾਘਾ ਕਰਦਿਆਂ ਅਧਿਆਪਕਾਂ ਨੂੰ ਆਪਣੀਆਂ ਸੰਸਥਾਵਾਂ ਦੇ ਨਾਵਾਂ ਨੂੰ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਵਿੱਚ ਲਿਖਾਉਣ ਦੀ ਅਪੀਲ ਵੀ ਕੀਤੀ ।
             ਇਨ੍ਹਾਂ ਮੁਕਾਬਲਿਆਂ ਵਿੱਚ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਸਕੂਲਾਂ ਦੇ ਸੌ ਦੇ ਕਰੀਬ ਵਿਦਿਆਰਥੀਆਂ ਨੇ  ਭਾਗ ਲਿਆ। ਮੁਕਾਬਲਿਆਂ ਵਿੱਚ ਕਵਿਤਾ ਰਚਨਾ ਵਿੱਚ ਪਹਿਲਾ ਸਥਾਨ ਜਸਪ੍ਰੀਤ ਕੌਰ, ਸ. ਹ. ਸ. ਬੱਪੀਆਣਾ,  ਦੂਜਾ ਸਥਾਨ ਤਨਵੀਰ ਕੌਰ , ਸ. ਹ. ਸ. ਬੁਰਜ ਝੱਬਰ ਅਤੇ ਤੀਜਾ ਸਥਾਨ ਸੁਖਵੀਰ ਕੌਰ, ਸ. ਸ. ਸ. ( ਲੜਕੀਆਂ ) ਖਿਆਲਾ ਕਲਾਂ  ਨੇ ਪ੍ਰਾਪਤ ਕੀਤਾ।
     ਲੇਖ ਰਚਨਾ ਵਿੱਚ ਪਹਿਲਾ ਸਥਾਨ ਪਵਨਪ੍ਰੀਤ ਕੌਰ , ਸ੍ਰ. ਚੇਤਨ ਸਿੰਘ ਸਰਵਹਿਤਕਾਰੀ ਵਿੱਦਿਆ ਮੰਦਰ ਮਾਨਸਾ, ਦੂਜਾ ਸਥਾਨ ਹਰਮਨਦੀਪ ਕੌਰ, ਸ ਹ ਸ ਮੰਢਾਲੀ ਅਤੇ ਤੀਜਾ ਸਥਾਨ ਅਰਸਪ੍ਰੀਤ ਕੌਰ, ਸ. ਹ. ਸ.ਬੁਰਜ ਝੱਬਰ  ਨੇ ਪ੍ਰਾਪਤ ਕੀਤਾ।     ਕਹਾਣੀ ਰਚਨਾ ਵਿੱਚ ਪਹਿਲਾ ਸਥਾਨ ਰੂਬੀ ਕੌਰ, ਸ. ਸ. ਸ. ਸ. ਖਾਰਾ, ਦੂਜਾ ਸਥਾਨ ਰਮਨਦੀਪ ਕੌਰ, ਸ. ਹ. ਸ. ਬੁਰਜ ਝੱਬਰ  ਅਤੇ ਤੀਜਾ ਸਥਾਨ ਜਸਨਪ੍ਰੀਤ ਕੌਰ, ਸ੍ਰ. ਚੇਤਨ ਸਿੰਘ ਸਰਵਹਿਤਕਾਰੀ ਵਿੱਦਿਆ ਮੰਦਰ ਮਾਨਸਾ ਨੇ ਪ੍ਰਾਪਤ ਕੀਤਾ।
      ਇਸੇ ਤਰ੍ਹਾਂ ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਪਵਨਦੀਪ ਕੌਰ, ਸ.ਹ.ਸ ਘਰਾਂਗਣਾ, ਦੂਜਾ ਸਥਾਨ ਦੀਪਨੂਰ ਕੌਰ (ਸ.ਹ.ਸ. ਬੁਰਜ ਝੱਬਰ ) ਅਤੇ ਤੀਜਾ ਸਥਾਨ ਪ੍ਰਵੀਨ, ਸ.ਸ.ਸ.ਲੜਕੀਆਂ ਮਾਨਸਾ ਨੇ ਪ੍ਰਾਪਤ ਕੀਤਾ।
           ਵਿਦਿਆ ਭਾਰਤੀ ਦੇ ਪਿ੍ਰੰਸੀਪਲ ਜਗਦੀਪ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਏ ਇਹਨਾਂ ਮੁਕਾਬਲਿਆਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 1000, ਦੂਜੇ ਨੂੰ 750 ਅਤੇ ਤੀਜੇ ਨੂੰ 500 ਦੀ ਨਕਦ ਰਾਸ਼ੀ ਸਮੇਤ ਵਿਭਾਗ ਵੱਲੋਂ ਸਰਟੀਫਿਕੇਟ ਦਿੱਤੇ ਗਏ। ਇਹਨਾਂ ਮੁਕਾਬਲਿਆਂ ਦੀ ਜਜਮੈਂਟ ਹੇਮਾ ਗੁਪਤਾ, ਸੰਤੋਸ਼ ਭਾਟੀਆ ਅਤੇ ਸੁਖਵਿੰਦਰ ਸਿੰਘ ਕਾਕਾ ਮਾਨ ਨੇ ਕੀਤੀ। ਮੰਚ ਸੰਚਾਲਨ ਗੁਰਜੰਟ ਚਾਹਲ ਨੇ ਕੀਤਾ।

NO COMMENTS