*ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿਲ੍ਹਾ ਜਥੇਬੰਦੀ ਮਾਨਸਾ ਦੀ ਮੀਟਿੰਗ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਦੀ ਪ੍ਰਧਾਨਗੀ ਹੇਠ ਹੋਈ*

0
58

02-ਸਤੰਬਰ ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿਲ੍ਹਾ ਜਥੇਬੰਦੀ ਮਾਨਸਾ ਦੀ ਮੀਟਿੰਗ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਦੀ ਪ੍ਰਧਾਨਗੀ ਹੇਠ ਹੋਈ ਅਤੇ ਰਾਜਿੰਦਰ ਸਿੰਘ ਜਵਾਹਰਕੇ ਅਤੇ ਹੋਰਾਂ ਦੀ ਰਹਿਨੁਮਾਈ ਹੇਠ ਮਤਾ ਪਾਸ ਕੀਤਾ ਕਿ 1) ਕੰਗਣਾ ਰਣੌਤ ਨੇ ਕਿਸਾਨੀ ਬਾਰੇ ਦੋ ਬਿਆਨ ਦਿੱਤੇ ਹਨ ਅਸੀਂ ਉਸਦਾ ਵਿਰੋਧ ਕਰਦੇ ਹਾਂ ਅਤੇ ਐਮਰਜੈਂਸੀ ਫਿਲਮ ਦਾ ਵੀ ਡਟ ਕੇ ਵਿਰੋਧ ਕਰਦੇ ਹਾਂ । 2)ਸ੍ਰੋਮਣੀ ਕਮੇਟੀ ਵੱਲੋਂ ਜੋ ਸੁਖਬੀਰ ਸਿੰਘ ਬਾਦਲ ਨੂੰ ਸਜ੍ਹਾ ਦਿੱਤੀ ਹੈ ਉਹ ਅਕਾਲ ਤਖਤ ਦੀ ਮਰਿਯਾਦਾ ਅਨੁਸਾਰ ਯੋਗ ਸਜ੍ਹਾ ਦਿੱਤੀ ਜਾਵੇ ਤਾਂ ਕਿ ਅਕਾਲ ਤਖਤ ਦੀ ਮਰਿਯਾਦਾ ਕਾਇਮ ਰੱਖੀ ਜਾ ਸਕੇ । ਮੀਟਿੰਗ ਵਿੱਚ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਵੀ ਵਿਚਾਰ ਕੀਤਾ ਗਿਆ । ਇਸ ਮੌਕੇ ਬਲਵੀਰ ਸਿੰਘ ਬੱਛੋਆਣਾ ਜਿਲ੍ਹਾ ਪ੍ਰਧਾਨ, ਰਜਿੰਦਰ ਸਿੰਘ ਜਵਾਹਰਕੇ, ਮਨਜੀਤ ਸਿੰਘ ਢੈਪਈ, ਜੋਗਿੰਦਰ ਸਿੰਘ ਬੋਹਾ, ਪਵਨ ਸਿੰਘ ਰਮਦਿੱਤੇਵਾਲਾ, ਜਸਵਿੰਦਰ ਸਿੰਘ ਭੈਣੀ ਬਾਘਾ, ਲਵਪ੍ਰੀਤ ਸਿੰਘ ਅਕਲੀਆ ਜਿਲ੍ਹਾ ਪ੍ਰਧਾਨ ਯੂਥ ਵਿੰਗ ਹਾਜਰ ਸਨ

NO COMMENTS