*ਸ੍ਰੀ ਹਰਿਮੰਦਰ ਸਾਹਿਬ ਦੇ ਜੋੜੇ ਘਰ ਦੀ ਖੁਦਾਈ ਦੌਰਾਨ ਮਿਲੀ ਸੂਰੰਗ, ਵਿਵਾਦ ਮਗਰੋਂ ਖੁਦਾਈ ਬੰਦ*

0
99

ਅੰਮ੍ਰਿਤਸਰ 16,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ‘ਚ ਜਾਰੀ ਉਸਾਰੀ ਕੰਮ ਕਾਜ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਦਰਬਾਰ ਸਾਹਿਬ ਦੇ ਨੇੜਲੇ ਪ੍ਰਵੇਸ਼ ਦੁਆਰ ਦੇ ਬਾਹਰ ਬਣੇ ਜੋੜਾ ਘਰ ਦੀ ਉਸਾਰੀ ਲਈ ਖੁਦਾਈ ਕੀਤੀ ਜਾ ਰਹੀ ਸੀ ਇਸ ਦੌਰਾਨ ਸੁਰੰਗ ਵਰਗੀ ਕੋਈ ਚੀਜ਼ ਮਿਲੀ ਹੈ ਜਿਸ ਮਗਰੋਂ ਖੁਦਾਈ ਦਾ ਕੰਮ ਰੋਕ ਦਿੱਤਾ ਗਿਆ ਹੈ।

ਪਿਛਲੇ ਦਿਨੀਂ ਕਾਰਸੇਵਾ ਵਾਲੇ ਬਾਬਾ ਭੂਰੀ ਵਾਲਿਆਂ ਵੱਲੋਂ ਜੋੜਾ ਘਰ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੇ ਆਦੇਸ਼ਾਂ ਨਾਲ ਡੇਗ ਦਿੱਤੀ ਗਈ ਸੀ, ਉਨ੍ਹਾਂ ਵੱਲੋਂ ਖੁਦਾਈ ਕਰਦੇ ਸਮੇਂ ਇਕ ਸੁਰੰਗ ਮਿਲੀ ਹੈ। ਕਾਰਸੇਵਾ ਵਾਲੇ ਬਾਬਿਆਂ ਨੇ ਉਕਤ ਸੁਰੰਗ ਨੂੰ ਬੰਦ ਕਰ ਦਿੱਤਾ ਪਰ ਸਿੱਖ ਸਦਭਾਵਨਾ ਦਲ ਦੇ ਭਾਈ ਬਲਦੇਵ ਸਿੰਘ ਵਡਾਲਾ ਨੇ ਇਸ ਦਾ ਵਿਰੋਧ ਕੀਤਾ ਅਤੇ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ ਹੈ।

ਐਸਜੀਪੀਸੀ ਤੇ ਇਕ ਸਿੱਖ ਜਥੇਬੰਦੀ ਨੇ ਆਪੋ ਆਪਣੇ ਦਾਅਵੇ ਕੀਤੇ ਸਨ ਤੇ ਮਾਮੂਲੀ ਤਕਰਾਰ ਵੀ ਹੋਈ ਸੀ।ਇਸ ਬਾਬਤ ਸ਼੍ਰੋਮਣੀ ਕਮੇਟੀ ਨੇ ਹਾਲੇ ਤਕ ਕੋਈ ਬਿਆਨ ਜਾਰੀ ਨਹੀਂ ਕੀਤਾ। ਅੱਜ ਇਸ ਮਸਲੇ ‘ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਗਾ ਦਾ ਨਿਰੀਖਣ ਕਰ ਸਕਦੇ ਹਨ ਤੇ ਇਸ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

ਪੁਲਿਸ ਮੁਤਾਬਿਕ ਫਿਲਹਾਲ ਕੰਮ ਬੰਦ ਕਰਵਾ ਕੇ ਏਰੀਆ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾਵੇਗੀ, ਜੋ ਵੀ ਮਿਲਿਆ ਉਸ ‘ਤੇ ਅਮਲ ਕੀਤਾ ਜਾਵੇਗਾ ਅਤੇ ਸਾਰੀ ਕਾਰਵਾਈ

NO COMMENTS