*ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੀ ਦਸਵੀ ਨਾਇਟ ਮਾਲੀ ਮਾਲਣ ਅਤੇ ਅਸੋਕ ਵਾਟਿਕਾ ਦੇ ਸੀਨਾ ਤੇ ਭਾਰੀ ਇਕੱਠ ਦੇਖਣ ਨੂੰ ਮਿਲਿਆ*

0
75


ਮਾਨਸਾ {ਸਾਰਾ ਯਹਾਂ/ਜੋਨੀ ਜਿੰਦਲ} ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੀ 10 ਵੀ ਨਾਇਟ ਨਾਇਟ ਦਾ ਉਦਘਾਟਨ ਮੁੱਖ ਮਹਿਮਾਨ ਸ਼੍ਰੀ ਅਸ਼ੋਕ ਤਾਇਲ ਮੈਸਰਜ਼ ਫਰੈਂਡਜ਼ ਮੈਡੀਕਲ ਏਜੰਸੀ ਮਾਨਸਾ ਉਹਨਾਂ ਦੇ ਨਾਲ ਵਰੁਣ ਵੀਨੂੰ ਬਾਂਸਲ ਨੇ ਆਪਣੇ ਕਰ ਕਮਲਾ ਨਾਲ ਕੀਤਾ ਕਲੱਬ ਦੇ ਚੇਅਰਮੈਨ ਅਸੋਕ ਗਰਗ ,ਪ੍ਰਧਾਨ ਪ੍ਰਵੀਨ ਗੋਇਲ ਜਰਨਲ ਸੈਕਟਰੀ ਧਰਮ ਪਾਲ ਬਾਂਸਲ ਸੰਟੂ ,ਕੇਸ਼ੀਅਰ ਵਿਜੈ ਕੁਮਾਰ ਪ੍ਰਧਾਨ ਐਕਟਰ ਬੌਡੀ ਸੁਰਿੰਦਰ ਨੰਗਲੀਆ ਅਤੇ ਬਲਜੀਤ ਸਰਮਾ ,ਅਰੂਣ ਅਰੋੜਾ , ਨੇ ਮੁੱਖ ਮਹਿਮਾਨ ਨੂੰ ਰੀਬਨ ਕੱਟਣ ਉਪਰੰਤ ਸਮਿਰਤੀ ਚਿੰਨ ਦੇ ਕੇ ਸਨਮਾਨ ਕੀਤਾ ਸੀ ਅਸ਼ੋਕ ਤਾਇਲ ਜੀ ਨੇ ਬੋਲਦਿਆ ਕਿਹਾ ਕਿ ਰਮਾਇਣ ਇੱਕ ਅਜਿਹਾ ਗ੍ਰੰਥ ਹੈ ।ਜਿੱਥੇ ਸਾਡੇ ਜੀਵਨ ਵਿਚ ਜਿਊਣ ਦੀ ਸੇਧ ਮਿਲਦੀ ਅਤੇ ਕੋਈ ਅਜਿਹਾ ਰਿਸ਼ਤਾ ਨਹੀ ਜਿਸ ਬਾਰੇ ਰਮਾਇਣ ਵਿਚ ਨਾ ਦਰਸਾਇਆ ਹੋਵੇ ।ਪਰ ਇਸ ਤੋ ਅਮਲ ਕਰਨ ਦੀ ਲੋੜ ਹੈ । ਅਸ਼ੋਕ ਜੀ ਨੇ ਕਿਹਾ ਕਿ ਮਨੈਜਮੈਟ ਤੇ ਐਕਟਰ ਬਾਡੀ ਵਧਾਈ ਦੀ ਪਾਤਰ ਹੈ


ਜਿੰਨਾ ਸ੍ਰੀ ਰਾਮ ਲੀਲਾ ਦਾ ਮੰਚਨ ਕੀਤਾ ਹੈ ਅੱਜ ਦੇ ਸੀਨਾ ਵਿਚ ਪਹਿਲਾ ਪ੍ਰਭੂ ਰਾਮ ਲਛਮਣ ਜੀ ਦੀ ਆਰਤੀ ਕੀਤੀ ਗਈ। ਰਾਮ ਲਛਮਣ ਜੀ ਦੀ ਆਰਤੀ ਤੋਂ ਬਾਅਦ ਹਨੂੰਮਾਨ ਦੀ ਆਰਤੀ ਪੰਜਾਬ ਮਹਾਂਵੀਰ ਦਲ ਭਾਰਤੀਆਂ ਮਹਾਂਵੀਰ ਦਲ ਅਤੇ ਸੁਭਾਸ਼ ਡਰਾਮਾਟਿਕ ਕਲੱਬ ਦੀ ਮੈਨਜਮੈਟ ਅਤੇ ਐਕਟਰ ਬੋਡੀ ਵਲੋਂ ਕੀਤੀ ਗਈ ।ਫਿਰ ਮਾਲੀ ਮਾਲਣ ਦਾ ਅਸੋਕ ਬਾਟਿਕਾ ਦੀ ਰਾਖੀ ਕਰਨਾਂ ਰਾਵਣ ਦਾ ਸੀਤਾ ਮਾ ਨਾਲ ਸੰਵਾਦ ਹਨੂੰਮਾਨ ਜੀ ਦਾ ਮਾਂ ਸੀਤਾ ਨੂੰ ਮਿਲਣਾ ,ਪ੍ਰਭੂ ਰਾਮ ਜੀ ਵੱਲੋ ਦਿੱਤੀ ਹਨੂੰਮਾਨ ਨੂੰ ਨਿਸਾਨੀ ਸੀਤਾ ਮਾਤਾ ਨੂੰ ਦਿਖਾਉਣਾ ਅਤੇ ਅਸ਼ੋਕ ਵਾਟਿਕਾ ਵਿਚ ਲੱਗੇ ਫਲ ਅਤੇ ਬਾਗ ਵਿਚ ਹਨੂੰਮਾਨ ਦੇ ਫਲ ਤੋੜ ਕੇ ਖਾਣਾ ਮਾਲੀ ਮਾਲਣ ਦਾ ਹਨੂੰਮਾਨ ਜੀ ਨੂੰ ਰੋਕਣਾ ਅਤੇ ਹਨੂੰਮਾਨ ਜੀ ਦਾ ਬਾਗ ਉਜਾੜਨਾ ਹਨੂੰਮਾਨ ਜੀ ਦਾ ਅਕਸੈ ਕੁਮਾਰ ਨੂੰ ਮਾਰਨਾ ਤੇ ਮੇਘਨਾਥ ਦੁਆਰਾ ਬ੍ਰਹਮ ਸ਼ਕਤੀ ਦੁਆਰਾ ਹਨੂੰਮਾਨ ਜੀ ਨੂੰ ਬੰਨ ਕੇ ਰਾਵਣ ਦਰਬਾਰ ਲੈ ਕੇ ਆਉਣਾ ਅਤੇ ਰਾਵਣ ਦੁਆਰਾ ਹਨੂੰਮਾਨ ਜੀ ਦੀ ਲੰਗੂਰ ਨੂੰ ਅੱਗ ਲਾਉਣਾ ਤੇ ਹਨੂੰਮਾਨ ਜੀ ਦੁਆਰਾ ਲੰਕਾ ਦੇਹਨ ਤੇ ਰਾਵਣ ਦਾ ਭਵਿਕਸ਼ਨ ਨੂੰ ਲੰਕਾ ਵਿਚੋ ਕੱਢਣਾ ਸਾਰੇ ਹੀ ਸੀਨ ਦੇਖਣ ਯੋਗ ਸਨ ।

ਭਗਵਾਨ ਰਾਮ ਦੀ ਭੂਮਿਕਾ ਕੇਸੀ ਸ਼ਰਮਾ ਜੀ ਲਛਮਣ ਸੋਨੂੰ ਰੱਲਾ ,ਸੁਗਰੀਵ ਮੋਨੂੰ ਸਰਮਾ , ਹਨੂੰਮਾਨ ਰਿੰਕੂ ਬਾਸਲ ਮਾਲੀ ਪ੍ਰਵੀਨ ਟੋਨੀ ਸ਼ਰਮਾ ਮਾਲਣ ਰੇਹਾਨ ਖਾਨ , ਰਾਵਣ ਮੁਕੇਸ਼ ਬਾਸਲ , ਮਾਤਾ ਸੀਤਾ ਵਿਕਾਸ ਸ਼ਰਮਾ , ਤ੍ਰਿਚਟਾ ਚੇਤਨ , ਅਕਸੈ ਕੁਮਾਰ ਵਿਸਾਲ ਵਰਮਾ , ਮੇਘਨਾਥ ਰਮੇਸ ਬੱਚੀ , ਭਵਿਕਸ਼ਨ ਮਨੋਜ ਅਰੋੜਾ ਨੇ ਆਪਣੇ ਆਪਣੇ ਰੋਲ ਬਹੁਤ ਹੀ ਬੇਖੂਬੀ ਨਿਭਾਏ ਪ੍ਰੈਸ ਸਕੱਤਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਜਿੱਥੇ ਸ੍ਰੀ ਰਾਮ ਲੀਲਾ ਜੀ ਦਾ ਮੰਚਨ ਕਰਦਾ ਹੈ ਨਾਲ ਹੀ ਸਮਾਜ ਭਲਾਈ ਦੇ ਕੰਮਾ ਵਿਚ ਵੀ ਮੋਹਰੀ ਰਹਿੰਦਾ ਹੈ ਸਟੇਜ ਸਕੱਤਰ ਦੀ ਭੁਮਿਕਾ ਅਰੁਣ ਅਰੋੜਾ ਜੀ ਤੇ ਬਲਜੀਤ ਸ਼ਰਮਾ ਨੇ ਸਾਂਝੇ ਤੋਰ ਤੇ ਨਿਭਾਈ

NO COMMENTS