*ਸ੍ਰੀ ਰਾਮ ਲੀਲਾ ਮੰਚਨ ਤੋਂ ਪਹਿਲਾਂ ਰਾਮ ਨਾਟਕ ਕਲੱਬ ਵਿਖੇ ਕਰਵਾਇਆ ਹਵਨ*

0
65

ਮਾਨਸਾ 30 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਰਾਮ ਨਾਟਕ ਕਲੱਬ ਵਿਖੇ ਸ਼੍ਰੀ ਰਾਮ ਲੀਲਾ ਦਾ ਆਯੋਜਨ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ ਤੇ ਜਰਨਲ ਸਕੱਤਰ ਵਿਜੈ ਧੀਰ ਨੇ ਕਲੱਬ ਵਿਖੇ ਕਰਵਾਏ ਗਏ ਹਵਨ ਦੌਰਾਨ ਕੀਤਾ।

    ਉਨ੍ਹਾਂ ਦੱਸਿਆ ਕਿ ਰਿਹਰਸਲ ਤੋਂ ਪਹਿਲਾਂ ਰੀਤੀ—ਰਿਵਾਜ਼ਾਂ ਅਨੁਸਾਰ ਅਤੇ ਪ੍ਰਮਾਤਮਾ ਦਾ ਆਸੀ਼ਰਵਾਦ ਪ੍ਰਾਪਤ ਕਰਨ ਲਈ ਹਰ ਵਾਰ ਕਲੱਬ ਵਿਖੇ ਹਵਨ ਕਰਵਾਇਆ ਜਾਂਦਾ ਹੈ।ਇਸੇ ਤਹਿਤ ਲੰਘੀ ਰਾਤ ਵੀ ਕਲੱਬ ਵਿਖੇ ਹਵਨ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਕਾਲਾ ਸ਼ਰਮਾ ਵੱਲੋਂ ਪਵਿੱਤਰ ਮੰਤਰਾਂ ਦਾ ਉੱਚਾਰਨ ਕੀਤਾ ਗਿਆ।ਹਵਨ ਕਰਵਾਉਣ ਦੀ ਰਸਮ ਪ੍ਰਧਾਨ ਐਡਵੋਕੇਟ ਸਿੰਗਲਾ ਅਤੇ ਸੁਰਿੰਦਰ ਲਾਲੀ ਵੱਲੋਂ ਅਦਾ ਕੀਤੀ ਗਈ। ਉਨ੍ਹਾਂ  ਦੱਸਿਆ ਕਿ ਸਮੂਹ ਕਲੱਬ ਦੇ ਮੈਂਬਰਾਂ ਵੱਲੋਂ ਸ਼੍ਰੀ ਰਾਮ ਲੀਲਾ ਜੀ ਨੂੰ ਪੂਰੀ ਪਵਿੱਤਰਤਾ ਨਾਲ ਦਰਸ਼ਕਾਂ ਦੇ ਸਾਹਮਣੇ ਰੱਖਣ ਦੀ ਕੋਸਿ਼ਸ਼ ਕੀਤੀ ਜਾਵੇਗੀ ਜਿਸ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ  ਪੂਰੀ ਲਗਨ ਅਤੇ ਸ਼ਰਧਾ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾ ਰਿਹਾ ਹੈ ਇਸ ਵਾਰ ਵੀ ਕਲੱਬ ਦੀ ਮੈਨੇਜਮੈਂਟ ਵੱਲੋਂ ਪੂਰੀ ਲਗਨ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਵੇਗਾ।

ਉਨ੍ਹਾਂ  ਦੱਸਿਆ ਕਿ ਸ਼੍ਰੀ ਰਾਮ ਲੀਲਾ ਜੀ ਦੇ ਸਫ਼ਲ ਆਯੋਜਨ ਲਈ 29 ਅਗਸਤ ਤੋਂ ਕਲਾਕਾਰਾਂ ਵੱਲੋਂ ਡਾਇਰੈਕਟਰ ਜਗਦੀਸ਼ ਜੋਗਾ  ਦੀ ਅਗਵਾਈ ਹੇਠ ਰਿਹਰਸਲ ਸ਼ੁਰੂ ਕਰ ਦਿੱਤੀ ਗਈ ਅਤੇ ਸਤੰਬਰ ਦੇ ਅਖੀਰਲੇ ਹਫ਼ਤੇ ਤੋਂ ਸ਼੍ਰੀ ਰਾਮ ਲੀਲਾ ਜੀ ਦੀ ਸ਼ੁਰੂਆਤ ਹੋ ਜਾਵੇਗੀ।ਇਸ ਮੋਕੇ ਵਿਨੋਦ ਗਰਗ,ਧੂਫ ਸਿੰਘ ਸੁਭਾਸ਼ ਕਾਕੜਾ ,ਸਤੀਸ਼ ਧੀਰ , ਸੰਦੀਪ ਮਿੱਤਲ,ਰਾਜ ਨੋਨਾ, ਸੁਰਿੰਦਰ ਕਾਲਾ, ਜਗਦੀਸ਼ ਜੋਗਾ, ਜਨਕ ਰਾਜ , ਦੀਵਾਨ ਭਾਰਤੀ, ਅਮਰ ਪੀ ਪੀ, ਰਮੇਸ਼ ਟੋਨੀ , ਜਗਦੀਸ਼ ਜੋਗਾ , ਲੋਕ ਰਾਜ, ਪਵਨ ਧੀਰ, ਭੋਲਾ ਸ਼ਰਮਾ, ਰਕੇਸ਼ ਤੋਤਾ ,ਬੰਟੀ ਮੰਘਾਨੀਆ,ਸੀਬੂ ਮੰਘਾਣੀਆ,ਅੰਕੁਸ਼ ਸਿੰਗਲਾ,ਤਰਸੇਮ ਬਿੱਟੂ, ਰੋਹਿਤ ਭਾਰਤੀ,ਪ੍ਰਵੀਨ ਪੀਪੀ, ਜੀਵਨ ਮੀਰਪੂਰੀਆ,ਦੀਪਕ ਮੋਬਾਈਲ, ਸੰਜੂ, ਹੇਮੰਤ ਸਿੰਗਲਾ, ਆਸ਼ੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਹਾਜ਼ਰ ਸਨ।

NO COMMENTS