ਮਾਨਸਾ 18 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮਲੀਲਾ ਦੀ ਛੇਵੀ ਨਾਈਟ ਦਾ ਉਦਘਾਟਨ ਅਰਸ਼ਦੀਪ ਮਾਈਕਲ ਗਾਗੋਵਾਲ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਮਾਨਸਾ,
ਕਿਹਾ ਕਿ ਸ੍ਰੀ ਰਾਮ ਲੀਲਾ ਮੰਚਨ ਪ੍ਰਤੀ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਸ੍ਰੀ ਰਾਮ ਲੀਲਾ ਦਾ ਮਚਨ ਨਵੀ ਪੀੜੀ ਨੂੰ ਜਾਗਰੁੂਕ ਕਰਨਾ ਹੈ ਅਤੇ ਸ੍ਰੀ ਰਾਮ, ਲਛਮਨ ,ਸੀਤਾ ਜੀ ਦੇ ਸਾਦਗੀ ਭਰੇ ਜੀਵਨ ਅਤੇ ਆਪਣੇ ਮਾਤਾ ਪਿਤਾ ਦੀ ਆਗਿਆ ਨਿਭਾਉਣਾ ਲਈ ਕਿਸ ਤਰਾ ਸ੍ਰੀ ਰਾਮ ਚੰਦਰ ਖੁਸੀ ਖੁਸੀ 14 ਸਾਲਾ ਦੇ ਬਣਵਾਸ ਤੇ ਚਲੇ ਗਏ ਸਾਨੂੰ ਵੀ ਰਮਾਇਣ ਦੇ ਪਾਤਰਾ ਤੋ ਪ੍ਰੇਰਣਾ ਲੈਣੀ ਚਾਹੀਦੀ ਹੈ ,
ਇਸ ਮੋਕੇ ਕਲੱਬ ਦੇ ਚੇਅਰਮੈਨ ਅਸੋਕ ਗਰਗ ,ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ,ਐਕਟਰ ਬਾਡੀ ਦੇ ਵਾਇਸ ਪ੍ਰਧਾਂਨ ਸ੍ਰੀ ਸੁਰਿੰਦਰ ਨੰਗਲੀਆ ਤੇ,ਵਰੁਣ ਵੀਨੂੰ ਬਿਲਡਿੰਗ ਇੰਚਾਰਜ ,ਕੈਸ਼ੀਅਰ ਸੁਸੀਲ ਕੁਮਾਰ ਵਿੱਕੀ, ਬਨਵਾਰੀ ਬਜਾਜ ਨੇ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿੰਨ ਭੇਟ ਕੀਤਾ । ਆਰਤੀ ਵਰੁਣ ਮਾਲਵਾ ਸੀ ਏ ਅਤੇ ਐਡਵੋਕੇਟ ਭੁਪਿੰਦਰ ਬੀਰਬਲ ਨੇ ਕੀਤੀ ।
ਅੱਜ ਦੀ ਨਾਈਟ ਦਾ ਸੁੱਭ ਆਰੰਭ ਸੀਤਾ ਰਾਮ ਲਛਮਣ ਦੀ ਆਰਤੀ ਉਤਾਰ ਕੇ ਕੀਤਾ ਗਿਆ ਅੱਜ ਦੇ ਸੀਨ ਵਿੱਚ ਦਿਖਾਇਆ ਗਿਆ ਕਿ ਕਿਸ ਤਰਾ ਰਾਮ ਸੀਤਾ ਲਛਮਣ ਅਯੁੱਧਿਆ ਛੱਡ ਕੇ ਜਾ ਰਹੇ ਹਨ ‘ਲੋ ਅਲਵਿਦਾ ਆਜ ਪਿਆਰੀਏ ਅਯੋਧਿਆ ਆਜ ਚਲੇ ਹਮ ਦੇਸ਼ ਬੇਗਾਨੇ ,ਪੂਜੇ ਪਿਤਾ ਦਾ ਵਚਨ ਨਿਭਾਨੇ ‘ਉਹ ਅਯੁੱਧਿਆ ਤੋ ਬਾਹਰ ਜਾਣ ਲੱਗਦੇ ਹਨ ਤਾ ਅਯੁੱਧਿਆ ਦੇ ਪਰਜਾ ਵਾਸੀ ਰੋ ਰੋ ਕੇ ਰੋਕਦੇ ਹਨ ਜਾਉ ਨਾ ਵਣ ਕੋ ਮੇਰੇ ਨਾਮ ਸ੍ਰੀ ਰਾਮ ਚੰਦਰ ਜੀ ਦਾ ਸਮੰਤ ਨੂੰ ਵਾਪਸ ਭੇਜਣਾ ਕਿਉ ਕਿ ਰਾਮ ਚੰਦਰ ਜੀ ਨੇ ਸਮੰਤ ਨੂੰ ਕਿਹਾ ਕਿ ਹੁਣ ਅਸੀ 14 ਸਾਲਾਂ ਦਾ ਬਣਵਾਸ ਕੱਟ ਕੇ ਵਾਪਸ ਆਵਾਗੇ ,ਜਦ ਸਮੰਤ ਅਯੁੱਧਿਆ ਜੀ ਵਾਪਸ ਪਹੁੰਚਦੇ ਹਨ ਤਾਂ ਉਹਨਾਂ ਵਾਪਸ ਨਾ ਆਇਆ ਦੇਖਕੇ ਰਾਜਾ ਦਸਰਥ ਆਪਣੇ ਪ੍ਰਾਣ ਤਿਆਗ ਦਿੰਦੇ ਹਨ ਤੇ ਉਸ ਵੇਲੇ ਉਹਨਾ ਨੁੂੰ ਸਰਵਣ ਦੇ ਮਾਤਾ ਪਿਤਾ ਦਾ ਦਿੱਤਾ ਸਰਾਪ ਯਾਦ ਆਉਦਾ ਹੈ ਭਗਵਾਨ ਰਾਮ ਭੀਲਾ ਦੇ ਰਾਜੇ ਨਿਸ਼ਾਦ ਰਾਜ ਨੂੰ ਗੰਗਾ ਨਦੀ ਪਾਰ ਲਗਾੳੇੁਣ ਲਈ ਕਹਿੰਦੇ ਹਨ ਜਦ ਭੀਲਾਂ ਦਾ ਰਾਜਾ ਬੇਨਤੀ ਕਰਦਾ ਹੈ ਕਿ ਪ੍ਰਭੂ ਕੁੱਝ ਦੇਰ ਆਰਾਮ ਕਰੋ ਤੇ ੳੇੁਹ ਭੀਲ ਅਤੇ ਭੀਲਣੀਆ ਇਕੱਠੇ ਕਰਕੇ ਰਾਮ ਦੇ ਆਉਣ ਦੀ ਖੁਸ਼ੀ ਵਿੱਚ ਗੀਤ ਗਾੳੇੁਦੇ ਹਨ ,ਇੱਥੇ ਇਹ ਦੱਸਣਯੋਗ ਹੇੈ ਕਿ ਸ੍ਰੀ ਸੁਭਾਸ ਡਰਾਮਟਿਕ ਕਲੱਬ ਦਾ ਕੰਕੋਲਾ ਬਹੁਤ ਹੀ ਦੇਖਣਯੌਗ ਸੀ
ਕਿਉਕਿ ਬਹੁਤ ਜਿਆਦਾ ਭੀੜ ਸੀ ‘।ਅਤੇ ਲੋਕ ਸਪੈਸ਼ਲ ਆਪਣੇ ਆਪਣੇ ਸਾਧਨਾਂ ਨਾਲ ਸਹਿਰ ਤੋ ਬਾਹਰੋ ਵੀ ਰਾਮ ਲੀਲਾ ਦੇਖਣ ਆਏ ਸਨ , ਜਦ ਸੀਤਾ ਜੀ ਨਿਸ਼ਾਦ ਰਾਜ ਨੂੰ ਗੰਗਾ ਨਦੀ ਪਾਰ ਕਰਵਾਉਣ ਦੇ ਬਦਲੇ ਆਪਣੇ ਕੰਗਨ ਦਿੰਦੇ ਹਨ ਉਸ ਵੇਲੇ ਨਿਸਾਦ ਰਾਜ ਦੇ ਅੱਖਾਂ ਵਿੱਚ ਪਾਣੀ ਆ ਜਾਦਾ ਹੇ ਉਹ ਕਹਿੰਦਾ ਕਿ ਮੈ ਇਹ ਕਿਵੇ ਲੈ ਸਕਦਾ ਹਾਂ ਮੈ ਤੁਹਾਨੂੰ ਨਦੀ ਪਾਰ ਉਤਾਰਿਆ ਤੁਸੀ ਮੇਨੁੂੰ ਭਵਸਾਗਰ ਪਾਰ ਉਤਾਰ ਦਿਉ ,ਸ੍ਰੀ ਰਾਮ ਉਹਨਾ ਨੂੰ ਆਪਣੇ ਗੱਲੇ ਲਗਾ ਲੈਦੇ ਹਨ ।ਪ੍ਰਧਾਨ ਐਕਟਰ ਬਾਡੀ ਸ਼੍ਰੀ ਰਾਜ ਕੁਮਾਰ ਰਾਜੀ ਨੇ ਕਿਹਾ ਕਿ ਸੀਤਾ ਦੇ ਰੋਲ ਵਿਚ ਵਿਕਸ ਸ਼ਰਮਾ, ਰਾਮ ਦੇ ਰੋਲ ਵਿੱਚ ਵਿਪਨ ਅਰੋੜਾ ਤੇ ਲਛਮਣ ਸੋਨੂੰ ਰੱਲਾ,ਸੰਮਤ ਸੋਨੂੰ ਸ਼ਰਮਾ ,ਪਰਜਾ ਵਾਸੀ ਬੰਟੀ ਸਰਮਾ ,ਜਸ਼ਨ, ਤਰਸੇਮ ਹੋਡਾ,ਹੈਰੀ,ਜਸਨ , ਆਰੀਅਨ ,ਦਸਰਥ ਸਚਿਨ ,ਸੁਮਿਤਰਾ ਅਨੀਸ ,ਕੁਸਲਿਆ ਸੋਨੂੰ ਸਰਮਾ , ਰਾਜਾ ਝੀਲ ਰਾਜ ,ਮੁਕੇਸ ,ਭੀਲ,ਭੀਲਣੀਆ ਜੀਵਨ ,ਨਰੇਸ਼,ਦੀਪੂ, ਸਮਰ ,ਚੇਤਨ,ਵਿਜੈ , ਮਨੀ,ਕਾਕੀ,ਹੈਪੀ ,ਸੰਜੂ ,ਨਿਸ਼ਾਦਰਾਜ ਗੋਗੀ ਸ਼ਰਮਾ , ਸੇਵਕ ਸੰਦਲ, ਟੋਨੀ ਸ਼ਰਮਾ ਦਾ ਰੋਲ ਦੇਖਣਯੋਗ ਸੀ ੈ । ਸਟੇਜ ਸਕੱਤਰ ਦੀ ਭੂੁਮਿਕਾ ਅਰੁਣ ਅਰੋੜਾ ਤੇ ਬਲਜੀਤ ਸ਼ਰਮਾ ਨੇ ਸਾਝੇ ਤੋਰ ਤੇ ਨਿਭਾਈ