*ਸ੍ਰੀ ਰਾਮ ਨੋਮੀ ਦਾ ਪਵਿੱਤਰ ਦਿਹਾੜਾ ਸ੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋ ਬਹੁਤ ਹੀ ਸਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ*

0
92

19 ਅਪ੍ਰੈਲ ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ)ਸ੍ਰੀ ਰਾਮ ਨੋਮੀ ਦਾ ਪਵਿੱਤਰ ਦਿਹਾੜਾ ਸ੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋ ਸਭਾ ਦੇ ਪ੍ਰਧਾਨ ਵਿਨੋਦ ਭੰਮਾ ਦੀ ਰਹਿਨਮਾਈ ਹੇਠ ਬਹੁਤ ਹੀ ਸਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਇਸ ਦੀ ਜਾਣਕਾਰੀ ਦਿੰਦਿਆ ਸਭਾ ਦੇ ਵਾਇਸ ਪ੍ਰਧਾਨ ਹਰੀ ਰਾਮ ਡਿੰਪਾ ਅਤੇ ਜੁ:ਸਕੱਤਰ ਬਿੰਦਰਪਾਲ ਗਰਗ ਨੇ ਦੱਸਿਆ ਕਿ ਇਸ ਮੋਕੇ ਸਵੇਰੇ ਲਕਸਮੀ ਨਰਾਇਣ ਮੰਦਰ ਵਿਖੇ ਹਵਨ ਯੱਗ ਕਰਵਾਇਆ ਤੇ ਇਸ ਤੋ ਬਾਦ ਵਿਸਾਲ ਭੰਡਾਰਾ ਵਰਤਾਇਆ ਗਿਆ ।ਸਾਮ ਨੂੰ ਇਕ ਵਿਸਾਲ ਸੋਭਾ ਯਾਤਰਾ ਦਾ ਆਯੌਜਨ ਕੀਤਾ ਗਿਆ ਜੋ ਬਸ ਸਟੈਡ ਤੋ ਚਲਕੇ ਸਾਰੁ ਸ਼ਹਿਰ ਦੀ ਪ੍ਰਕਿਰਮਾ ਕਰਦੀ ਹੋਈ ਲਕਸਮੀ ਨਰਾਇਣ ਮੰਦਰ ਵਿਖੇ ਸਮਾਪਤ ਹੋਈ । ਇਸ ਮੋਕੇ ਨਾਰੀਅਲ ਦੀ ਰਸਮ ਡਾ:ਮਾਨਵ ਜਿੰਦਲ , ਜੋਤੀ ਪ੍ਰਚੰਡ ਭਾਜਪਾ ਆਗੁੂ ਮੰਗਤ ਰਾਏ ਬਾਂਸਲ , ਤਿਲਕ ਰਸਮ ਅਸਵਨੀ ਕੁਮਾਰ ਬਿੱਟੂ , ਡਾ ਜਨਕ ਰਾਜ ਸਿੰਗਲਾ , ਰਾਮ ਤਿਲਕ ਦੀ ਰਸਮ ਹਲਕਾ ਬਠਿੰਡਾ ਦੇ ਸਿਵ ਸੈਨਾ ਛਿੰਦੇ ਗਰੁੱਪ ਦੇ ਉਮੀਦਵਾਰ ਅੰਕੁਸ ਜਿੰਦਲ , ਪੂਜਨ ਦੀ ਰਸਮ ਬੀ ਜੇ ਪੀ ਦੇ ਜਿਲਾ ਪ੍ਰਧਾਨ ਰਾਕੇਸ ਜੈਨ , ਆਰਤੀ ਦੀ ਰਸਮ ਮੁਨੀਸ ਕੁਮਾਰ ਬੱਬੀ ਦਾਨੇਵਾਲੀਆ , ਅਤੇ ਝੰਡੀ ਦੇਣ ਦੀ ਰਸਮ ਹਲਕਾ ਬਠਿੰਡਾ ਤੋ ਕਾਗਰਸੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਅਦਾ ਕਰਦਿਆ ਕਿਹਾ ਕਿ ਸ੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋ ਕੀਤਾ ਜਾਦਾ ਹਰੇਕ ਧਾਰਮਿਕ ਪ੍ਰੌਗਾਮ ਸ਼ਹਿਰ ਵਾਸੀਆ ਦੀ ਆਪਣੀ ਭਾਇਚਾਰਕ ਸਾਂਝ ਦਾ ਸਬੂਤ ਦਿੰਦਾ ਹੈ । ਇਨਾ ਸਮਾਗਮਾ ਵਿਚ ਹਰੇਕ ਧਰਮ ਦੇ ਲੋਕ ਸਿਰਕਤ ਕਰਦੇ ਹਨ ।ਇਸ ਸੋਭਾ ਯਾਤਰਾ ਦੋਰਾਨ ਸ਼ਹਿਰ ਦੀਆ ਸਮੂਹ ਧਾਰਮਿਕ ਕੀਰਤਨ ਮੰਡਲੀਆ ਨੇ ਸ੍ਰੀ ਰਾਮ ਦਾ ਗੁਣਗਾਣ ਕਰਦਿਆ ਭਗਤਾ ਨੂੰ ਨੱਚਣ ਲਈ ਮਜਬੂਰ ਕੀਤਾ ਅਤੇ ਸਹਿਰ ਦੇ ਸਮੂਹ ਬਜਾਰਾ ਵਿੱਚ ਜੈ ਸ੍ਰੀ ਰਾਮ ਦੇ ਜੈਕਾਰਿਆ ਨਾਲ ਆਨੰਦਮਈ ਮਾਹੋਲ ਬਣਾਇਆ । ਇਸ ਮੋਕੇ ਸਭਾ ਦੇ ਖਜਾਨਚੀ ਯੁਕੇਸ ਸੋਨੂੰ ਨੇ ਕਿਹਾ ਕਿ ਸਭਾ ਵੱਲੋ ਹਰੇਕ ਤਿਉਹਾਰ ਲੋਕਾ ਦੇ ਸਹਿਯੌਗ ਨਾਲ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਦਾ ਹੈ ਇਸ ਸੋਭਾ ਯਾਤਰਾ ਦੋਰਾਨ ਪੰਜਾਬ ਮਹਾਵੀਰ ਦਲ ਤੇ ਭਾਰਤੀਆ ਮਹਾਵੀਰ ਦਲ ਦੇ ਵਾਲਟੀਅਰਾ ਨੇ ਆਪਣੀ ਡਿਉੂਟੀ ਬਾਖੂਬੀ ਨਿਭਾਈ ਹਰ ਹਰ ਮਹਾਦੇਵ ਸੇਵਾ ਮੰਡਲ ਵੱਲੋ ਚਾਹ ਪਕੋੜਿਆ ਦਾ ਲੰਗਰ ਵੀ ਲਾਇਆ ਗਿਆ ।ਸਭਾ ਵੱਲੋ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਅਕਾਲੀ ਆਗੂ ਪ੍ਰੇਮ ਅਰੋੜਾ , ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸਾਹੀਆ , ਮਾਈਕਲ ਗਾਗੋਵਾਲ ਕਾਗਰਸੀ ਆਗੂ ,ਕਰਿਸਨ ਬਾਂਸਲ , ਮਦਨ ਬਾਲਾ ਜੀ ,ਅਸੋਕ ਗਰਗ , ਸਨੀ ਗੋਇਲ, ਦੀਵਾਨ ਭਾਰਤੀ , ਕਰਿਸਨ ਪੱਪੀ , ਬਲਜੀਤ ਸਰਮਾ , ਭੂਸਨ ਮੱਤੀ , ਸੁਰਿੰਦਰ ਪਿੰਟਾ , ਅਨਿਲ ਪੱਪੂ , ਅਸੋਕ ਮੱਤੀ , ਰਾਜ ਮਿੱਤਲ , ਰਾਜੀਵ ਅਕਲੀਆ , ਰਾਜ ਮਿੱਤਲ , ਰਾਜੀਵ ਅਕਲੀਆ , ਦਿਨੇਸ ਰਿੰਪੀ , ਰਾਜ ਨਰਾਇਣ ਕੂਕਾ , ਪੁਨੀਤ ਭੰਮਾ , ਬਿੱਟੂ ਸਰਮਾ , ਭੂਸਨ ਮੱਤੀ, ਇੰਦਰਜੀਤ ਸਿੰਘ ਉੱਭਾ , ਸਮੀਰ ਛਾਬੜਾ, ਰੁਲਦੁੂ ਨੰਦਗੜ , ਸੰਜੇ ਮਿੱਤਲ , ਕਮਲ ਸਰਮਾ , ਰਾਜੇਸ ਪੰਧੇਰ ਅਤੇ ਭਾਰੀ ਗਿਣਤੀ ਵਿੱਚ ਸਹਿਰ ਨਿਵਾਸੀ ਹਾਜਰ ਸਨ ।

NO COMMENTS