*ਸ੍ਰੀ ਰਾਮ ਨਾਟਕ ਕਲੱਬ ਮਾਨਸਾ ਦੀ ਸਟੇਜ ’ਤੇ ਸਮਾਜ ਸੇਵੀ ਪੇ੍ਮ ਅਰੋੜਾ ਨੂੰ ਸਨਮਾਨਿਤ ਕਰਦੇ ਹੋਏ ਕਲੱਬ ਆਗੂ ਅਤੇ ਪੇਸ਼ ਕੀਤੇ ਗਏ ਸੀਨ ਦਾ ਦਿ੍ਸ*

0
43

ਮਾਨਸਾ 15 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ):
ਸਨੀਵਾਰ ਦੀ ਰਾਤ ਸ਼ਹਿਰ ਦੇ ਸ਼੍ਰੀ ਰਾਮ ਨਾਟਕ ਕਲੱਬ ਵਿਖੇ ਰਾਮਲੀਲਾ ਦਾ ਮੰਚਨ ਕੀਤਾ ਗਿਆ। ਇਸ ਦੇ ਤਹਿਤ ਰਾਮ ਨਾਟਕ ਕਲੱਬ ਦੀ ਸਟੇਜ ’ਤੇ ਰਾਵਨ ਨੰਦੀਗਣ, ਸ਼ੀਤਾ ਦਾ ਜਨਮ, ਪਰਜਾ ਵਾਸੀ, ਰਾਜ ਵਿਚ ਕਾਲ ਪੈਣ ਕਰਕੇ ਆਪਣੀ ਦੁੱਖ ਭਰੀ ਦਾਸਤਾ ਰਾਜਾ ਜਨਕ ਨੂੰ ਸੁਣਾਉਣਾ, ਪਰਜਾ ਦਾ ਦੁੱਖ ਦੂਰ ਕਰਨ ਲਈ ਰਾਜਾ ਜਨਕ ਵੱਲੋਂ ਆਪ ਹਲ ਚਲਾਉਣਾ, ਹਲ ਚਲਾਉਂਦੇ ਵਕਤ ਇੱਕ ਮਟਕੇ ਵਿਚ ਸੀਤਾ ਦਾ ਮਿਲਣਾ,  ਇੰਦਰ ਭਗਵਾਨ ਦਾ ਮੀਂਹ ਵਰਸਾਉਣਾ, ਇਸੇ ਤਰ੍ਹਾਂ ਮਾਰਿਚ ਸਬਾਹੂ ਰਾਕਸ਼ਾ ਦਾ ਵਿਸ਼ਵਾ ਮਿੱਤਰ ਦੇ ਯੱਗ ਨੂੰ ਭੰਗ ਕਰਨਾ ਅਤੇ ਵਿਸ਼ਵਾ ਮਿੱਤਰ ਦਾ ਰਾਜਾ ਦਸ਼ਰਥ ਦਰਬਾਰ ਜਾ ਕੇ ਰਾਮ ਲਛਮਣ ਨੂੰ ਲੈ ਕੇ ਰਾਕਸ਼ਸਾ ਮਾਰਿਚ ਸੁਬਾਹੂ ਤੇ ਤਾੜਕਾ ਦਾ ਵਦ ਕਰਨਾ ਆਦਿ ਸੀਨ ਪੇਸ਼ ਕੀਤੇ ਗਏ ਜੋ ਕਿ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ।

ਇਸ ਮੌਕੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਰਾਮ-ਲਛਮਣ ਦਾ ਦ੍ਰਿਸ਼ ਸ਼ਲਾਘਾਯੋਗ ਰਿਹਾ। ਇਸ ਮੌਕੇ ਕਲਾਕਾਰ,, ਅਮਰ ਗਰਗ, ਸਤੀਸ਼ ਧੀਰ, ਦੀਪਕ ਮੋਬਾਇਲ, ਤਰਸੇਮ ਬਿੱਟੂ, ਜਗਦੀਸ਼ ਜੋਗਾ, ਹਿਤੈਸ ਸਿੰਗਲਾ, ਪਵਨ ਧੀਰ, ਰਕੇਸ ਤੋਤਾ, ਨਵੀਂ ਜਿੰਦਲ, ਪਿ੍ਥਵੀ ਜੋਗਾ, ਸੋੋੋੋਰਿਯ ਜੋਗਾ, ਸੁਭਾਸ਼ ਕਾਕੜਾ, ਰਿਸ਼ੀ ਕਾਮਰੇਡ, ਪ੍ਰਵੀਨ ਪੀ ਪੀ, ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਪ੍ਰਧਾਨ ਪ੍ਰੇਮ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਰਾਜ ਨੋਨਾ,, ਦੀਵਾਨ ਭਾਰਤੀ, ਵਿਨੋਦ ਗਰਗ, ਧੂਫ ਸਿੰਘ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਰਮੇਸ਼ ਟੋਨੀ  ਨਿਭਾ ਰਹੇ ਸਨ।

NO COMMENTS