*ਸ੍ਰੀ ਰਾਮ ਨਾਟਕ ਕਲੱਬ ਨੇ ਭਰਤ ਮਿਲਾਪ ਦਾ ਸੀਨ ਪੇਸ਼ ਕਰਕੇ ਵਾਹ ਵਾਹ ਖੱਟੀ*

0
68

 ਮਾਨਸਾ 19 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ):  ਸਥਾਨਕ ਸ੍ਰੀ ਰਾਮ ਨਾਟਕ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਦੀ ਸੱਤਵੀ ਨਾਇਟ ਦਾ ਉਦਘਾਟਨ ਅੰਮ੍ਰਿਤ ਪਾਲ ਪੁੱਤਰ ਸਵ ਚੰਬਾ ਰਾਮ  ਨੇ ਆਪਣੇ ਸੁੱਭ ਹੱਥਾਂ ਨਾਲ ਕਰਦਿਆ ਕਿਹਾ ਕਿ ਰਮਾਇਣ ਸਾਨੂੰ ਬਹੁਤ ਸਿੱਖਿਆ ਦਿੰਦੀ ਹੈ ਤੇ ਇਸ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ । ਉਹਨਾ ਕਿਹਾ ਕਿ  ਜਿੰਨਾ  ਪੁੰਨ  ਸਾਨੂੰ ਮਾਤਾ ਪਿਤਾ ਦੀ ਸੇਵਾ ਕਰਨ ਨਾਲ ਮਿਲਦਾ ਹੈ ਉਹਨਾ ਸਾਨੁੂੰ ਤੀਰਥ ਯਾਤਰਾ ਤੇ ਜਾਣ ਨਾਲ ਨਹੀ ਮਿਲਦਾ।   ਇਸ ਦੋਰਾਨ ਭਰਤ ਦਾ ਰਾਮ ਨੂੰ ਅਯੁੱਧਿਆ ਪਰਤਣ ਲਈ ਬੇਨਤੀ ਕਰਨਾ ਤੇ ਰਾਮ ਜੀ ਦਾ ਕਹਿਣਾ ਕਿ ਜੋ ਪਿਤਾ ਜੀ ਦਾ ਬਚਨ ਹੈ ਉਸ ਨੂੰ ਪੁੂਰਾ ਕਰਕੇ ਹੀ ਅਯੁੱਧਿਆ ਵਾਪਸ ਆਵਾਗੇ ਤਾਂ ਭਰਤ ਦਾ ਖੜਾਵਾ ਲੈ ਕੇ ਅਯੁੱਧਿਆ ਵਾਪਸ ਆ ਜਾਣਾ ਦੇਖਣ ਯੋਗ ਸੀ । ਜਿਸ ਦੀ ਦਰਸ਼ਕਾਂ ਵੱਲੋਂ ਕਾਫੀ ਸ਼ਲਾਘਾ ਕੀਤੀ ਗਈ।


ਅੱਜ ਦੀ ਨਾਇਟ ਦੋਰਾਨ ਭਰਤ ਮਿਲਾਪ ਦਾ ਸੀਨ ਬਾਖੂਬੀ ਪੇਸ਼ ਕੀਤਾ ਗਿਆ। ਜਿਸ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ,ਉਪ ਪ੍ਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਨਵੀ ਜਿੰਦਲ, ਕਲੱਬ ਦੇ ਡਾਇਰੈਕਟਰ ਜਗਦੀਸ਼ ਜੋਗਾ, ਜਨਕ ਰਾਜ ਤੇ ਦੀਵਾਨ ਭਾਰਤੀ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਲਾਕਾਰ ਰੋਹਿਤ ਭਾਰਤੀ, ਅਮਰ ਪੀਪੀ, ਸੁੱਖੀ ਬਠਿੰਡਾ, ਸੁਭਾਸ਼ ਕਾਕੜਾ, ਜਨਕ ਰਾਜ, ਦੀਪਕ ਕੁਮਾਰ, ਤਰਸੇਮ ਬਿੱਟੂ, ਜੀਵਨ ਮੀਰਪੂਰੀਆ, ਗਜਿੰਦਰ ਨਿਆਰਿਆ, ਸੈਲੀ ਧੀਰ, ਨਵੀ ਨਿਆਰਿਆ, ਰਾਵਣ ਪ੍ਰਵੀਨ ਪੀ ਪੀ ,ਮਾਸਟਰ ਰਜੇਸ, ਸੰਜੂ, ਸਾਗਰ ਨਿਆਰਿਆ, ਡਾ. ਕਿ੍ਸਨ ਪੱਪੀ, ਸਤੀਸ ਧੀਰ, ਸੰਜੂ, ਹੇਮੰਤ ਸਿੰਗਲਾ, ਜਿੰਮੀ,ਡਾ. ਜੇ ਜੀ, ਲੋਕ ਰਾਜ, ਪਵਨ ਧੀਰ, ਟੀਟੂ, ਅਮਿਤ, ਸੁਭਾਸ਼ ਕਾਕੜਾ, ਭੋਲਾ ਸਰਮਾ, ਰਾਜ ਨੋਨਾ, ਸਿੱੱਬੁ, ਵਿਨੋਦ ਬਠਿੰਡਾ, ਧੂਪ ਸਿੰਘ, ਸੁਭਾਸ਼ ਸ਼ਰਮਾ ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ।

NO COMMENTS