*ਸ੍ਰੀ ਰਾਮ ਨਾਟਕ ਕਲੱਬ ਦੀ ਸਟੇਜ ਤੇ ਦਰਸ਼ਕਾਂ ਦੀ ਵੱਧਣ ਲਗੀ ਭੀੜ*

0
34

ਮਾਨਸਾ 20 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ ):  ਸਥਾਨਕ ਸ੍ਰੀ ਰਾਮ ਨਾਟਕ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਦੀ ਅੱਠਵੀ ਨਾਇਟ ਦਾ ਉਦਘਾਟਨ ਅੱਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਸੇਵਾ ਮੁਕਤ ਨਾਇਬ ਤਹਿਸੀਲਦਾਰ ਉਮ ਪ੍ਰਕਾਸ ਨੇ ਪਰਿਵਾਰ ਸਮੇਤ ਆਪਣੇ ਸੁੱਭ ਹੱਥਾਂ ਨਾਲ ਕਰਦਿਆ ਕਿਹਾ ਕਿ ਰਮਾਇਣ ਸਾਨੂੰ ਬਹੁਤ ਸਿੱਖਿਆ ਦਿੰਦੀ ਹੈ ਤੇ ਇਸ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ । ਉਹਨਾ ਕਿਹਾ ਕਿ ਸਾਨੂੰ ਜਿੰਨਾ  ਪੁੰਨ  ਸਾਨੂੰ ਮਾਤਾ ਪਿਤਾ ਦੀ ਸੇਵਾ ਕਰਨ ਨਾਲ ਮਿਲਦਾ ਹੈ ਉਹਨਾ ਸਾਨੁੂੰ ਤੀਰਥ ਯਾਤਰਾ ਤੇ ਜਾਣ ਨਾਲ ਨਹੀ ਮਿਲਦਾ।

   ਅੱਜ ਦੀ ਨਾਈਟ ਦੌਰਾਨ ਕਿਸ ਤਰ੍ਹਾਂ ਲਕਸ਼ਮਣ ਨੇ ਸੁਰਪਨਖਾ ਦਾ ਨੱਕ ਕੱਟ ਦਿੱਤਾ, ਉਹ ਆਪਣੇ ਭਰਾ ਰਾਵਣ ਨੂੰ ਇਸ ਬਾਰੇ ਦੱਸਦੀ ਹੈ। ਰਾਵਣ ਨੇ ਗੁੱਸੇ ਵਿਚ ਆ ਕੇ ਮਾਤਾ ਸੀਤਾ ਦਾ ਹਰਨ ਕਰਨ ਦੀ ਯੋਜਨਾ ਬਣਾਈ।ਇਸ ਤੋਂ ਪਹਿਲਾਂ ਰਾਵਣ ਨੇ ਮਾਰੀਚ ਨੂੰ ਹਿਰਨ ਦੇ ਰੂਪ ਵਿੱਚ ਸੀਤਾ ਮਾਤਾ ਤੋਂ ਸ਼੍ਰੀ ਰਾਮ ਜੀ ਨੂੰ ਦੂਰ ਲਿਜਾਣ ਦੀ ਚਾਲ ਚੱਲਣ ਲਈ ਹੁਕਮ ਦਿੱਤਾ। ਅੱਜ ਦੀ ਨਾਇਟ ਦੋਰਾਨ ਸਰੂਪਨਖਾ ਦਾ ਸੀਨ ਬਾਖੂਬੀ ਪੇਸ਼ ਕੀਤਾ ਗਿਆ। ਜਿਸ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ,ਉਪ ਪ੍ਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਨਵੀ ਜਿੰਦਲ, ਕਲੱਬ ਦੇ ਡਾਇਰੈਕਟਰ ਜਗਦੀਸ਼ ਜੋਗਾ, ਜਨਕ ਰਾਜ,ਨਵੀਂ ਜਿੰਦਲ ਤੇ ਦੀਵਾਨ ਭਾਰਤੀ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਕਲਾਕਾਰ ਰੋਹਿਤ ਭਾਰਤੀ, ਅਮਰ ਪੀਪੀ, ਸੁੱਖੀ ਬਠਿੰਡਾ, ਸੁਭਾਸ਼ ਕਾਕੜਾ, ਜਨਕ ਰਾਜ, ਦੀਪਕ ਕੁਮਾਰ, ਤਰਸੇਮ ਬਿੱਟੂ, ਜੀਵਨ ਮੀਰਪੂਰੀਆ, ਗਜਿੰਦਰ ਨਿਆਰਿਆ, ਸੈਲੀ ਧੀਰ, ਨਵੀ ਨਿਆਰਿਆ, ਰਾਵਣ ਪ੍ਰਵੀਨ ਪੀ ਪੀ ,ਮਾਸਟਰ ਰਜੇਸ, ਸੰਜੂ, ਸਾਗਰ ਨਿਆਰਿਆ, ਮਾਸਟਰ ਰਜੇਸ਼ ,ਡਾ. ਕਿ੍ਸਨ ਪੱਪੀ, ਸਤੀਸ ਧੀਰ, ਸੰਜੂ, ਹੇਮੰਤ ਸਿੰਗਲਾ, ਜਿੰਮੀ,ਡਾ. ਜੇ ਜੀ, ਲੋਕ ਰਾਜ, ਪਵਨ ਧੀਰ, ਭੋਲਾ ਸ਼ਰਮਾ, ਮੱਖਣ ਲਾਲ, ਟੀਟੂ, ਅਮਿਤ, ਸੁਭਾਸ਼ ਕਾਕੜਾ, ਭੋਲਾ ਸਰਮਾ, ਰਾਜ ਨੋਨਾ, ਸੁਰਿੰਦਰ  ਕਾਲਾ, ਅਸ਼ੋਕ ਗੋਗੀ, ਅੰਕੁਸ਼ ਕੇਲਾ,ਬੰਟੀ ਮੰਘਾਨੀਆ, ਸਿੱੱਬੁ, ਪਿ੍ਥਵੀ ਜੋਗਾ,ਰਮਨ ਕੁਮਾਰ, ਸੋਰਯ ਜੋਗਾ ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ। ਮੰਚ ਸੰਚਾਲਨ ਦੀ ਭੂਮਿਕਾ ਰਮੇਸ਼ ਟੋਨੀ ਤੇ ਅਮਰ ਪੀ ਪੀ ਬਾਖੂਬੀ ਨਿਭਾ ਰਹੇ ਸਨ।

NO COMMENTS