ਸ੍ਰੀ ਮਹਾਂਸ਼ਿਵਰਾਤਰੀ ਸਬੰਧੀ ਪ੍ਰਭਾਤ ਫੇਰੀਆਂ 19 ਫਰਵਰੀ ਤੋਂ ਸ਼ੁਰੂ

0
53

ਸ੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਵੱਲੋਂ ਸ੍ਰੀ ਮਹਾਂ ਸ਼ਿਵਰਾਤਰੀ ਮਹਾਂਉਤਸਵ ਬੜੀ ਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆ ਅਤੇ ਜਰਨਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਸੰਮਤੀ ਵੱਲੋਂ ਸਾਰੇ ਸ਼ਹਿਰ ਵਾਸੀਆਂ ਦੇ ਪੂਰਨ ਸਹਿਯੋਗ ਦੇ ਨਾਲ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਵੀਹ ਦਿਨ ਦੀ ਪ੍ਰਭਾਤ ਫੇਰੀ ਹੋਵੇਗੀ ਕਿਉਂਕਿ 19 ਫਰਵਰੀ ਤੋਂ ਲੈ ਕੇ 10 ਮਾਰਚ ਤੱਕ ਸਾਰੇ ਸ਼ਹਿਰ ਵਿਚ ਕੀਤੀ ਜਾਵੇਗੀ, ਜੋ ਸਵੇਰੇ 4:40 ਵਜੇ ਸ਼੍ਰੀ ਰਾਮ ਮੰਦਰ ਵੀਰ ਨਗਰ ਤੋਂ ਆਰੰਭ ਹੋਇਆ ਕਰੇਗੀ।
ਸ੍ਰੀ ਮਹਾ ਸ਼ਿਵਰਾਤਰੀ ਵਾਲੇ ਦਿਨ ਇਕ ਵਿਸ਼ਾਲ ਸ਼ੋਭਾ ਯਾਤਰਾ ਅਤੇ ਸ਼੍ਰੀ ਸ਼ਿਵ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸ਼ੋਭਾ ਯਾਤਰਾ ਦੀ ਸੰਪੂਰਨਤਾ ਤੇ ਕੀਤੀ ਜਾਣ ਵਾਲੀ ਆਰਤੀ ਅਤਿ ਵਿਸ਼ੇਸ਼ ਹੋਵੇਗੀ, ਆਰਤੀ ਕਰਨ ਲਈ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਮੁੱਖ ਪੁਜਾਰੀ ਪਹੁੰਚ ਰਹੇ ਹਨ। ਸ੍ਰੀ ਸ਼ਿਵ ਚੌਕੀ ਵਿੱਚ ਗੁਣਗਾਨ ਕਰਨ ਲਈ ਉੱਘੇ ਭਜਨ ਗਾਇਕ ਹਰਜੀਤ ਦੀਵਾਨਾ ਐਂਡ ਪਾਰਟੀ ਮੇਰਠ ਵਾਲੇ ਪਹੁੰਚ ਰਹੇ ਹਨ।

NO COMMENTS