*ਸ੍ਰੀ ਮਦ ਭਾਗਵਤ ਕਥਾ ਦੇ ਪਾਏ ਭੋਗ*

0
58

ਮਾਨਸਾ 24 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਗਊਸਾਲਾ ਐਡ ਮੰਦਰ ਸੁਧਾਰ ਕਮੇਟੀ ਮਾਨਸਾ ਵੱਲੋ ਕਰਵਾਏ ਜਾ ਰਹੇ  ਸ੍ਰੀਮਦ ਭਾਗਵਤ ਕਥਾ ਤੇ ਗਿਆਨ  ਯੱਗ ਸਮਾਰੋਹ ਦੇ ਆਖਰੀ ਦਿਨ ਰਾਸਟਰੀ ਸੰਤ ਸੁਆਮੀ ਰਾਮ ਤੀਰਥ ਜੀ ਜਲਾਲਵਾਲੇ ਨੇ ਕ੍ਰਿਸ਼ਨ-ਸੁਦਾਮਾ ਦੀ ਦੋਸਤੀ ਦਾ ਵਰਨਣ ਕਰਦਿਆਂ ਕਿਹਾ ਕਿ ਕ੍ਰਿਸ਼ਨ-ਸੁਦਾਮਾ ਦੀ ਦੋਸਤੀ ਸੱਚੀ ਦੋਸਤੀ ਸੀ, ਜਿਸ ਨੂੰ ਅੱਜ ਵੀ ਦੁਨੀਆਂ ਯਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਸਮੇਂ ਸੁਦਾਮਾ ਅਤਿ ਗਰੀਬੀ ਵਿਚ ਜੂਝ ਰਿਹਾ ਸੀ ਤਾਂ ਉਸ ਦੀ ਪਤਨੀ ਨੇ ਉਸ ਨੂੰ ਮਹਾਰਾਜਾ ਕ੍ਰਿਸ਼ਨ ਕੋਲ ਮੱਦਦ ਦੀ ਗੁਹਾਰ ਲਗਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਦ ਸੁਦਾਮਾ ਕ੍ਰਿਸ਼ਨ ਦੇ ਦਰਬਾਰ ਵਿਚ ਮਿਲਣ ਲਈ ਗਿਆ ਤਾਂ ਕ੍ਰਿਸ਼ਨ ਦੇ ਸੰਤਰੀਆਂ ਨੇ ਉਸ ਨੂੰ ਅੰਦਰ ਜਾਣ ਤੋਂ ਰੋਕਿਆ ਤਾਂ ਉਸ ਨੇ ਸੰਤਰੀ ਨੂੰ ਕਿਹਾ ਕਿ ਕ੍ਰਿਸ਼ਨ ਨੂੰ ਜਾ ਕੇ ਕਹੋ ਕਿ ਉਸ ਦਾ ਦੋਸਤ ਸੁਦਾਮਾ ਆਇਆ ਹੈ। ਜਦ ਸੰਤਰੀ ਨੇ ਕ੍ਰਿਸ਼ਨ ਨੂੰ ਇਹ ਸੁਨੇਹਾ ਲਗਾਇਆ ਤਾਂ ਖੁਦ ਕ੍ਰਿਸ਼ਨ ਉਸ ਨੂੰ ਮਿਲਣ ਲਈ ਦਰਵਾਜੇ ’ਤੇ ਆਏ ਅਤੇ ਉਸ ਨੂੰ ਨਾਲ ਲਿਜਾ ਕੇ ਆਪਣੇ ਸਿੰਘਾਸਨ ’ਤੇ ਬਿਠਾਇਆ ਅਤੇ ਉਸ ਦਾ ਹਾਲ-ਚਾਲ ਜਾਨਣ ਤੋਂ ਬਾਅਦ ਉਸ ਨੂੰ ਬਹੁਤ ਕੁਝ ਦਿੱਤਾ, ਜਿਸ ਨਾਲ ਉਸ ਦੀ ਗਰੀਬੀ ਦੂਰ ਹੋ ਗਈ। ਇਸ ਤਰ੍ਹਾਂ ਸਵਾਮੀ ਜੀ ਨੇ ਆਪਣੀ ਸੁਰੀਲੀ ਆਵਾਜ਼ ਵਿਚ ‘ਅਰੇ ਦੁਆਰ ਪਾਲੋਂ ਘਨੱਈਆ ਸੇ ਕਹਿਦੋ ਕਿ ਦਰ ਪੇ ਸੁਦਾਮਾ ਗਰੀਬ ਆਇਆ ਹੈ’ ਗਾ ਕੇ ਸ਼ਰਧਾਲੂਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਦੌਰਾਨ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ।ਇਸ ਮੌਕੇ ਸ਼ਹਿਰ ਦੀਆਂ ਸਮੂਹ ਭਜਨ ਮੰਡਲੀਆਂ ਦੇ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ  ਮੋਕੇ  ਕਮੇਟੀ ਦੇ ਪ੍ਰਧਾਨ  ਮੋਨੂੰ ਦਾਨੇਵਾਲੀਆ ,ਸੈਕਟਰੀ ਮਨੀਸ ਕੁਮਾਰ ਬੱਬੂ , ਭੋਲਾ ਰੇਅ ਵਾਲਾ ,ਰੁਲਦੂ ਰਾਮ ਰੋੜੀ.ਮਾਸਟਰ ਹਾਕਮ ਚੰਦ, ਧਰਮ ਪਾਲ ਪਾਲੀ,ਮਨੀਸ ਕੁਮਾਰ ਪਿੰਟੂ , ਅਸੋਕ  ਚਾਦਪੁਰੀਆ, ਵਿਸ਼ਾਲ ਗੋਲਡੀ ਤੇ ਭਾਰੀ ਗਿਣਤੀ ਵਿੱਚ ਸਹਿਰ ਵਾਸੀ ਹਾਜਰ ਸਨ।

NO COMMENTS