ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ } ਸ੍ਰੀ ਬਾਲਾ ਜੀ ਪਰਿਵਾਰ ਸੰਘ {ਰਜਿ} ਮਾਨਸਾ ਵੱਲੌ ਸੰਘ ਦੇ ਚੇਅਰਮੈਨ ਵਿਨੈ ਸਿੰਗਲਾ ਤੇ
ਪ੍ਰਧਾਨ ਸੁਰਿੰਦਰ ਪਿੰਟਾ ਦੀ ਰਹਿਨਮਾਈ ਹੇਠ ਬਾਰਾ ਹੱਟਾ ਚੋਕ ਤੇ ਹੋਰ ਵੱਖ ਵੱਖ ਥਾਵਾ ਤੇ ਕਰੋਨਾ
ਮਹਾਮਾਰੀ ਦ ਦੇ ਬਚਾਅ ਲਈ 400 ਮਾਸਕ ਤੇ 200 ਸੈਟਲਾਈਜਰ ਵੰਡੇ ਗਏ ।ਇਸ ਮੋਕੇ ਮੁੱਖ ਮਹਿਮਾਨ ਦੇ ਤੋਰ
ਤੇ ਪਹੁੰਚੇ ਹਲਕਾ ਵਿਧਾਇਕ ਸ੍ਰੀ ਨਾਜਰ ਸਿੰਘ ਮਾਨਸ਼ਾਹੀਆ ਨੇ ਮਾਸਕ ਵੰਡਦਿਆ ਕਿਹਾ ਕਿ ਸਾਨੂੰ ਇਸ
ਬੀਮਾਰੀ ਤੋ ਬਚਾਅ ਲਈ ਮਾਸਕ ਜਰੂਰ ਲੈਣਾ ਚਾਹੀਦਾ ਹੈ ਤੇ ਸੈਨੇਟਾਇਜਰ ਨਾਲ ਵਾਰ ਵਾਰ ਹੱਥ ਧੌਣੇ ਚਾਹੀਦੇ
ਹਨ ਤਾ ਜੋ ਅਸੀ ਇਸ ਭਿਆਨਕ ਬੀਮਾਰੀ ਤੋ ਨਿਜਾਤ ਪਾ ਸਕੇ ਇਸ ਮੋਕੇ ਵਿਸੇਸ ਤੋਰ ਤੇ ਪਹੁੰਚੇ ਮਾਨਸਾ ਸਿਟੀ ਦੇ
ਇੰਚਾਰਜ ਅੰਗਰੇਜ ਸਿੰਘ ਨੇ ਵੀ ਵਿਸੇਸ ਤੋਰ ਤੇ ਪਹੁੰਚਕੇ ਲੋੜਬੰਦ ਨੂੰ ਮਾਸਕ ਵੰਡੇ ਤੇ ਸੰਘ ਵੱਲੋ ਕੀਤੇ
ਗਏ ਇਸ ਨੇਕ ਕੰਮ ਦੀ ਸਲਾਘਾ ਕੀਤੀ । ਸੰਘ ਦੇ ਪ੍ਰੈਸ ਸਕੱਤਰ ਰਮੇਸ਼ ਜਿੰਦਲ ਤੇ ਮੈਬਰ ਸੰਜੀਵ ਬੋਬੀ ਨੇ ਦੱਸਿਆ
ਕਿ ਸੰਘ ਵੱਲੋ ਇਸ ਤਰਾ ਦੀ ਸੇਵਾ ਅੱਗੇ ਤੋ ਵੀ ਜਾਰੀ ਰਹੇਗੀ । ਇਸ ਮੋਕੇ ਵਿਨੈ ਮਿੱਤਲ , ਸੁਰਿੰਦਰ ਪਿੰਟਾ , ਰਾਕੇਸ
ਵਿੱਕੀ , ਅਨਿਲ ਪੱਪੂ,ਮਹੇਸ ਮੈਸ਼ੀ ,ਰੁਲਦੂ ਨੰਦਗੜ, ਸੰਜੀਵ ਬੋਬੀ , ਰਮੇਸ ਸਿੰਗਲਾ , ਰਮੇਸ ਅੰਕੁਸ਼ , ਕ੍ਰਿਸ਼ਨ ਸੇਠੀ
, ਕਪਿਲ , ਦੀਪਕ ਜੋੜਾ , ਨਰੇਸ ਰੋੜੀ ,ਜੀਵਨ ਡੈਅਰੀ , ਸੰਜੀਵ ਛੱਜੂ , ਜਗਦੀਸ ਰੱਲਾ , ਗੋਰਵ ਬਜਾਜ ਹਾਜਰ ਸਨ ।