*ਸ੍ਰੀ ਪ੍ਰਵੀਨ ਗੋਇਲ ਲਗਾਤਾਰ 14ਵੀ ਵਾਰ ਬਣੇ ਸ਼ੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੇ ਪ੍ਰਧਾਨ*

0
116

ਮਾਨਸਾ 31,ਅਗਸਤ (ਸਾਰਾ ਯਹਾਂ/ਜੋਨੀ ਜਿੰਦਲ ): ਸ਼੍ਰੀ ਸੁਭਾਸ ਡਰਾਮਾਟਿਕ ਕਲੱਬ ਮਾਨਸਾ {ਮਨੈਜਮੈਟ} ਦੀ ਮੀਟਿੰਗ ਸ੍ਰੀ ਅਸ਼ੌਕ ਗਰਗ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਲ 2022-23ਲਈ ਰਾਮਲੀਲਾ ਖੇਡਣ ਲਈ ਵਿਚਾਰ ਵਟਾਦਰਾ ਤੇ ਮਨੈਜਮੈਟ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਸ਼੍ਰੀ ਵਿਜੈ ਕੁਮਾਰ ਕੈਸ਼ੀਅਰ ਨੇ ਪਿਛਲੇ ਸਾਲ ਦੇ ਖਰਚੇਨ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਲਿਆ ਗਿਆ। ਮੀਟਿੰਗ ਪ੍ਰਧਾਨ ਸ਼੍ਰੀ ਵਿਜੈ ਗਰਗ (ਵਿਸ਼ਾਲ)ਜੀ ਨੇ ਕਿਹਾ ਕਿ ਪਿਛਲੀ ਕਮੇਟੀ ਦੀ ਕਾਰਗੁਜਾਰੀ ਬਹੁਤ ਸਲਾਘਾਯੋਗ ਰਹੀ ਹੈ ਇਸ ਲਈ ਇਸ ਕਮੇਟੀ ਨੂੰ ਹੀ ਬਹਾਲ ਕਰ ਦਿੱਤਾ ਜਾਵੇ ਜਿਸ ਨੂੰ ਸਰਵ ਸੰਮਤੀ ਨਾਲ ਪਿਛਲੀ ਕਮੇਟੀ ਨੂੰ ਬਹਾਲ ਕਰਣ ਦੀ ਸਹਿਮਤੀ ਦਿੱਤੀ ਗਈ।
ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਵੱਲੋਂ ਹਰ ਸਾਲ ਪੂਰੀ ਸ਼ਰਧਾ ਅਤੇ ਲਗਨ ਨਾਲ ਸ਼੍ਰੀ ਰਾਮ ਲੀਲਾ ਦਾ ਮੰਚਨ ਕੀਤਾ ਜਾਂਦਾ ਹੈ ਅਤੇ ਇਸ ਨੂੰ ਸਫਲਤਾ ਪੂਰਵਕ ਸੰਪਨ ਕਰਨ ਲਈ ਵੱਖ—ਵੱਖ ਟੀਮਾਂ ਦਾ ਗਠਨ ਕਰਕੇ ਜਿ਼ੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ।
ਇਸ ਮੀਟਿੰਗ ਵਿੱਚ 2022—23ਦੀ ਮੈਨੇਜਮੈਂਟ ਬਣਾਉਣ ਲਈ ਇਸ ਵਾਰ ਮੁੜ ਤੋਂ ਸ਼੍ਰੀ ਪਰਵੀਨ ਗੋਇਲ ਨੂੰ ਪ੍ਰਧਾਨ ਅਤੇ ਸ਼੍ਰੀ ਅਸੋ਼ਕ ਗਰਗ ਨੂੰ ਸਰਵ—ਸੰਮਤੀ ਨਾਲ ਕਲੱਬ ਦੀ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ।
ਇਸ ਮੌਕੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਅਤੇ ਪ੍ਰਧਾਨ ਸ਼੍ਰੀ ਪਰਵੀਨ ਗੋਇਲ ਨੇ ਕਿਹਾ ਕਿ ਕਲੱਬ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਉਨ੍ਹਾਂ *ਤੇ ਵਿਸਵਾਸ਼ ਕਰਕੇ ਜੋ ਅਹਿਮ ਜਿ਼ੰਮੇਵਾਰੀ ਸੌਂਪੀ ਹੈ, ਉਹ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪ੍ਰਭੂ ਸ਼੍ਰੀ ਰਾਮ ਜੀ ਦੀ ਲੀਲਾ ਨੂੰ ਲੋਕਾਂ ਸਾਹਮਣੇ ਪੂਰੀ ਪਵਿੱਤਰਤਾ ਨਾਲ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਕੋਵਿਡ—19 ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ਦੀ ਸ਼੍ਰੀ ਰਾਮ ਲੀਲਾ ਖੇਡਣ ਲਈ ਉਹ ਅਤੇ ਕਲੱਬ ਦੇ ਹੋਰ ਅਹੁਦੇਦਾਰ ਜਿ਼ਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨਗੇ ਅਤੇ ਜੋ ਵੀ ਸਰਕਾਰ ਅਤੇ ਜਿ਼ਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਹੋਣਗੀਆਂ, ਉਸ ਅਨੁਸਾਰ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮੀਟਿੰਗ ਦੀ ਸ਼ੁਰੂਆਤ ਵਿੱਚ ਕਲੱਬ ਦੇ ਸੀਨੀਅਰ ਮੈਂਬਰ ਸਟੋਰ ਇੰਚਾਰਜ ਸ਼੍ਰੀ ਜਗਦੀਸ਼ ਮੌਰਿੰਡਾ ਜੀ ਦੀ ਹੋਈ ਅਚਾਨਕ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਲਈ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਅੱਗੇ ਪ੍ਰਾਥਨਾ ਕੀਤੀ ਗਈ।
ਕਲੱਬ ਦੀ ਹੋਈ ਚੋਣ ਵਿੱਚ ਸ਼੍ਰੀ ਪ੍ਰੇਮ ਕੁਮਾਰ ਅਤੇ ਸ਼੍ਰੀ ਸੁਰਿੰਦਰ ਨੰਗਲਿਆ ਨੂੰ ਮੀਤ ਪ੍ਰਧਾਨ, ਸ਼੍ਰੀ ਧਰਮਪਾਲ ਸ਼ੰਟੂ ਨੂੰ ਜਨਰਲ ਸਕੱਤਰ, ਸ਼੍ਰੀ ਵਿਜੇ ਜਿੰਦਲ ਕੈਸ਼ੀਅਰ, ਸ਼੍ਰੀ ਬਲਜੀਤ ਸ਼ਰਮਾ, ਸ਼੍ਰੀ ਅਰੁਣ ਅਰੌੜਾ ਸਟੇਜ ਸਕੱਤਰ, ਸ਼੍ਰੀ ਪਰਮਜੀਤ ਜਿੰਦਲ ਤੇ ਸ਼੍ਰੀ ਮਨੋਜ ਅਰੋੜਾ ਨੂੰ ਜੁਆਇੰਟ ਸਕੱਤਰ, ਐਡਵੋਕੇਟ RC ਗੋਇਲ ਕਾਨੂਨੀ ਸਲਾਹਕਾਰ,ਸ਼੍ਰੀ ਭੀਮ ਸੈਨ ਹੈਪੀ, ਸ਼੍ਰੀ ਹੁਕਮ ਚੰਦ, ਸ਼੍ਰੀ ਕ੍ਰਿਸ਼ਨ ਬਾਂਸਲ, ਸ਼੍ਰੀ ਸੱਤਪਾਲ ਅਤਲਾ ਅਤੇ ਸ਼੍ਰੀ ਨਰਾਇਣ ਪ੍ਰਕਾਸ਼ ਨੂੰ ਸਰਪ੍ਰਸਤ ਅਤੇ ਸ਼੍ਰੀ ਬਲਜੀਤ ਸ਼ਰਮਾ,ਜੋਨੀ ਜਿੰਦਲ ਨੂੰ ਪ੍ਰੈਸ ਸਕੱਤਰ ਲਈ ਚੁਣਿਆ ਗਿਆ।
ਇਸ ਮੌਕੇ ਸਮੂਹ ਮੈਨੇਜਮੈਂਟ ਕਮੇਟੀ ਅਤੇ ਐਕਟਰਬਾਡੀ ਕਮੇਟੀ ਦੇ ਸਮੂਹ ਮੈਂਬਰ ਹਾਜਰ ਸਨ

NO COMMENTS