ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸੂਬੇ ਦੀਆਂ ਸਾਰੀਆਂ ਗਊਸ਼ਾਲਾਵਾਂ ਦਾ ਲੜੀਵਾਰ ਦੌਰਾ ਸ਼ੁਰੂ

0
22

ਚੰਡੀਗੜ੍ਹ, 1 ਦਸੰਬਰ  (ਸਾਰਾ ਯਹਾ / ਮੁੱਖ ਸੰਪਾਦਕ)  :ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸੂਬੇ ਦੀਆਂ ਸਾਰੀਆਂ ਗਊਸ਼ਾਲਾਵਾਂ ਦਾ ਲੜੀਵਾਰ ਦੌਰਾ ਸ਼ੁਰੂ ਕੀਤਾ ਹੈ ਤਾਂ ਕਿ ਰਾਜ ਅੰਦਰ ਗਊਧਨ ਦੀ ਸੰਭਾਲ ਲਈ ਬਿਹਤਰ ਪ੍ਰਬੰਧ ਕੀਤੇ ਜਾ ਸਕਣ।ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਇਨ੍ਹਾਂ ਗਊਸ਼ਾਲਾਵਾਂ ‘ਚ ਗਊਧਨ ਦੀ ਸੇਵਾ-ਸੰਭਾਲ ਸਮੇਤ ਹਰਾ ਚਾਰਾ, ਤੂੜੀ, ਪਾਣੀ, ਸ਼ੈਡ, ਸਾਫ਼-ਸਫ਼ਾਈ ਆਦਿ ਬੁਨਿਆਦੀ ਸਹੂਲਤਾਂ ਪ੍ਰਤੀ ਗਊਸ਼ਾਲਾਵਾਂ ਦੀਆਂ ਕਮੇਟੀਆਂ ਅਤੇ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਤਰ੍ਹਾਂ ਇਨ੍ਹਾਂ ਦੀਆਂ ਸਮੱਸਿਆਵਾਂ ਸੁਣਕੇ ਪੰਜਾਬ ਸਰਕਾਰ ਨਾਲ ਤਾਲਮੇਲ ਕਰਕੇ ਕਮਿਸ਼ਨ ਵੱਲੋਂ ਇਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਗਊਸ਼ਾਲਾਵਾਂ ‘ਚ ਗਊ ਭਲਾਈ ਕੈਂਪ ਲਗਾਏ ਜਾ ਰਹੇ ਹਨ ਤੇ ਲੋਕਾਂ ਨੂੰ ਗਊਸੇਵਾ ਦਾ ਮਹੱਤਵ ਸਮਝਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ, ਕਿਉਂਕਿ ਗਊਧਨ ਦੀ ਸੰਭਾਲ ਇਕੱਲੀ ਸਰਕਾਰ ਨਹੀਂ ਕਰ ਸਕਦੀ ਬਲਕਿ ਆਮ ਲੋਕਾਂ ਦਾ ਇਸ ਸਬੰਧੀ ਸਾਥ ਬੇਹੱਦ ਲੋੜੀਂਦਾ ਹੈ।ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਗੁਰੂ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਬੀਤੇ ਵਰ੍ਹੇ ਕਮਿਸ਼ਨ ਨੇ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸੀ ਅਤੇ ਇਸ ਵਾਰ ਵੀ ਕਮਿਸ਼ਨ ਵੱਲੋਂ ਗਊ ਸੇਵਾ ‘ਚ ਅੱਗੇ ਵੱਧਕੇ ਬੇਸਹਾਰਾ ਗਊਧਨ ਦੀ ਸੰਭਾਲ ਲਈ ਕਾਰਜ ਕਰਨ ਦਾ ਫੈਸਲਾ ਕੀਤਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਨੂੰ ਪੂਰਨ ਸਹਿਯੋਗ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਦੂਰ ਦੁਰਾਡੇ ਇਲਾਕਿਆਂ ਵਿੱਚ ਜਾ ਕੇ ਵੀ ਗਊਧਨ ਦੀ ਸੇਵਾ ਲਈ ਲੋਕਾਂ ਦਾ ਸਾਥ ਹਾਸਲ ਕੀਤਾ ਜਾਵੇਗਾ, ਕਿਉਂਕਿ ਗਊਧਨ ਕਿਸੇ ‘ਤੇ ਬੋਝ ਨਹੀਂ ਬਣਦੀ ਸਗੋਂ ਆਪਣੇ ਦੁੱਧ ਨਾਲ ਦੂਸਰਿਆਂ ਦਾ ਵੀ ਪੇਟ ਭਰਦੀ ਹੈ। ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਹੁਣ ਗਊਆਂ ਦੇ ਗੋਹੇ ਤੋਂ ਲਕੜੀ ਦੀ ਤਰ੍ਹਾਂ ਬਾਲੇ, ਗਮਲੇ, ਖਾਦ ਹਵਨ ਸਮੱਗਰੀ, ਧੂਪ ਆਦਿ ਸਮਾਨ ਬਣਾਇਆ ਜਾਣ ਲੱਗਾ ਹੈ ਅਤੇ ਇਸ ਤਰ੍ਹਾਂ ਦੇ ਉਦਯੋਗ ਸਥਾਪਤ ਹੋ ਰਹੇ ਹਨ।

NO COMMENTS