*ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਵੀਨ ਵਿੱਖੇ 15,16 ਅਤੇ 17 ਨਵੰਬਰ ਨੂੰ*

0
29

ਬੁਢਲਾਡਾ 04 ਨਵੰਬਰ (ਸਾਰਾ ਯਹਾਂ/ਅਮਨ ਮਹਿਤਾ)- ਪਹਿਲੇ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵੀਨ ਵਿਖੇ 15,16 ਅਤੇ 17 ਨਵੰਬਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਇਸ ਮੌਕੇ ਪ੍ਰਬੰਧਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ 5 ਨਵੰਬਰ ਨੂੰ ਗੁਰਦੁਆਰਾ ਸਾਹਿਬ ਤੋਂ ਸਵੇਰੇ 5 ਵਜੇ ਪ੍ਰਭਾਤਫੇਰੀ ਰਵਾਨਾ ਹੋਵੇਗੀ ਜੋ ਕਿ 15 ਨਵੰਬਰ ਤੱਕ ਨਿਰੰਤਰ ਜਾਰੀ ਰਹੇਗੀ। ਇਸਤਰੀ ਸਤਿਸੰਗ ਸਭਾ ਵੱਲੋਂ ਚੱਲ ਰਹੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਦੇ ਭੋਗ 14 ਨਵੰਬਰ ਨੂੰ ਸ਼ਾਮ 6 ਵਜੇ ਪੈਣਗੇ। ਉਪਰੰਤ ਗੁਰੂ ਦਾ ਮਹਾਨ ਲੰਗਰ ਅਤੁੱਟ ਵਰਤਾਇਆ ਜਾਵੇਗਾ।15 ਨਵੰਬਰ ਨੂੰ ਸਵੇਰੇ 9:00 ਵਜੇ ਸ੍ਰੀ ਨਿਸ਼ਾਨ ਸਾਹਿਬ ਉੱਤੇ ਚੋਲਾ ਚੜਾਉਣ ਦੀ ਰਸਮ ਹੋਵੇਗੀ,9:15 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ ਅਤੇ ਇਸ ਹੀ ਦਿਨ ਕਰੀਬ 12:15 ਵਜੇ ਮਹਾਨ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਵੇਗਾ ਜੋ ਕਿ ਗਾਂਧੀ ਬਜ਼ਾਰ,ਭੀਖੀ ਰੋਡ,ਬੱਸ ਸਟੈਡ ਰੋਡ,ਬੁਢਲਾਡਾ ਪਿੰਡ ਦੀ ਫਿਰਨੀ,ਫੁਹਾਰਾ ਚੌਂਕ ਅਤੇ ਰੇਲਵੇ ਰੋਡ ਤੋਂ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗਾ।ਨਗਰ ਕੀਰਤਨ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਅਖਾੜਾ ਗਤਕਾ ਪਾਰਟੀ(ਬੁਢਲਾਡਾ), ਪ੍ਰਿੰਸ ਬੈਂਡ(ਸੁਨਾਮ),ਧਾਰਮਿਕ ਸੰਸਥਾਵਾਂ ਅਤੇ ਸਕੂਲਾਂ ਦੇ ਬੱਚੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਣਗੇ।ਇਸ ਦੌਰਾਨ ਹਜੂਰੀ ਰਾਗੀ ਜਥਾ ਭਾਈ ਰਾਮ ਸਿੰਘ ਮਾਈਸਰਖਾਨਾ ਦੇ ਰਾਗੀ ਜਥੇ ਨੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।16 ਨਵੰਬਰ ਨੂੰ ਮੱਘਰ ਸੰਗਰਾਂਦ ਦੇ ਕੀਰਤਨ ਦੀਵਾਨ ਸਵੇਰੇ 9 ਵਜੇ ਤੋਂ 10:30 ਵਜੇ ਤੱਕ ਹੋਣਗੇ। ਬੱਚਿਆਂ ਦਾ ਕਵੀ ਦਰਬਾਰ ਰਾਤ 6 ਵਜੇ ਤੋਂ 7 ਵਜੇ ਤੱਕ ਹੋਵੇਗਾ।ਜਿਸ ਤੋਂ ਬਾਅਦ ਮਹਾਨ ਕੀਰਤਨ ਦੀਵਾਨ ਪੁੱਜ ਰਹੇ ਰਾਗੀ ਜਥੇ ਭਾਈ ਅੰਮ੍ਰਿਤਪਾਲ ਸਿੰਘ ਢੱਪਈ(ਚੰਡੀਗੜ੍ਹ) ਵਾਲਿਆਂ ਦੀ ਅਗਵਾਈ ਹੇਠ ਹੋਵੇਗਾ।ਜਿਸ ਦੌਰਾਨ ਉਹ ਗੁਰੂ ਜੀ ਦੀਆਂ ਸਿੱਖਿਆਵਾਂ ਸੰਬੰਧੀ ਚਾਣਨਾ ਪਾਉਣਗੇ।17 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 9 ਵਜੇ ਪੈਣਗੇ।ਇਸ ਤੋਂ ਬਾਅਦ ਕੀਰਤਨ ਦਰਬਾਰ ਸਵੇਰੇ 9:30 ਵਜੇ ਤੋਂ 12 ਵਜੇ ਤੱਕ ਹੋਵੇਗਾ। ਜਿਸ ਦੌਰਾਨ ਬੀਬੀ ਜਸਪ੍ਰੀਤ ਕੌਰ ਖਾਲਸਾ(ਪਟਿਆਲਾ) ਅਤੇ ਹਜ਼ੂਰੀ ਰਾਗੀ ਭਾਈ ਰਾਮ ਸਿੰਘ ਮਾਈਸਰਖਾਨੇ ਵਾਲਿਆਂ ਦੇ ਰਾਗੀ ਜਥੇ ਕਥਾ ਕੀਰਤਨ ਰਾਹੀਂ ਗੁਰੂ ਜਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਦਾ ਮਹਾਨ ਲੰਗਰ ਅਤੁੱਟ ਵਰਤਾਇਆ ਜਾਵੇਗਾ।ਇਸ ਦੌਰਾਨ ਉਨ੍ਹਾਂ ਸਮੂਹ ਸਾਧ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਜੀ ਦੇ ਦਿੱਤੇ ਮਾਰਗਾਂ ਉੱਤੇ ਚੱਲ ਕੇ ਗੁਰੂ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਸੰਦੇਸ਼ ਦਿੱਤਾ।


NO COMMENTS