*ਸ੍ਰੀ਼ ਚੈਤੱਨਿਆ ਟੈਕਨੋ ਸਕੂਲ ਮਾਨਸਾ ਦੇ ਬੱਚਿਆਂ ਵੱਲੋਂ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ *

0
98

ਮਾਨਸਾ, 23 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ੍ਰੀ਼ ਚੈਤੱਨਿਆ ਟੈਕਨੋ ਸਕੂਲ ਮਾਨਸਾ ਦੇ ਬੱਚਿਆਂ ਵੱਲੋਂ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਰੈਲੀ ਕੱਢੀ ਗਈ। ਇਸ ਰੈਲੀ ਨੂੰ ਡਾ ਜਨਕ ਰਾਜ ਸਿੰਗਲਾ ਪ੍ਰਧਾਨ ਵੋਆਇਸ ਆਫ਼ ਮਾਨਸਾ ਨੇ ਝੰਡੀ ਦੇ ਕੇ ਬੱਚਿਆਂ ਨੂੰ ਗੁਰਦੁਆਰਾ ਚੌਂਕ, ਬਾਰ੍ਹਾਂ ਹੱਟਾਂ ਚੌਂਕ ਤੋਂ ਸੈਂਟਰਲ ਪਾਰਕ ਲਈ ਰਵਾਨਾ ਕੀਤਾ ਅਤੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੀ਼ ਚੈਤੱਨਿਆ ਟੈਕਨੋ ਸਕੂਲ ਦੇ ਬੱਚਿਆਂ ਅਤੇ ਸਕੂਲ ਦੀ ਮੈਨੇਜਮੈਂਟ ਦਾ ਮੈਂ ਧੰਨਵਾਦ ਕਰਦਾ ਹਾਂ, ਜਿੰਨ੍ਹਾਂ ਨੇ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ ਕਰਨ ਦੀ ਪਹਿਲ ਕੀਤੀ ਹੈ। ਪਿਆਰੇ ਬੱਚਿਓ ਟ੍ਰੈਫਿਕ ਰੂਲ ਤੁਹਾਡੇ, ਤੁਹਾਡੇ ਮਾਂ ਪਿਓ ਅਤੇ ਹਰ  ਵੱਡੀ ਛੋਟੀ ਗੱਡੀ ਜਾਂ ਮੋਟਰਸਾਇਕਲ ਦੇ ਡਰਾਇਵਰ ਨੂੰ ਅਪਨਾਉਣੇ ਚਾਹੀਂਦੇ ਹਨ। ਜਿਵੇਂ ਕਿ ਸਰਕਾਰ ਨੇ ਰੂਲ ਬਣਾਏ ਹਨ ਹਾਈਵੇ ਤੇ ਚੱਲਣ ਵਾਸਤੇ, ਵਨ ਵੇ ਸੜਕ ਤੇ ਚੱਲਣ ਵਾਸਤੇ। ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਲਗਾਉਣੀ, ਮੋਬਾਇਲ ਫੋਨ ਦੀ ਵਰਤੋਂ ਨਾ ਕਰਨੀ, ਮੋਟਰਸਾਇਕਲ ਚਲਾਉਂਦੇ ਸਮੇਂ ਹੈਲਮੈਂਟ ਪਹਿਨਣਾ ਬਹੁਤ ਜਰੂਰੀ ਹੈ। ਸਭ ਤੋਂ ਜਰੂਰੀ ਗੱਲ ਇਹ ਹੈ ਕਿ ਧੁੰਦ ਵਿੱਚ ਪਾਰਕਿੰਗ ਲਾਈਟਾਂ, ਇੰਡੀਕੇਟਰਾਂ ਦਾ ਇਸਤੇਮਾਲ ਕਰਨਾ ਬਹੁਤ ਜਰੂਰੀ ਹੈ। ਟਰੈਕਟਰ ਟਰਾਲੀ ਅਤੇ ਮੋਟਰਸਾਇਕਲ ਰੇਹੜੀਆਂ ਤੇ ਰਿਫਲੈਕਟਰ ਜਰੂਰ ਲਗਵਾਓ, ਜਿਸ ਨਾਲ ਐਕਸੀਡੈਂਟਾਂ ਤੋਂ ਬਚਾਓ ਹੋ ਸਕਦਾ ਹੈ। ਆਪਣੇ ਅਤੇ ਦੂਸਰਿਆਂ ਦੀ ਬਚਤ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। 

ਇਸ ਮੌਕੇ ਤੇ ਵਿਸ਼ਵਦੀਪ ਬਰਾੜ ਸੈਕਟਰੀ ਵੋਆਇਸ ਆਫ਼ ਮਾਨਸਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਭ ਤੋਂ ਜਰੂਰੀ ਮੈਂ ਦੱਸਣਾਂ ਚਾਹੁੰਦਾ ਹਾਂ ਕਿ ਪੰਜਾਬ ਭਰ ’ਚ ਨਾਬਾਲਿਗ ਬੱਚਿਆਂ ਨੂੰ ਦੋਪਹੀਆ ਤੇ ਚਾਰ ਪਹੀਆ ਵਾਹਨ ਚਲਾਉਣ ’ਤੇ ਪਾਬੰਦੀ ਲਗਾਈ ਹੋਈ ਹੈ। ਸੋ ਬੱਚਿਆਂ ਨੂੰ ਦੋਪਹੀਆ ਤੇ ਚਾਰ ਪਹੀਆ ਵਾਹਨ ਨਹੀਂ ਚਲਾਉਣੇ ਚਾਹੀਂਦੇ। ਇਸ ਦੇ ਸਬੰਧੀ ਏਡੀਜੀਪੀ ਵੱਲੋਂ ਸੂਬੇ ਦੇ ਸਾਰੇ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆ ਨੂੰ ਹੁਕਮ ਵੀ ਜਾਰੀ ਕੀਤੇ ਗਏ ਹਨ। ਜਿਸ ਮੁਤਾਬਿਕ ਜੇਕਰ ਕੋਈ ਵੀ ਨਾਬਾਲਿਗ ਬੱਚਾ ਦੋਪਹੀਆ ਜਾਂ ਫਿਰ ਚਾਰ ਪਹੀਆ ਵਾਹਨ ਚਲਾਉਂਦਾ ਹੋਇਆ ਪਾਇਆ ਗਿਆ ਤਾਂ ਬੱਚਿਆਂ ਦੇ ਮਾਪਿਆਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਇਨ੍ਹਾਂ ਹੀ ਨਹੀਂ ਨਿਯਮਾਂ ਦੀ ਉਲੰਘਣਾ ਕਰਨ ਨਾਲੇ ਮਾਪਿਆਂ ਨੂੰ ਤਿੰਨ ਸਾਲ ਦੀ ਸਜ਼ਾ ਅਤੇ 25000 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਨਾਬਾਲਿਗ ਵੱਲੋਂ ਗੁਆਂਢੀ ਜਾਂ ਦੋਸਤ ਦਾ ਵਾਹਨ ਚਲਾਇਆ ਜਾ ਰਿਹਾ ਹੈ ਤਾਂ ਮਾਲਕ ਦੇ ਖਿਲਾਫ ਵੀ ਕਾਰਵਾਈ ਹੋਵੇਗੀ। ਸੋ 18 ਸਾਲ ਦੀ ਉਮਰ ਤੋਂ ਬਾਅਦ ਡਰਾਇਵਿੰਗ ਲਾਈਸੈਂਸ ਬਣਵਾਕੇ, ਟ੍ਰੈਫਿਕ ਨਿਯਮਾਂ ਨੂੰ ਅਪਣਾਕੇ ਹੀ ਵਹੀਕਲ ਚਲਾਉਣੇ ਚਾਹੀਂਦੇ ਹਨ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਡਾ.ਐਸ. ਅਰਚਨਾਰਾਜ ਨੇ ਆਏ ਹੋਏ ਮੁੱਖ ਮਹਿਮਾਨ ਡਾ ਜਨਕ ਰਾਜ ਸਿੰਗਲਾ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਪੱਤਰਕਾਰ ਬਲਜੀਤ ਕੜਵਲ, ਗੁਰਪ੍ਰੀਤ ਧਾਲੀਵਾਲ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸੁਨੀਲ ਸਚਦੇਵਾ (ਡੀਨ), ਸੁਨੀਲ ਬੀ (ਖੇਤਰੀ ਇੰਚਾਰਜ), ਨਰਪਿੰਦਰ ਕੌਰ (ਕੋਆਰਡੀਨੇਟਰ), ਵਿਸ਼ਾਲ ਅਰੋੜਾ (ਪ੍ਰਸ਼ਾਸਕੀ ਅਧਿਕਾਰੀ), ਅੰਕਿਤ ਅਰੋੜਾ (ਟੀਮ ਸਲਾਹਕਾਰ), ਸੁਖਜੀਤ ਸਿੰਘ (ਸਹਾਇਕ) ਤੋਂ ਇਲਾਵਾ ਸਕੂਲ ਸਟਾਫ਼ ਹਾਜਰ ਸਨ। 

NO COMMENTS