ਮਾਨਸਾ, 10 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਅਤੇ ਐਸ.ਐਸ.ਪੀ. ਮਾਨਸਾ ਸ਼੍ਰੀ ਭਾਗੀਰਥ ਸਿੰਘ ਮੀਨਾ ਦੇ ਦਿਸਾ਼ ਨਿਰਦੇਸ਼ ਅਨੁਸਾਰ ਸ੍ਰੀ਼ ਚੈਤੱਨਿਆ ਟੈਕਨੋ ਸਕੂਲ ਮਾਨਸਾ ਵਿਖੇ ਏ ਐੱਸ ਆਈ ਸੁਰੇਸ਼ ਕੁਮਾਰ ਪ੍ਰੇਮੀ ਵੱਲੋਂ ਲੋਕਾਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਵਿੱਢੀ ਮੁਹਿੰਮ ਤਹਿਤ ਪ੍ਰੋਗਰਾਮ ਕੀਤਾ ਗਿਆ।
ਪ੍ਰਿੰਸੀਪਲ ਸ਼੍ਰੀਮਤੀ “ਐਸ. ਅਰਚਨਾ ਰਾਜ”
ਨੇ ਦੱਸਿਆ ਕਿ ਇਹ ਪ੍ਰੋਗਰਾਮ ਬੱਚਿਆਂ ਦੀ ਭਲਾਈ ਲਈ ਲਗਾਇਆ ਕੀਤਾ ਗਿਆ ਹੈ ਤਾਂ ਜੋ ਬੱਚੇ ਟਰੈਫਿਕ ਦੇ ਨਿਯਮਾਂ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਸਕਣ। ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ। ਜਿਸ ਤਹਿਤ ਅੱਜ ਟਰੈਫਿਕ ਇਨਚਾਰਜ ਸੁਰੇਸ਼ ਕੁਮਾਰ ਪ੍ਰੇਮੀ ਵੱਲੋਂ 18 ਸਾਲ ਤੋ ਘੱਟ ਉਮਰ ਦੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਕੰਡਕਟਰ ਡਰਾਈਵਰਾਂ ਅਤੇ ਸਕੂਲ ਸਟਾਫ ਨੂੰ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਦੀ ਸੁਰੱਖਿਆ ਸਬੰਧੀ ਨਿਯਮਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਆਵਾਜਾਈ ਦੇ ਨਿਯਮਾਂ ਸਬੰਧੀ ਹਰ ਵਿਅਕਤੀ ਨੂੰ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ। ਸਾਨੂੰ ਸਾਰਿਆਂ ਨੂੰ ਆਵਾਜਾਈ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਵਾਹਨ ਚਲਾਉਣੇ ਚਾਹੀਦੇ ਹਨ, ਤਾਂ ਜੋ ਕਿਸੇ ਵੀ ਅਣਗਹਿਲੀ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਸੜ੍ਹਕੀ ਹਾਦਸਿਆਂ ਨੂੰ ਰੋਕਣ ਲਈ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਇਸ ਦੌਰਾਨ ਸਕੂਲ ਵੈਨਾਂ ਦੇ ਕੰਡਕਟਰ ਡਰਾਈਵਰਾਂ
ਨੂੰ ਦੱਸਿਆ ਕਿ ਸਾਨੂੰ ਹਮੇਸ਼ਾਂ ਨਿਰਧਾਰਿਤ ਲਾਈਨ ਵਿੱਚ ਹੀ ਗੱਡੀ ਚਲਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਾਨੂੰ ਆਪਣਾ ਵਾਹਨ ਕਦੇ ਵੀ ਗਲਤ ਥਾਂ ’ਤੇ ਪਾਰਕ ਨਹੀਂ ਕਰਨਾ ਚਾਹੀਦਾ, ਜਿਸ ਨਾਲ ਸ਼ਹਿਰ ਅੰਦਰ ਗੱਡੀਆਂ ਦਾ ਜਾਮ ਲੱਗਣ ਵਰਗੀ ਸਥਿਤੀ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਸਾਨੂੰ ਕਦੇ ਵੀ ਵਾਹਨ ਚਲਾਉਂਦੇ ਹੋਏ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਜਲਦਬਾਜ਼ੀ ਹੀ ਦੁਰਘਟਨਾਵਾਂ ਨੂੰ ਸੱਦਾ ਦਿੰਦੀ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵੀ ਵਹੀਕਲ ਚਲਾਉਣ ਦੀ ਆਗਿਆ ਨਹੀਂ ਦੇਣੀ ਚਾਹੀਦੀ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਅਤੇ ਦੂਜਿਆਂ ਦੀ ਜਾਨ ਦੀ ਹਿਫ਼ਾਜ਼ਤ ਲਈ ਆਵਾਜਾਈ ਦੇ ਨਿਯਮਾਂ ਅਨੁਸਾਰ ਹੀ ਵਾਹਨ ਚਲਾਉਣੇ ਚਾਹੀਦੇ ਹਨ।
ਪਿਆਰੇ ਬੱਚਿਓ ਟ੍ਰੈਫਿਕ ਰੂਲ ਤੁਹਾਡੇ, ਤੁਹਾਡੇ ਮਾਂ ਪਿਓ ਅਤੇ ਹਰ ਵੱਡੀ ਛੋਟੀ ਗੱਡੀ ਜਾਂ ਮੋਟਰਸਾਇਕਲ ਦੇ ਡਰਾਇਵਰ ਨੂੰ ਅਪਨਾਉਣੇ ਚਾਹੀਂਦੇ ਹਨ। ਜਿਵੇਂ ਕਿ ਸਰਕਾਰ ਨੇ ਰੂਲ ਬਣਾਏ ਹਨ ਹਾਈਵੇ ਤੇ ਚੱਲਣ ਵਾਸਤੇ, ਵਨ ਵੇ ਸੜਕ ਤੇ ਚੱਲਣ ਵਾਸਤੇ। ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਲਗਾਉਣੀ, ਮੋਬਾਇਲ ਫੋਨ ਦੀ ਵਰਤੋਂ ਨਾ ਕਰਨੀ, ਮੋਟਰਸਾਇਕਲ ਚਲਾਉਂਦੇ ਸਮੇਂ ਹੈਲਮੈਂਟ ਪਹਿਨਣਾ ਬਹੁਤ ਜਰੂਰੀ ਹੈ। ਸਭ ਤੋਂ ਜਰੂਰੀ ਗੱਲ ਇਹ ਹੈ ਕਿ ਧੁੰਦ ਵਿੱਚ ਪਾਰਕਿੰਗ ਲਾਈਟਾਂ, ਇੰਡੀਕੇਟਰਾਂ ਦਾ ਇਸਤੇਮਾਲ ਕਰਨਾ ਬਹੁਤ ਜਰੂਰੀ ਹੈ। ਟਰੈਕਟਰ ਟਰਾਲੀ ਅਤੇ ਮੋਟਰਸਾਇਕਲ ਰੇਹੜੀਆਂ ਤੇ ਰਿਫਲੈਕਟਰ ਜਰੂਰ ਲਗਵਾਓ, ਜਿਸ ਨਾਲ ਐਕਸੀਡੈਂਟਾਂ ਤੋਂ ਬਚਾਓ ਹੋ ਸਕਦਾ ਹੈ। ਆਪਣੇ ਅਤੇ ਦੂਸਰਿਆਂ ਦੀ ਬਚਤ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ “ਐਸ. ਅਰਚਨਾ ਰਾਜ” ਨੇ ਧੰਨਵਾਦ ਕਰਦਿਆਂ ਟਰੈਫਿਕ ਇਨਚਾਰਜ ਸੁਰੇਸ਼ ਕੁਮਾਰ ਪ੍ਰੇਮੀ ਨੂੰ ਸਨਮਾਨਿਤ ਕੀਤਾ।