*ਸੋਸ਼ਲਿਸਟ ਪਾਰਟੀ ਵਲੋਂ ਕਰਨਾਟਕਾ ਚੋਣਾਂ ਵਿੱਚ ਬੀ ਜੇ ਪੀ ਦੇ ਫ਼ਿਰਕੂ ਨਾਅਰੇ ਵਿਰੁੱਧ ਮੈਮੋਰੰਡਮ ਦੇ ਕੇ ਵਿਰੋਧ ਦਰਜ ਕਰਵਾਇਆ*

0
15

ਮਾਨਸਾ, 25 ਮਈ:-  (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ): ਸੋਸ਼ਲਿਸਟ ਪਾਰਟੀ ਇੰਡੀਆ ਦੀ ਪੰਜਾਬ ਇਕਾਈ ਵਲੋਂ ਜਿਲ੍ਹਾ ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਮਿਲਕੇ ਮਾਨਯੋਗ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਨਾਂ ਇੱਕ ਮੈਮੋਰੰਡਮ ਸੌਪਿਆ ਗਿਆ। ਮੈਮੋਰੰਡਮ ਦੇਣ ਸਮੇਂ ਪਾਰਟੀ ਦੇ ਨੈਸ਼ਨਲ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਅਤੇ ਸੂਬਾ ਜਨਰਲ ਸਕੱਤਰ ਬਲਰਾਜ ਸਿੰਘ ਨੰਗਲ ਵਲੋਂ ਸਾਝੇਂ ਬਿਆਨ ਰਾਹੀਂ ਦੱਸਿਆ ਗਿਆ ਕਿ ਕਰਨਾਟਕ ਸਟੇਟ ਦੇ ਇਲੈਕਸ਼ਨ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੂਬੇ ਦੀ ਚੋਣ ਮੁਹਿੰਮ ਦੌਰਾਨ ਫ਼ਿਰਕੂ ਨਾਅਰਾ ਦਿੱਤਾ ਗਿਆ ‘ ਬਟਣ ਦਬਾਓ ਔਰ ਬਜਰੰਗ ਬਲੀ ਬੋਲੋ ‘ ਜੋ ਕਿ ਭਾਰਤੀ ਸੰਵਿਧਾਨ ਵਿੱਚ ਸਾਰਿਆਂ ਧਰਮਾਂ ਦੇ ਬਰਾਬਰ ਸਤਿਕਾਰ ਦੇ ਅਧਿਕਾਰ ਦੀ ਭਾਵਨਾ ਨੂੰ ਤਾਰ ਤਾਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੈਮੋਰੰਡਮ ਵਿੱਚ ਐਸ ਆਰ ਬੌਮਈ ਵਰਸਜ ਯੂਨੀਅਨ ਆਫ਼ ਇੰਡੀਆ ( 1994 ਐਸ ਸੀ ਸੀ(3)1,1994 ਏ ਆਈ ਆਰ 1918)ਦੇ ਧਰਮ ਨੂੰ ਰਾਜਨੀਤੀ ਵਿੱਚ ਰਲ਼ਗੱਡ ਕਰਨ ਦੇ ਮਸ਼ਹੂਰ ਕੇਸ ਦੀ ਜੱਜਮੈਂਟ ਵੱਲ ਧਿਆਨ ਦਵਾਇਆ ਗਿਆ ਹੈ ਕਿ ਇਹ ਸਪਸ਼ਟ ਹੈ ਜੇਕਰ ਕੋਈ ਪਾਰਟੀ ਜਾਂ ਜਥੇਬੰਦੀ ਰਾਜਨੀਤਕ ਲਾਭ ਲੈਣ ਲਈ ਸੰਵਿਧਾਨਕ ਸੈਕੂਲਰ ਫ਼ਿਲਾਸਫ਼ੀ ਨੂੰ ਢਾਅ ਲਾਉਣ ਦੇ ਨੇੜੇ ਦੇ ਤਰੀਕੇ ਵਰਤਕੇ ਚੋਣ ਲੜਦੀ ਹੈ ਤਾਂ ਉਸਨੂੰ ਯਕੀਨਨ ਗੈਰ ਸੰਵਿਧਾਨਕ ਹੋਣ ਦੇ ਤਰੀਕਿਆਂ ਵਿੱਚ ਵਹਿ ਜਾਣ ਦਾ ਕਸੂਰਵਾਰ ਮੰਨਿਆ ਜਾਵੇਗਾ। ਸਾਡੇ ਸੰਵਿਧਾਨ ਮੁਤਾਬਿਕ ਕੋਈ ਪਾਰਟੀ ਜਾਂ ਸੰਸਥਾ ਇੱਕੋ ਵੇਲ਼ੇ ਪੁਲੀਟੀਕਲ ਅਤੇ ਧਾਰਮਿਕ ਪਾਰਟੀ ਨਹੀਂ ਹੋ ਸਕਦੀ। ਇਸ ਸਬੰਧੀ ਬਲਜਿੰਦਰ ਸੰਗੀਲਾ ਸੂਬਾ ਉਪ ਪ੍ਰਧਾਨ ਵਲੋਂ ਦੱਸਿਆ ਗਿਆ ਕਿ ਅੱਜ ਸਾਰੇ ਜਿਲ੍ਹਾ ਹੈਡਕੁਆਰਟਰਾਂ ਉਤੇ ਪਾਰਟੀ ਦੇ ਮੈਂਬਰਾਂ ਵਲੋਂ ਡੀ ਸੀ’ਜ਼ ਨੂੰ ਮੈਮੋਰੰਡਮ ਦਿਤੇ ਗਏ ਹਨ। ਇਸ ਸਮੇਂ ਕੁਲਦੀਪ ਪਰਮਾਰ ਐਡਵੋਕੇਟ ਵੀ ਹਾਜਰ ਸੀ।ਫੋਟੋ ਕੈਪਸ਼ਨ : ਸੋਸਲਿਸਟ ਪਾਰਟੀ ਇੰਡੀਆ ਦਾ ਵਫਦ ਮੈਮੋਰੰਡਮ ਦਿੰਦਾ ਹੋਇਆ।

NO COMMENTS