ਬੋਹਾ 3 ਜੂਨ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)- ਇੱਥੋਂ ਨੇੜਲੇ ਪਿੰਡ ਗਾਮੀਵਾਲਾ ਤੇ ਹਾਕਮਵਾਲਾ ਦੇ ਵਿਚਕਾਰ ਵਿਕਟਰ ਗ੍ਰੀਨ ਕੰਪਨੀ ਵੱਲੋਂ ਸੋਲਰ ਪਲਾਂਟ ਲਗਾਇਆ ਹੋਇਆ ਹੈ।ਜਿਸ ਵਿੱਚ ਲੱਗੀਆਂ ਪਲੇਟਾਂ ਦੀ ਵਾਸ਼ਿੰਗ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਇਸੇ ਸਿਲਸਿਲੇ ਤਹਿਤ ਬੀਤੇ ਕੱਲ ਪਿੰਡ ਹਾਕਮਵਾਲਾ ਦੇ ਵਾਸੀਆਂ ਵੱਲੋਂ ਸੋਲਰ ਪਲਾਂਟ ਅੱਗੇ ਧਰਨਾ ਲਗਾ ਦਿੱਤਾ ਗਿਆ ਅਤੇ ਇਸ ਧਰਨੇ ਦਾ ਦੇਰ ਸ਼ਾਮ ਤੱਕ ਕੋਈ ਨਤੀਜਾ ਨਾ ਨਿਕਲਣ ਉਪਰੰਤ ਅੱਜ ਪਿੰਡ ਨਿਵਾਸੀਆਂ ਨੇ ਮੁੜ ਧਰਨਾ ਲਗਾਇਆ।ਇਸ ਮੌਕੇ ਬੋਲਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਪੰਜਾਬ ਸਿੰਘ ਅਕਲੀਆ ਜ਼ਿਲ੍ਹਾ ਸਕੱਤਰ ਸਵਰਨ ਸਿੰਘ ਬੋਡ਼ਾਵਾਲ ਬਲਾਕ ਪ੍ਰਧਾਨ ਗੁਰਤੇਜ ਸਿੰਘ ਬਰੇ ਇਕਾਈ ਪ੍ਰਧਾਨ ਜਗਵੀਰ ਸਿੰਘ ਹਾਕਮਵਾਲਾ ਅਤੇ ਮਜ਼ਦੂਰ ਮੋਰਚਾ ਦੇ ਆਗੂ ਜੀਤ ਸਿੰਘ ਬੋਹਾ ਮੱਖਣ ਸਿੰਘ ਉੱਡਤ ਨੇ ਆਖਿਆ ਕਿ ਬੀਤੇ ਸਾਲ ਪਲੇਟਾਂ ਦੀ ਵਾਸ਼ਿੰਗ ਦੇ ਠੇਕੇ ਨੂੰ ਲੈ ਕੇ ਪਿੰਡ ਹਾਕਮਵਾਲਾ ਦੇ ਵਾਸੀਆਂ ਨੇ ਰੋਸ ਜਤਾਇਆ ਸੀ ਜਿਸ ਉਪਰੰਤ ਪੰਚਾਇਤਾਂ ਵਿਚ ਹੋਏ ਸਮਝੌਤੇ ਅਨੁਸਾਰ ਇਸ ਸਾਲ ਦਾ ਠੇਕਾ ਪਿੰਡ ਹਾਕਮਵਾਲਾ ਦੇ ਵਸਨੀਕਾਂ ਨੂੰ ਦਿੱਤਾ ਜਾਣਾ ਸੀ।ਪਰ ਕੰਪਨੀ ਨੇ ਇਸ ਵਾਰ ਵਾਸ਼ਿੰਗ ਦਾ ਠੇਕਾ ਫਿਰ ਕਿਸੇ ਬਾਹਰਲੇ ਵਿਅਕਤੀਆਂ ਨੂੰ ਦੇ ਦਿੱਤਾ ਜਿਸ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ ।ਧਰਨਾਕਾਰੀਆਂ ਨੇ ਆਖਿਆ ਕਿ ਕੰਪਨੀ ਪਿੰਡ ਹਾਕਮਵਾਲਾ ਦੀ ਜ਼ਮੀਨ ਵਿੱਚ ਲੱਗੀਆਂ ਪਲੇਟਾਂ ਦਾ ਠੇਕਾ ਪਿੰਡ ਹਾਕਮਵਾਲਾ ਦੇ ਹੀ ਕਿਸੇ ਵਿਅਕਤੀ
ਨੂੰ ਦੇਵੇ ਅਤੇ ਕੰਪਨੀ ਆਪਣੇ ਮੁਨਾਫੇ ਵਿੱਚੋਂ ਪੰਜ ਪ੍ਰਤੀਸ਼ਤ ਹਿੱਸਾ ਪਿੰਡ ਹਾਕਮਵਾਲਾ ਦੇ ਵਿਕਾਸ ਉਪਰ ਲਗਾਵੇ ਇਸ ਤੋਂ ਇਲਾਵਾ ਸੋਲਰ ਪਲਾਂਟ ਵਿਚ ਰੱਖੇ ਜਾਂਦੇ ਸਕਿਉਰਿਟੀ ਗਾਰਡ ਅਤੇ ਹੋਰ ਸਟਾਫ ਵਿੱਚ ਵੀ ਪਿੰਡ ਦੇ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇ ਜੇਕਰ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।ਉਧਰ ਇਸ ਸਬੰਧੀ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਆਖਿਆ ਕਿ ਪਿੰਡ ਨਿਵਾਸੀਆਂ ਦੀਆਂ ਜਾਇਜ਼ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਲਿਖਤੀ ਸਮਝੌਤਾ ਹੋ ਗਿਆ ਹੈ ਜਿਸ ਕਾਰਨ ਹੁਣ ਕੋਈ ਵਿਵਾਦ ਨਹੀਂ ਹੈ ।ਖ਼ਬਰ ਲਿਖੇ ਜਾਣ ਤੱਕ ਕੰਪਨੀ ਦੇ ਉਕਤ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਵਲੋਂ ਧਰਨਾ ਚੁੱਕ ਦਿੱਤਾ ਗਿਆ ।ਇਸ ਮੌਕੇ ਦਰਸ਼ਨ ਸਿੰਘ ਮਘਾਣੀਆਂ ਗੁਰਜੰਟ ਸਿੰਘ ਸੁਖਦੇਵ ਸਿੰਘ ਕਿਸ਼ਨਗਡ਼੍ਹ ਕਿਰਪਾਲ ਸਿੰਘ ਪਾਲਾ ਜਸਵਿੰਦਰ ਸਿੰਘ ਨੰਬਰਦਾਰ ਰਿਓਂਦ ਗੁਰਤੇਜ ਸਿੰਘ ਮਾਨ ਸੁਖਵਿੰਦਰ ਸਿੰਘ ਬੱਬਲ ਆਦਿ ਮੌਜੂਦ ਸਨ ।