ਸੋਮਵਾਰ ਨੂੰ ਜੋ ਦੁਕਾਨਾਂ ਖੋਲ੍ਹਣਗੀਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਿਸਟ ਜਾਰੀ ਵਪਾਰੀ ਵਰਗ ਵੱਲੋਂ ਧੰਨਵਾਦ

0
922

ਮਾਨਸਾ 2ਮਈ (ਸਾਰਾ ਯਹਾ/ਬੀਰਬਲ ਧਾਲੀਵਾਲ )ਪੰਜਾਬ ਅੰਦਰ ਪਹਿਲੀ ਕਰੋਨਾ  ਵਾਇਰਸ ਦੀ ਬੀਮਾਰੀ ਕਾਰਨ ਦੇਸ਼ ਭਰ ਅਤੇ ਪੰਜਾਬ ਵਿੱਚ ਚੱਲ ਰਹੇ ਕਰੋਨਾਵਾਇਰਸ ਕਾਰਨ  ਆਮ ਲੋਕਾਂ ਅਤੇ ਵਪਾਰ ਵਰਗ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨੀਂ ਵਪਾਰ ਮੰਡਲ ਅਤੇ ਵੱਖ ਵੱਖ ਟਰੇਡ ਯੂਨੀਅਨਾਂ ਦੇ ਨੁਮਾਇੰਦੇ ਡੀਸੀ ਮਾਨਸਾ ਨੂੰ ਮਿਲੇ ਸਨ ਜਿਨ੍ਹਾਂ ਨੇ ਮੰਗ ਕੀਤੀ ਸੀ ਕਿ ਬਾਕੀ ਜ਼ਿਲ੍ਹਿਆਂ ਵਾਂਗ ਮਾਨਸਾ ਸ਼ਹਿਰ ਅੰਦਰ ਵੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ।ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਮਾਨਸਾ ਅਤੇ ਐਸਐਸਪੀ ਮਾਨਸਾ ਵੱਲੋਂ ਮਾਨਸਾ ਸ਼ਹਿਰ ਅੰਦਰ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਗਈ। ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਵਪਾਰ ਮੰਡਲ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਮਨੀਸ਼ ਬੱਬੀ  ਦਾਨੇਵਾਲੀਆ ,ਵਪਾਰ ਮੰਡਲ ਦੇ ਸਕੱਤਰ ਮਨਜੀਤ ਸਦਿਓੜਾ, ਇਲੈਕਟ੍ਔਨੀਕ ਦੇ ਸੰਜੀਵ ਕੁਮਾਰ ,ਬਿਕਰਮਜੀਤ ਸਿੰਘ ਟੈਕਸਲਾ ਸ਼ੂ ਐਸੋਸੀਏਸ਼ਨ ਦੇ ਬਲਵਿੰਦਰ ਬਾਂਸਲ, ਮੋਬਾਇਲ ਐਸੋਏਸ਼ਨ ਦੇ ਇਸ਼ੂ ਗੋਇਲ ,ਆਰਾ ਯੂਨੀਅਨ ਦੇ ਅਰੁਣ ਬਿੱਟੂ, ਬੱਬੂ  ਪ੍ਰਧਾਨ ਹਾਰਡਵੇਅਰ ,ਆਸ਼ੂ ਚੌਧਰੀ ,ਦੀਨਾ ਨਾਥ ਚੁੱਗ ,ਧਰਮਾਂ ਬਸਾਤੀ ਆਦਿ ਤੋਂ ਇਲਾਵਾ ਵੱਖ ਵੱਖ ਟਰੇਡ ਯੂਨੀਅਨਾਂ ਵੱਲੋਂ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੁਕਾਨਾਂ ਨੂੰ ਛੋਟ ਦੇਣੀ ਬਹੁਤ ਜ਼ਰੂਰੀ ਸੀ ।ਕਿਉਂਕਿ ਇਸ ਨਾਲ ਜਿੱਥੇ ਵਪਾਰੀ ਵਰਗ ਅਤੇ ਵੱਖ ਵੱਖ ਦੁਕਾਨਾਂ ਕਰਦੇ ਲੋਕਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਥੇ ਹੀ ਆਮ ਵਰਗ ਅਤੇ ਸਾਰੇ ਹੀ ਲੋਕਾਂ ਨੂੰ ਆਪਣੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਖ਼ਰੀਦਣ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ।

ਸਾਰੇ ਹੀ ਵਪਾਰ ਵਰਗ ਦੇ ਲੋਕਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬਾਜ਼ਾਰਾਂ ਅੰਦਰ ਜ਼ਿਆਦਾ ਭੀੜ ਨਾ ਕਰਨ ਅਤੇ ਦੋ ਮੀਟਰ ਦੀ ਦੂਰੀ ਤੋਂ ਇਲਾਵਾ ਮਾਸਕ ਪਾ ਕੇ ਹੀ ਸ਼ਹਿਰ ਵਿੱਚ ਆਉਣ ਤਾਂ ਜੋ ਪ੍ਰਸ਼ਾਸਨ ਵੱਲੋਂ ਦਿੱਤੀ ਢਿੱਲ ਦਾ ਕੋਈ ਵੀ ਗਲਤ ਪ੍ਰਭਾਵ ਨਾ ਪਵੇ। ਅਤੇ ਕਰੋਨਾ  ਦੀ ਬਿਮਾਰੀ ਜ਼ਿਆਦਾ ਫੈਲ ਜਾਵੇ ਇਸ ਲਈ ਆਪਣੀਆਂ ਜ਼ਰੂਰਤਾਂ ਦਾ ਸਾਮਾਨ ਖਰੀਦ ਕੇ ਸ਼ਹਿਰ ਵਿੱਚੋਂ  ਜਲਦੀ ਹੀ ਚਲੇ ਜਾਣ ਵਪਾਰ ਮੰਡਲ ਤੇ ਹੋਰ ਸਾਰੀਆਂ ਐਸੋਸੀਏਸ਼ਨਾਂ ਨੇ ਜਿੱਥੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ  ਉੱਥੇ ਆਮ ਲੋਕਾਂ ਨੂੰ ਵੀ ਸੁਚੇਤ ਰਹਿਣ ਅਤੇ ਸਰਕਾਰ ਦੇ ਹਲਾਤਾਂ ਮੰਨਣ ਦੀ ਅਪੀਲ ਕੀਤੀ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਸੋਮਵਾਰ ਤੋਂ ਜੋ  ਦੁਕਾਨਦਾਰਾਂ  ਅਤੇ ਦੁਕਾਨਾਂ ਦੀ ਲਿਸਟ ਜਾਰੀ ਕੀਤੀ ਹੈ ਉਹ ਹੀ ਦੁਕਾਨਾਂ ਖੋਲ੍ਹਣਗੇ ਜਿਸ ਨਾਲ ਆਮ ਜਨਤਾ ਨੂੰ ਬਹੁਤ ਰਾਹਤ ਮਿਲੇਗੀ 

NO COMMENTS