ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਜਾਂ ਚਾਂਦੀ ‘ਚ ਆਈ ਗਿਰਾਵਟ? ਜਾਣੋ ਅੱਜ ਦਾ ਤਾਜ਼ਾ ਅਪਡੇਟ

0
173

ਨਵੀਂ ਦਿੱਲੀ 8 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਮੰਗਲਵਾਰ ਨੂੰ ਮੁਨਾਫਾ ਬੁਕਿੰਗ ਕਾਰਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਗਲੋਬਲ ਆਰਥਿਕਤਾ ਵਿੱਚ ਸੁਧਾਰ ਦੇ ਕਮਜ਼ੋਰ ਸੰਕੇਤਾਂ ਕਾਰਨ ਇਹ ਗਿਰਾਵਟ ਜ਼ਿਆਦਾ ਰਫ਼ਤਾਰ ਨਹੀਂ ਫੜ ਸਕੀ। ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਅਮਰੀਕਾ, ਜਾਪਾਨ ਤੇ ਜਰਮਨੀ ਵਿੱਚ ਕਮਜ਼ੋਰ ਸੰਕੇਤਾਂ ਦੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੋਈ ਖਾਸ ਨਰਮੀ ਨਜ਼ਰ ਨਹੀਂ ਆਈ। ਮੰਗਲਵਾਰ ਨੂੰ ਐਮਸੀਐਕਸ ਵਿੱਚ ਸੋਨੇ ਦੀ ਕੀਮਤ 0.42% ਯਾਨੀ 216 ਰੁਪਏ ਦੀ ਗਿਰਾਵਟ ਨਾਲ 50,849 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿੱਚ 0.53 ਪ੍ਰਤੀਸ਼ਤ ਦੀ ਗਿਰਾਵਟ ਯਾਨੀ 363 ਰੁਪਏ ਦੀ ਗਿਰਾਵਟ ਨਾਲ ਇਹ 67,908 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ।

ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਸਪੌਟ ਗੋਲਡ ਦੀ ਕੀਮਤ 51,008 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਪਹੁੰਚ ਗਈ। ਇਸ ਦੇ ਨਾਲ ਹੀ ਗੋਲਡ ਫਿਊਚਰ ਦੀ ਕੀਮਤ 50,850 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਈ। ਸੋਮਵਾਰ ਨੂੰ ਦਿੱਲੀ ਵਿੱਚ ਸੋਨੇ ਦੀ ਕੀਮਤ 258 ਰੁਪਏ ਚੜ੍ਹ ਕੇ 51,877 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਈ। ਚਾਂਦੀ ਦੀ ਕੀਮਤ 837 ਰੁਪਏ ਦੇ ਵਾਧੇ ਨਾਲ 69,448 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਭਾਰਤੀ ਬਾਜ਼ਾਰ ਨਹੀਂ ਵਧੀ ਮੰਗ:

ਪਿਛਲੇ ਹਫਤੇ ਸੋਨੇ ਦੀ ਕੀਮਤ ਵਿੱਚ ਹੋਈ ਮਾਮੂਲੀ ਗਿਰਾਵਟ ਕਾਰਨ ਭਾਰਤ ਵਿੱਚ ਮੰਗ ਵਿਚ ਮਾਮੂਲੀ ਵਾਧਾ ਹੋਇਆ ਸੀ। ਤਿਉਹਾਰਾਂ ਦੇ ਸ਼ੁਰੂ ਹੋਣ ਕਰਕੇ ਵੀ ਇਸ ਦੀ ਮੰਗ ਵਿੱਚ ਵੀ ਮਾਮੂਲੀ ਵਾਧਾ ਹੋਇਆ ਪਰ ਏਸ਼ੀਆ ਦੇ ਜ਼ਿਆਦਾਤਰ ਸਰਾਫਾ ਕੇਂਦਰਾਂ ਵਿੱਚ ਮੰਗ ਵਿਚ ਕੋਈ ਖਾਸ ਵਾਧਾ ਨਹੀਂ ਹੋਇਆ। ਇਸ ਦੌਰਾਨ ਗਲੋਬਲ ਬਾਜ਼ਾਰ ਵਿੱਚ ਚਾਂਦੀ ਦੀ ਕੀਮਤ ‘ਚ ਥੋੜ੍ਹੀ ਜਿਹੀ ਗਿਰਾਵਟ ਦੇਖਣ ਨੂੰ ਮਿਲੀ।

NO COMMENTS