ਸੋਨੀਆ ਗਾਂਧੀ ਨੂੰ ਮਿਲਣ ਪਹੁੰਚੇ ਨਵਜੋਤ ਸਿੱਧੂ, ਕਿਸਾਨ ਅੰਦੋਲਨ ਤੇ ਵੀ ਕਰ ਸਕਦੇ ਚਰਚਾ

0
53

ਚੰਡੀਗੜ੍ਹ 08,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੌਰਾਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਸੋਮਵਾਰ ਨੂੰ ਕਾਂਗਰਸੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਪਹੁੰਚੇ। ਇਸ ਦੌਰਨ ਦੋਨੋਂ ਕਿਸਾਨ ਅੰਦੋਲਨ ਤੇ ਚਰਚਾ ਕਰ ਸਕਦੇ ਹਨ।ਸਿੱਧੂ ਫਿਲਹਾਲ ਪੰਜਾਬ ਦੀ ਰਾਜਨੀਤੀ ਵਿੱਚ ਤਾਂ ਜ਼ਿਆਦਾ ਐਕਟਿਵ ਨਹੀਂ ਪਰ ਸੋਸ਼ਲ ਮੀਡੀਆ ਤੇ ਟਵੀਟਸ ਰਾਹੀਂ ਕਿਸਾਨ ਅੰਦੋਲਨ ਬਾਰੇ ਅਕਸਰ ਲਿਖਦੇ ਰਹਿੰਦੇ ਹਨ।

ਇੱਕ ਟਵੀਟ ਵਿੱਚ ਸਿੱਧੂ ਨੇ ਲਿਖਿਆ, ਕਿ ਸਿਵਲ ਅਵੱਗਿਆ ਅਸਲ ਵਿੱਚ ਇੱਕ ਰੂੜ੍ਹੀਵਾਦੀ ਨਜ਼ਰੀਆ ਹੈ। ਇਹ ਬਗਾਵਤ ਦੇ ਕੁਝ ਕਦਮਾਂ ਤੋਂ ਘੱਟ ਹੈ। ਇਹ ਚੰਗੇ ਕਾਨੂੰਨਾਂ ਉੱਤੇ ਜ਼ੋਰ ਦੇ ਕੇ ਤੇ ਮਾੜੇ ਕਾਨੂੰਨਾਂ ਨੂੰ ਰੱਦ ਕਰਦਿਆਂ ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਦਾ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਇੱਕ ਟਵੀਟ ਕੀਤਾ ਸੀ ਕਿ ਇਹ ਦਬਦਬਾ, ਇਹ ਅਮੀਰ, ਇਹ ਨਸ਼ੇ ਕਰਨ ਵਾਲੇ, ਸਾਰੇ ਕਿਰਾਏਦਾਰ ਹਨ … ਘਰ ਬਦਲਦੇ ਰਹਿੰਦੇ ਹਨ।

ਅਗਲੇ ਸਾਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹਨ। ਸਿੱਧੂ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅਣਬਣ ਜਗ ਜਾਹਿਰ ਹੈ। ਅਜਿਹੀ ਸਥਿਤੀ ਵਿੱਚ ਸਿੱਧੂ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਕਈ ਸੰਭਾਵਨਾਵਾਂ ਪੈਦਾ ਕਰਦੀ ਹੈ।

NO COMMENTS