ਸੋਧੇ ਨਾਗਰਿਕ ਕਾਨੂੰਨ ਤੇ ਕੌਮੀ ਨਾਗਰਿਕਤਾ ਰਜਿਸਟਰ ਰੱਦ ਕਰਾਉਣ ਲਈ 25 ਮਾਰਚ ਨੂੰ ਲੁਧਿਆਣੇ ਰੈਲੀ

0
8

ਫ਼ਰੀਦਕੋਟ/7ਮਾਰਚ / ਸੁਰਿੰਦਰ ਮਚਾਕੀ :- 9 ਖੱਬੀਆਂ ਪਾਰਟੀਆਂ ਅਤੇ ਇਨਕਲਾਬੀ ਧਿਰਾਂ ਵੱਲੋਂ ਉਸਾਰੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵੱਲੋ ਮੋਦੀ-ਸ਼ਾਹ ਜੋੜੀ ਵੱਲੋਂ ਆਰ ਐਸ ਐਸ ਦੇ ਫਾਸ਼ੀਵਾਦੀ ਮਨਸੂਬਿਆਂ ਦਾ ਪਰਦਾ ਚਾਕ ਕਰਨ ਲਈ ਅਤੇ ਸੀ.ਏ.ਏ., ਐਨ.ਆਰ.ਸੀ. ਅਤੇ ਐਨ.ਪੀ.ਆਰ. ਦੇ ਫਾਸ਼ੀ ਖਾਸੇ ਨੂੰ ਪਛਾਣਦੇ ਹੋਏ ਇਨ੍ਹਾਂ ਨੂੰ ਰੱਦ ਕਰਵਾਉਣ ਲਈ 25 ਮਾਰਚ ਨੂੰ ਲੁਧਿਆਣਾ ਦੀ ਦਾਣਾ ਮੰਡੀ ‘ਚ ਵੱਡੀ ਰੈਲੀ ਕੀਤੀ ਜਾ ਰਹੀ ਹੈ। ਇਸ ਦੀ ਤਿਆਰੀ ਲਈ ਫਰੰਟ ਵੱਲ ਬਰਨਾਲਾ , ਮਾਨਸਾ, ਬਠਿੰਡਾ , ਫ਼ਰੀਦਕੋਟ, ਮੁਕਤਸਰ, ਸੰਗਰੂਰ , ਪਟਿਆਲਾ , ਗੁਰਦਾਸਪੁਰ , ਅੰਮ੍ਰਿਤਸਰ , ਮੋਗਾ, ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ, ਜਲੰਧਰ , ਫਿਰੋਜ਼ਪੁਰ, ਫਾਜ਼ਿਲਕਾ, ਕਪੂਰਥਲਾ ਅਤੇ ਰੋਪੜ ਜ਼ਿਲ੍ਹਿਆਂ ‘ਚ ਕਨਵੈਨਸ਼ਨਾਂ ਕੀਤੀਆਂ ਗਈਆਂ । ਇਨ੍ਹਾਂ ਨੂੰ
ਸੰਬੋਧਨ ਕਰਦਿਆ ਬੁਲਾਰਿਆਂ ਨੇ ਸਪੱਸ਼ਟ ਕਰਦੇ ਹੋਏ ਦੱਸਿਆ ਕਿ ਸੀ.ਏ.ਏ. ਸਮੇਤ ਫਾਸ਼ੀ ਕਾਨੂੰਨਾਂ ਬਾਰੇ ਇਕੱਲੇ ਮੁਸਲਿਮ ਵਿਰੋਧੀ ਹੋਣ ਦਾ ਪ੍ਰਚਾਰ/ਪ੍ਰਾਪੇਗੰਡਾ ਤਸਵੀਰ ਦਾ ਇੱਕ ਪਹਿਲੂ ਹੈ। ਦਰਅਸਲ ਇਹ ਕਾਨੂੰਨ ਗਰੀਬ, ਮਜ਼ਦੂਰ-ਕਿਸਾਨ ਅਤੇ ਦਲਿਤ ਵਿਰੋਧੀ ਹਨ ਤੇ ਉਨ੍ਹਾਂ ਦਾ ਜੀਊਣਾ ਹੋਰ ਦੁੱਭਰ ਕਰਨ ਵਾਲੇ ਹਨ । ਬੁਲਾਰਿਆਂ ਨੇ ਆਰ.ਐਸ.ਐਸ. ਦੇ ਫਾਸ਼ੀਵਾਦੀ ਖਾਸੇ ਬਾਰੇ ਸਮਝਾਉਂਦਿਆਂ ਦੱਸਿਆ ਕਿ ਦੇਸ਼ ਵਿੱਚ ਡੰਡੇ ਦਾ ਰਾਜ ਕਾਇਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਕਨਵੈਨਸ਼ਨਾਂ ਨੂੰ ਸੀ.ਪੀ.ਆਈ. (ਐਮ-ਐਲ) ਨਿਊ ਡੈਮੋਕਰੇਸੀ ਦੇ ਦਰਸ਼ਨ ਸਿੰਘ ਖਟਕੜ, ਅਜਮੇਰ ਸਿੰਘ, ਕੁਲਵਿੰਦਰ ਸਿੰਘ ਵੜੈਚ, ਆਰ.ਐਮ.ਪੀ.ਆਈ. ਦੇ ਮੰਗਤ ਰਾਮ ਪਾਸਲਾ, ਵਿਜੇ ਮਿਸ਼ਰਾ, ਹਰਕੰਵਲ ਸਿੰਘ, ਪ੍ਰਗਟ ਸਿੰਘ ਜਾਮਾਰਾਏ, ਸੀ.ਪੀ.ਆਈ. ਦੇ ਬੰਤ ਬਰਾੜ, ਪ੍ਰਿਥੀਪਾਲ ਮਾੜੀਮੇਘਾ, . ਜਗਰੂਪ ਅਤੇ ਨਿਰਮਲ ਸਿੰਘ ਧਾਲੀਵਾਲ, ਸੀ.ਪੀ.ਆਈ. (ਐਮ-ਐਲ) ਲਿਬਰੇਸ਼ਨ ਦੇ ਗੁਰਮੀਤ ਸਿੰਘ, ਰਾਜਵਿੰਦਰ ਸਿੰਘ, ਸੁਖਦਰਸ਼ਨ ਨੱਤ, ਇਨਕਲਾਬੀ ਲੋਕ ਮੋਰਚਾ ਦੇ ਲਾਲ ਸਿੰਘ ਗੋਲੇਵਾਲਾ, ਸਤਵੰਤ ਵਜੀਦਪੁਰ, ਸਵਰਨ ਸਿੰਘ, ਲੋਕ ਸੰਗਰਾਮ ਮੰਚ ਦੇ ਤਾਰਾ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ, ਨਰੈਣ ਦੱਤ, ਮੁਖਤਿਆਰ ਪੂਹਲਾ, ਇਨਕਲਾਬੀ ਜਮਹੂਰੀ ਮੋਰਚਾ ਦੇ ਨਰਿੰਦਰ ਨਿੰਦੀ ਅਤੇ .ਸੀ.ਪੀ.ਐਮ ਦੇ ਕਿਰਨਜੀਤ ਸਿੰਘ ਸੇਖੋਂ ਬੁਲਾਰਿਆਂ ਨੇ ਸੰਬੋਧਨ ਕੀਤਾ ।
ਸੰਬੋਧਨ ਕਰਦਿਆ ਬੁਲਾਰਿਆਂ ਨੇ ਸਪੱਸ਼ਟ ਕਰਦੇ ਹੋਏ ਦੱਸਿਆ ਕਿ ਸੀ.ਏ.ਏ. ਸਮੇਤ ਫਾਸ਼ੀ ਕਾਨੂੰਨਾਂ ਬਾਰੇ ਇਕੱਲੇ ਮੁਸਲਿਮ ਵਿਰੋਧੀ ਹੋਣ ਦਾ ਪ੍ਰਚਾਰ/ਪ੍ਰਾਪੇਗੰਡਾ ਤਸਵੀਰ ਦਾ ਇੱਕ ਪਹਿਲੂ ਹੈ। ਦਰਅਸਲ ਇਹ ਕਾਨੂੰਨ ਗਰੀਬ, ਮਜ਼ਦੂਰ-ਕਿਸਾਨ ਅਤੇ ਦਲਿਤ ਵਿਰੋਧੀ ਹਨ ਤੇ ਉਨ੍ਹਾਂ ਦਾ ਜੀਊਣਾ ਹੋਰ ਦੁੱਭਰ ਕਰਨ ਵਾਲੇ ਹਨ । ਬੁਲਾਰਿਆਂ ਨੇ ਆਰ.ਐਸ.ਐਸ. ਦੇ ਫਾਸ਼ੀਵਾਦੀ ਖਾਸੇ ਬਾਰੇ ਸਮਝਾਉਂਦਿਆਂ ਦੱਸਿਆ ਕਿ ਦੇਸ਼ ਵਿੱਚ ਡੰਡੇ ਦਾ ਰਾਜ ਕਾਇਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਧਰਮ ਨਿਰਪੱਖ ,ਇਨਕਲਾਬੀ ਭਾਈਚਾਰਕ ਸਾਂਝ ਦੀ ਵਿਰਾਸਤ ਦੇ ਵਾਰਸ ਤੇ ਮੁਦਈ ਲੋਕ ਇਨ੍ਹਾਂ ਭਾਈਚਾਰਕ ਸਾਂਝ ਤੋੜੂ ਤੇ ਲੋਕ ਵਿਰੋਧੀ ਮਨਸੂਬਿਆਂ ਨੂੰ ਸਿਰੇ ਨਹੀ ਚੜ੍ਹਨ ਦੇਣਗੇ । ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਗਦਰੀ ਬਾਬਿਆਂ, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਸ਼ਹੀਦਾਂ ਦੀ ਮਨੁੱਖ ਹੱਥੋ ਮਨੁੱਖ ਰਹਿਤ ਸਮਾਜ ਸਿਰਜਣ ਦੀ ਧਰਮ ਨਿਰਪੱਖ ਤੇ ਸਾਂਝੀਵਾਲਤਾ ਵਿਰਾਸਤ ਨੂੰ ਅਗੇ ਤੋਰਦਿਆ ਇਸ ਇਤਿਹਾਸਕ ਸੰਘਰਸ਼ ਚ ਵੀ ਮੋਹਰੀ ਭੂਮਿਕਾ ਨਿਭਾਏਗਾ 25 ਮਾਰਚ ਦੀ ਲੁਧਿਆਣੇ ਰੈਲੀ ਇਸ ਸੰਘਰਸ਼ ‘ਚ ਮਿਸਾਲ ਕਾਇਮ ਕਰੇਗੀ ।

NO COMMENTS