ਸੈਲੂਨ ਅਤੇ ਹੇਅਰ ਡਰੈਸਰ ਕਾਰੋਬਾਰੀਆਂ ਨੂੰ ਆਰਥਿਕ ਪੈਕੇਜ ਦਿੱਤੇ ਜਾਣ ਦੀ ਕੀਤੀ ਗਈ ਮੰਗ – ਸਾਂਝੀ ਤਾਲਮੇਲ ਕਮੇਟੀ

0
58

ਮਾਨਸਾ 21 ਮਈ (ਸਾਰਾ ਯਹਾ/ ਜੋਨੀ ਜਿੰਦਲ ) : ਮਾਨਸਾ ਸ਼ਹਿਰ ਵਾਸੀਆਂ ਦੀਆਂ ਕਰੋਨਾ ਵਾਇਰਸ ਦੇ ਪ੍ਰਕੋਪ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਮਾਨਸਾ ਦੀਆਂ ਵਪਾਰਕ,
ਸੰਘਰਸ਼^ਸ਼ੀਲ ਅਤੇ ਸਮਾਜਿਕ ਜਥੇਬੰਦੀਆਂ ਦੀ ਇੱਕ ਸਾਂਝੀ ਤਾਲਮੇਲ ਕਮੇਟੀ ਬਣਾਈ ਗਈ ਸੀ. ਇਸ ਤਾਲਮੇਲ ਕਮੇਟੀ ਕੋਲ ਮਾਨਸਾ ਦੇ ਸੈਲੂਨ ਅਤੇ ਹੇਅਰ
ਡਰੈਸਿੰਗ ਦਾ ਕੰਮ ਕਰਨ ਵਾਲੇ ਕਿਰਤੀ ਆਪਣੀਆਂ ਸਮੱਸਿਆਵਾਂ ਲੈ ਕੇ ਕਮੇਟੀ ਕੋਲ ਪਹੁੰਚੇ . ਉਨ੍ਹਾਂ ਇਸ ਸਾਂਝੀ ਤਾਲਮੇਲ ਕਮੇਟੀ ਦੇ ਮੈਂਬਰਾਂ ਰੁਲਦੂ ਸਿੰਘ ਅਤੇ
ਗੁਰਲਾਭ ਸਿੰਘ ਮਾਹਲ ਐਡਵੋਕੇਟ ਨੂੰ ਦੱਸਿਆ ਕਿ ਕਰੋਨਾ ਦੌਰਾਨ ਕਰਫਿਊ ਅਤੇ ਲਾਕ ਡਾਊਨ ਸਮੇਂ ਉਨ੍ਹਾਂ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਦੀਆਂ
ਦੁਕਾਨਾਂ ਬੰਦ ਰਹਿਣ ਕਾਰਣ ਇਸ ਕਾਰੋਬਾਰ ਨਾਲ ਜੁੜੇ ਵਿਅਕਤੀ ਸੜਕਾਂ ਉਪਰ ਆ ਗਏ ਹਨ ਅਤੇ ਜਿਆਦਾਤਰ ਇਸ ਕਿੱਤੇ ਨਾਲ ਜੁੜੇ ਵਿਅਕਤੀਆਂ ਪਾਸ
ਜੋ ਦੁਕਾਨਾਂ ਹਨ ਉਹ ਕਿਰਾਏ *ਤੇ ਹਨ ਅਤੇ ਉਹ ਇਹ ਕਿਰਾਇਆ ਭਰਨ ਦੇ ਵੀ ਸਮਰੱਥ ਨਹੀਂ ਰਹੇ ਅਤੇ ਨਾ ਹੀ ਆਪਣੇ ਘਰ ਦਾ ਖਰਚ ਅਤੇ ਬੱਚਿਆਂ ਦਾ ਪੇਟ
ਭਰਨ ਦੇ ਸਮਰੱਥ ਰਹੇ ਹਨ. ਇੰਨ੍ਹਾਂ ਨੇ ਸਾਂਝੀ ਤਾਲਮੇਲ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਜਿਵੇਂ ਦੂਸਰੇ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ
ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ, ਪਰ ਇਸ ਸੈਲੂਨ ਅਤੇ ਹੇਅਰ ਡਰੈਸਿੰਗ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਨੂੰ ਕਾਰੋਬਾਰ ਚਲਾਉਣ ਦੀ
ਪ੍ਰਵਾਨਗੀ ਸਰਕਾਰ ਵਲੋਂ ਅਜੇ ਤੱਕ ਨਹੀਂ ਦਿੱਤੀ ਗਈ ਹੈ. ਜਿਸਤੇ ਇਸ ਕਮੇਟੀ ਦੇ ਮੈਂਬਰ ਰੁਲਦੂ ਸਿੰਘ ਵੱਲੋਂ ਇੰਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਇਸ ਮੁੱਦੇ *ਤੇ
ਕੱਲ ਨੂੰ ਸਾਂਝੀ ਤਾਲਮੇਲ ਕਮੇਟੀ ਦਾ ਵਫਦ ਜਿਲ੍ਹਾ ਪ੍ਰਸ਼ਾਸਨ ਨੂੰ ਮਿਲੇਗਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਦੀ ਮੰਗ ਕਰੇਗਾ. ਇਸ ਸਮੇਂ
ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਦੱਸਿਆ ਕਿ ਹੇਅਰ ਡਰੈਸਿੰਗ ਅਤੇ ਸੈਲੂਨ ਦਾ ਕਾਰੋਬਾਰ ਸਭ ਤੋਂ ਵੱਡੇ ਰੋਜ਼ਗਾਰ ਦੇ ਰੂਪ ਵਿੱਚ ਸ਼ਹਿਰੀ ਖੇਤਰਾਂ ਵਿੱਚ ਹੈ ਅਤੇ
ਇਹ ਜ਼ਿਆਦਾਤਰ ਸੈਲੂਨ ਚਲਾਉਣ ਵਾਲੇ ਵਿਅਕਤੀ ਕਿਰਾਏ ਦੀਆਂ ਦੁਕਾਨਾਂ ਵਿੱਚ ਆਪਣਾ ਕੰਮ ਚਲਾ ਰਹੇ ਹਨ. ਜਿਥੇ ਇੰਨ੍ਹਾਂ ਵੱਲੋਂ ਮਹੀਨਾਵਾਰ ਭਾਰੀ
ਕਿਰਾਏ ਦੀਆਂ ਰਕਮਾਂ ਭਰੀਆਂ ਜਾ ਰਹੀਆਂ ਹਨ, ਉਥੇ ਕਾਰੋਬਾਰ ਪਿਛਲੇ ਦੋ ਮਹੀਨਿਆਂ ਤੋਂ ਠੱਪ ਹੋਣ ਕਾਰਣ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਨ ਕਰਨਾ ਵੀ
ਇੰਨ੍ਹਾਂ ਨੂੰ ਔਖਾ ਹੋ ਚੁੱਕਾ ਹੈ. ਇਸ ਲਈ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇੰਨ੍ਹਾਂ ਹੇਅਰ ਡਰੈਸਿੰਗ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਦੇ ਕਿਰਾਏ ਨੂੰ
ਸਰਕਾਰ ਆਪ ਭਰੇ ਅਤੇ ਇਸ ਕਾਰੋਬਾਰ ਵਿੱਚ ਲੱਗੇ ਵਿਅਕਤੀਆਂ ਨੂੰ ਜਿੰਨਾ ਸਮਾਂ ਉਨ੍ਹਾਂ ਦੀਆਂ ਦੁਕਾਨ ਬੰਦ ਹਨ, ਮਹੀਨਾਵਾਰ 10 ਹਜ਼ਾਰ ਰੁਪਏ ਤਨਖਾਹ
ਸੈਲੂਨ ਚਲਾਉਣ ਵਾਲੇ ਅਤੇ ਉਸ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਦਿਤੀ ਜਾਵੇ ਅਤੇ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੋ ਰੈਡ ਜੋਨ ਨੂੰ
ਛੱਡ ਕੇ ਬਾਕੀ ਦੇ ਖੇਤਰਾਂ ਵਿੱਚ ਇੰਨ੍ਹਾਂ ਨੂੰ ਕਰੋਨਾ ਵਾਇਰਸ ਦੀਆਂ ਸਾਵਧਾਨੀਆਂ ਵਰਤਦੇ ਹੋਏ ਆਪਣੇ ਕਾਰੋਬਾਰ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਵੇ.ਇਸ
ਮੌਕੇ ਸੈਲੂਨ ਅਤੇ ਹੈਅਰ ਡਰੈਸਿੰਗ ਨਾਲ ਸਬੰਧਤ ਵਿਅਕਤੀਆਂ ਨੇ ਆਪਣੀ ਇੱਕ ਜਥੇਬੰਦੀ ਬਨਾਉਣ ਦਾ ਫੈਸਲਾ ਕੀਤਾ ਜਿਸ ਵਿੱਚ ਕਰਮਜੀਤ ਸਿੰਘ ਪ੍ਰਧਾਨ,
ਵਿੱਕੀ ਗਰੋਵਰ ਨੂੰ ਸਕੱਤਰ, ਮਨੀਸ਼ ਭੱਟੀ ਨੂੰ ਸਹਾਇਕ ਸਕੱਤਰ, ਪੰਕਜ ਛਾਬੜਾ ਨੂੰ ਕੈਸ਼ੀਅਰ ਅਤੇ ਨਾਲ 11 ਮੈਂਬਰੀ ਕਮੇਠੀ ਦਾ ਗਠਨ ਕੀਤਾ ਗਿਆ. ਇਸ
ਸਮੇਂ ਏਪਵਾ ਦੀ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ ਹਮੀਰਾ, ਆਇਸਾ ਦੇ ਪ੍ਰਦੀਪ ਗੁਰੂ, ਸੰਦੀਪ ਕੁਮਾਰ, ਗਗਨ ਸਿੰਘ, ਮੋਹਿਤ, ਜਿੰਨੀ ਜੈਨ, ਗੁਰਪ੍ਰੀਤ ਸਿੰਘ,
ਧਰੁਵ ਬਾਂਸਲ ਅਤੇ ਵਿੱਕੀ ਆਦਿ ਹਾਜ਼ਰ ਸਨ. ਇਹ ਕਮੇਟੀ ਸੈਣੀ ਸਮਾਜ ਦੀ ਪਹਿਲਾਂ ਬਣੀ ਹੋਈ ਕਮੇਟੀ ਦੇ ਨਾਲ ਹੀ ਕੰਮ ਕਰਦੀ ਰਹੇਗੀ.

NO COMMENTS