*”ਸੈਂਸ ਆਫ ਡਿਊਟੀ ਮੁਹਿੰਮ” ਤਹਿਤ ਕੁਕਿੰਗ ਮੁਕਾਬਲਾ ਸਫਲਤਾਪੂਰਵਕ ਸਮਾਪਤ*

0
20

ਬੁਢਲਾਡਾ, 03 ਦਸੰਬਰ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਤੇਲ ਮਾਰਕੀਟਿੰਗ ਕੰਪਨੀਆਂ ਦੁਆਰਾ 5 ਮਾਰਚ 2024 ਨੂੰ ਮੁਢਲੀ ਸੁਰੱਖਿਆ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ, ਜਿਸਦਾ ਉਦੇਸ਼ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੁਆਰਾ ਘਰ-ਘਰ ਜਾ ਕੇ 12 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਕਵਰ ਕਰਨਾ ਹੈ।  ਘਰੇਲੂ ਰਸੋਈ ਗੈਸ ਦੀ ਵਰਤੋਂ  ਵਿੱਚ ਕਿਸੇ ਵੀ ਸੁਰੱਖਿਆ ਖਤਰੇ ਲਈ ਗਾਹਕਾਂ ਲਈ ਨਿਰੀਖਣ ਮੁਫਤ ਹਨ, ਅਤੇ ਪੁਰਾਣੀ ਗੈਸ ਪਾਈਪ ਜਾਂ ਗੈਰ-ਸਟੈਂਡਰਡ ਪਾਈਪ ਬਹੁਤ ਜੀ  ਘੱਟ ਕੀਮਤ ‘ਤੇ ਬਦਲੀ ਜਾ ਰਹੀ ਹੈ। ਹੁਣ ਤੱਕ, 8 ਕਰੋੜ ਤੋਂ ਵੱਧ ਘਰਾਂ ਦਾ ਮੁਆਇਨਾ ਕੀਤਾ ਜਾ ਚੁੱਕਾ ਹੈ, ਜਿਸ ਦੇ ਤਹਿਤ  ਲਗਭਗ 3.5 ਕਰੋੜ ਗੈਸ ਪਾਇਪਾਂ  ਨੂੰ ਬਦਲਿਆ ਜਾ ਚੁੱਕਿਆ ਹੈ ।

ਇਸ ਮੁਹਿੰਮ ਦੇ ਤਹਿਤ,  ਤੇਲ ਮਾਰਕੀਟਿੰਗ ਕੰਪਨੀਆਂ ਦੁਆਰਾ 1 ਦਸੰਬਰ 2024 ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ,ਗਾਂਧੀ ਨਗਰ , ਜ਼ਿਲ੍ਹਾ ਮਾਨਸਾ   ਵਿਖੇ “ਸਾਡੀ ਰਸੋਈ ਸਾਡੀ ਜਿੰਮੇਦਾਰੀ” ਪ੍ਰੋਗਰਾਮ ਦੇ  ਤਹਿਤ ਕੁਕਿੰਗ ਮੁਕਾਬਲਾ ਸਫਲਤਾਪੂਰਵਕ  ਉਲੀਕਿਆ ਗਿਆ।  ਇਸ ਸਮਾਗਮ ਦਾ ਮੰਤਵ ਖਾਣਾ ਬਣਾਉਣ  ਦੇ ਹੁਨਰ  ਨੂੰ ਮੁੱਖ ਰੱਖਦੇ  ਹੋਏ ਰਸੋਈ ਵਿੱਚ ਘਰੇਲੂ ਗੈਸ  ਦੀ ਵਰਤੋਂ ਅਤੇ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।

ਮੁਕਾਬਲੇ ਵਿੱਚ  ਹਿੱਸਾ ਲੈਣ ਲਈ ਸਾਰੀਆਂ ਹੀ ਔਰਤਾਂ ਅਤੇ ਬੇਟੀਆਂ  ਵਿਚ  ਭਾਰੀ  ਉਤਸ਼ਾਹ  ਦੇਖਿਆ ਗਿਆ , ਲਗਭਗ 20 ਮਹਿਲਾਵਾਂ ਨੇ ਸੁਰੱਖਿਅਤ ਘਰੇਲੂ ਗੈਸ ਵਰਤੋਂ  ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੀ ਖਾਣਾ ਪਕਾਉਣ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਜੱਜਾਂ ਦੇ ਪੈਨਲ, ਜਿਸ ਵਿੱਚ 2 ਪ੍ਰੋਫੈਸ਼ਨਲ ਸ਼ੈਫ,  ਭਾਰਤਗੈਸ ਕੰਪਨੀ ਦੇ  ਸੇਲ ਅਫ਼ਸਰ ਮੁਹੰਮਦ ਆਸਿਫ਼ ਜੀ, ਪ੍ਰੋਗਰਾਮ ਦੇ ਮੁੱਖ ਮਹਿਮਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਜੀ , SHO ਸੀ.ਆਈ. ਏ ਸਟਾਫ ਸ਼੍ਰੀ ਜਗਦੀਸ਼ ਸ਼ਰਮਾ ਜੀ  ਸ਼ਾਮਲ ਸਨ। 

ਜਿਹਨਾਂ ਨੇ ਐਲਪੀਜੀ ਸੁਰੱਖਿਆ, ਪਕਵਾਨਾਂ  ਦੀ ਗੁਣਵੱਤਾ, ਪੇਸ਼ਕਾਰੀ ਅਤੇ ਸਫਾਈ ਵਰਗੇ ਮਾਪਦੰਡਾਂ ‘ਤੇ ਭਾਗੀਦਾਰਾਂ ਦਾ ਮੁਲਾਂਕਣ ਕੀਤਾ।

ਇਸ ਮੁਕਾਬਲੇ  ਵਿਚ 

ਪਹਿਲਾ ਸਥਾਨ: ਸੰਤੋਸ਼ ਬਾਲਾ 

ਦੂਜਾ ਸਥਾਨ: ਸਲੋਨੀ ਜਿੰਦਲ 

ਤੀਜਾ ਸਥਾਨ: ਮਧੂ ਜਿੰਦਲ  ਕਰਮਵਾਰ ਜੇਤੂ ਰਹੇ।

ਇਹ ਪ੍ਰੋਗਰਾਮ  ਪ੍ਰਤੀਭਾਗੀਆਂ ਅਤੇ ਦਰਸ਼ਕਾਂ ‘ਤੇ ਰੋਜ਼ਾਨਾ ਰਸੋਈ ਵਿੱਚ ਸੁਰੱਖਿਅਤ  ਘਰੇਲੂ ਗੈਸ  ਵਰਤੋਂ ਦੀ ਮਹੱਤਤਾ ਬਾਰੇ ਇੱਕ ਚੰਗਾ ਪ੍ਰਭਾਵ ਛੱਡ ਕੇ ਸਮਾਪਤ ਹੋਇਆ।  

ਮਾਨਸਾ ਜ਼ਿਲ੍ਹੇ ਦੇ ਸਮੂਹ ਘਰੇਲੂ ਗੈਸ ਵਿਤਰਕਾਂ  ਨੇ ਸਮਾਗਮ ਨੂੰ ਸਫਲ ਬਣਾਉਣ ਅਤੇ ਸੁਰੱਖਿਆ ਬਾਰੇ  ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਮੁਹਿੰਮ ਦੇ ਮਿਸ਼ਨ ਵਿੱਚ ਯੋਗਦਾਨ ਪਾਉਣ ਲਈ ਸਾਰੇ ਭਾਗੀਦਾਰਾਂ, ਜੱਜਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।

ਇਸ ਮੌਕੇ ਅਮਨਦੀਪ ਸਿੰਘ ਗੁਰੂ ,  ਡ. ਚੰਦਰ ਮੋਹਨ , ਰਾਜਿੰਦਰ ਗਰਗ, ਡਾ. ਸੋਮਰਾਜ , ਪਰਮਜੀਤ ਬਰੇਹ,ਸ਼ੁਬਮ ਗੋਇਲ, ਅਮਨਦੀਪ ਮਾਨ, ਮਾ. ਗੁਰਜੰਟ ਸਿੰਘ  ਬੋਹਾ ,ਅੰਗਰੇਜ਼ ਬੱਛੋਆਣਾ , ਅਮਨ ਸੰਘਾ , ਵਿਨੋਦ ਭੰਮਾ , ਅਤੇ ਮਦਨ ਲਾਲ ਜੀ ਹਾਜ਼ਿਰ ਸਨ।

NO COMMENTS