*ਸੈਂਟਰਲ ਪਾਰਕ ਮਾਨਸਾ ਵਿਚ ਕਰਵਾਏ ਜਾ ਰਹੇ ਸਿਲਵਰ ਜੁਬਲੀ ਮੇਲੇ ਦਾ ਦੂਜਾ ਦਿਨ ਵੀ ਸਫ਼ਲ ਰਿਹਾ*

0
81

ਮਾਨਸਾ, 27 ਮਾਰਚ:- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਦੋ ਕਿਸਾਨ ਸ਼ਹੀਦ ਪਰਿਵਾਰਾਂ ਦਾ ਪੱਚੀ ਪੱਚੀ ਹਜ਼ਾਰ ਰੁਪਏ ਦੇ ਕੇ ਕੀਤਾ ਸਨਮਾਨ…ਪ੍ਰੋ. ਅਜਾਇਬ ਸਿੰਘ ਟਿਵਾਣਾ, ਕੁਲਦੀਪ ਕੌਰ ਟਿਵਾਣਾ, ਦੀਪਕ ਧਲੇਵਾਂ ਅਤੇ ਵੀਰਦਵਿੰਦਰ ਦਾ ਵਿਸ਼ੇਸ਼ ਸਨਮਾਨਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਸੈਂਟਰਲ ਪਾਰਕ ਮਾਨਸਾ ਵਿਚ ਕਰਵਾਏ ਜਾ ਰਹੇ ਸਿਲਵਰ ਜੁਬਲੀ ਮੇਲੇ ਦਾ ਦੂਜਾ ਦਿਨ ਵੀ ਸਫ਼ਲ ਰਿਹਾ।ਸ਼ਾਮ ਨੂੰ ਸ਼ੁਰੂ ਹੋਏ ਇਸ ਮੇਲੇ ਦਾ ਉਦਘਾਟਨ ਤਿੰਨ ਕਿਰਤੀਆਂ ਨੇ ਕੀਤਾ। ਲਹਭਗ 16 ਸਾਲ ਮੇਲੇ ਵਿਚ ਚਾਹ-ਪਾਣੀ ਦੀ ਸੇਵਾ ਕਰਨ ਵਾਲੇ ਕਾਕਾ ਕੰਟੀਨ ਵਾਲਾ, ਮਲਕੀਤ ਸਿੰਘ ਵਿਰਕ ਅਤੇ ਦੋ ਦਹਾਕੇ ਮੇਲੇ ਦੀ ਸਮੱਗਰੀ ਪ੍ਰਿੰਟ ਕਰਨ ਵਾਲੇ ਬਿੰਦਰ ਸਿੰਘ ਨੇ ਮਸ਼ਾਲ ਜਲਾ ਕੇ ਮੇਲੇ ਦਾ ਆਗਾਜ਼ ਕੀਤ। ਮੇਲੇ ਦੀ ਮੁਢਲੇ ਦੌਰ ਵਿਚ ਮੇਲੇ ਨੂੰ ਖੜ੍ਹਾ ਕਰਨ ਵਾਲੇ ਪ੍ਰਿੰਸੀਪਲ ਦਿਆਲ ਸਿੰਘ, ਪਰਮਜੀਤ ਵਿਰਦੀ, ਗੁਰਚਰਨ , ਮਾਨ ਅਤੇ ਨਿਰੰਜਨ ਬੋਹਾ ਨੇ ਪ੍ਰਧਾਨਗੀ ਕੀਤੀ। ਮੇਲੇ ਦਾ ਆਗਾਜ਼ ‘ਨਿੱਕਲ ਬਾਲਿਆ ਤੇਰੀ ਵਾਰੀ’ ਰਾਹੀਂ ਮੌਕੇ ਤੇ ਸ਼ਾਮਿਲ 30 ਦੇ ਕਰੀਬ ਬਾਲਾਂ ਦੀ ਸਾਂਝੀ ਰੰਗਮੰਚੀ ਪੇਸ਼ਕਾਰੀ ਰਾਹੀਂ ਹੋਇਆ ਜਿਨ੍ਹਾਂ ਨੇ ‘ਸੋ ਜਾ ਬੱਬੂਆ, ਮਾਣੋ ਬਿੱਲੀ ਆਈ ਏ’ ਗੀਤ ਤੇ ਅਦਾਕਾਰੀ ਅਤੇ ਨਾਚ ਪ੍ਰਸਤੁਤ ਕੀਤਾ। ਉਸ ਤੋਂ ਬਾਅਦ ਹੁਸਨਦੀਪ ਜਟਾਣਾ ਅਤੇ ਕੁਲਵਿੰਦਰ ਸਿੰਘ ਨੇ ਕਵੀਸ਼ਰੀ ਪੇਸ਼ ਕੀਤੀ। ਉਧਮ ਆਲਮ ਨੇ ‘ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਵੰਡ ਨੂੰ ਸੰਗੀਤਕ ਛੂਹਾਂ ਦੇ ਕੇ ਲੋਕਾਂ ਦੀ ਅੱਖਾਂ ਨਮ ਕੀਤੀਆਂ। ਦਿੱਲੀ ਕਿਸਾਨ ਮੋਰਚੇ ਵਿਚ ਸ਼ਹੀਦ ਹੋਣ ਵਾਲੇ ਹਰਚਰਨ ਸਿੰਘ ਹਾਕਮਵਾਲਾ ਅਤੇ ਗੁਰਚਰਨ ਸਿੰਘ ਕੋਟ ਧਰਮੂ ਨੂੰ ਅਮਰੀਕਾ ਵਸਦੀ ਭੈਣ ਪਰਮਿੰਦਰਜੀਤ ਕੌਰ ਭੰਗੂ ਹੋਰਾਂ ਦੀ ਮਦਦ ਨਾਲ ਮੰਚ ਵੱਲੋਂ 25-25 ਹਜ਼ਾਰ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ। ਥਾਪਰ ਕਾਲਜ ਵਿਚ ਲਗਭਗ ਛੇ ਮਹੀਨੇ ਰੋਸ਼ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲੀ ਜੋੜੀ ਪ੍ਰੋ. ਅਜਾਇਬ ਸਿੰਘ ਟਿਵਾਣਾ ਅਤੇ ਕੁਲਦੀਪ ਕੌਰ ਟਿਵਾਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਪ੍ਰਾਪਤ ਕਰਨ ਵਾਲੇ ਮਾਨਸਾ ਜ਼ਿਲ੍ਹੇ ਦੇ ਦੋ ਸਾਹਿਤਕਾਰਾਂ ਦੀਪਕ ਧਲੇਵਾਂ ਅਤੇ ਵੀਰ ਦਵਿੰਦਰ ਸਿੰਘ ਦਾ ਵਿਸ਼ੇਸ ਸਨਮਾਨ ਕੀਤਾ ਗਿਆ।ਮੇਲੇ ਦਾ ਆਕਰਸ਼ਨ ਡਾ. ਕੁਲਦੀਪ ਸਿੰਘ ਦੀਪ ਦੁਆਰਾ ਲਿਖਿਤ ਅਤੇ ਸਾਗਰ ਸੁਰਿੰਦਰ ਸਿੰਘ ਦੁਆਰਾ ਨਿਰਦੇਸ਼ਿਤ ਨਾਟਕ ‘ਸੁਸਾਈਡ ਨੋਟ’ ਸੀ। ਗੁਰਸੇਵਕ ਮੰਡੇਰ ਨੇ ਲਗਭਗ ਡੇਢ ਘੰਟਾ ਕਮਾਲ ਦੀ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਆਪਣੇ ਨਾਲ ਬੰਨ੍ਹਿਆ ਅਤੇ ਬਚਪਨ ਤੋਂ ਲੈ ਕੇ ਜਵਾਨੀ ਤਕ ਭਾਰਤੀ ਯੁਵਾਵਾਂ ਦੇ ਅਨੇਕ ਮਸਲਿਆਂ ਦੀ ਪੇਸ਼ਕਾਰੀ ਕੀਤੀ। ਨਾਟਕ ਦਾ ਥੀਮ ਇਹ ਹੈ ਕਿ ਸਾਡਾ ਸਮਾਜ ਕਿਵੇਂ ਬੱਚਿਆਂ ਅਤੇ ਨੌਜਵਾਨਾਂ ਦੇ ਸੁਆਲਾਂ ਨੂੰ ਮਾਰਦਾ ਹੈ, ਉਹਨਾਂ ਦੇ ਸੁਪਨਿਆਂ ਦਾ ਕਤਲ ਕਰਦਾ ਹੈ ਅਤੇ ਉਹਨਾਂ ਨੂੰ ਖੁਦਕੁਸ਼ੀ ਤੇ ਮਜ਼ਬੂਰ ਕਰਦਾ ਹੈ।ਡਾ. ਕੁਲਦੀਪ ਸਿੰਘ ਦੀਪ ਦੀ ਅਗਵਾਈ ਵਿਚ ਚੱਲ ਰਹੇ ਇਸ ਮੇਲੇ ਵਿਚ ਗੁਰਨੈਬ ਮੰਘਾਣੀਆ, ਗਗਨਦੀਪ ਸ਼ਰਮਾਂ, ਪ੍ਰੋ. ਕੁਲਦੀਪ ਚੌਹਾਨ, ਡਾ. ਸੁਪਨਦੀਪ ਕੌਰ, ਜਗਜੀਤ ਵਾਲੀਆ, ਸੁਖਜੀਵਨ, ਜਗਜੀਵਨ ਆਲੀਕੇ, ਸੰਤੋਖ ਸਾਗਰ, ਗੁਲਾਬ ਸਿੰਘ, ਗੁਰਜੰਟ ਸਿੰਘ ਚਾਹਲ, ਰਾਜ ਜੋਸ਼ੀ, ਹਰਚਰਨ ਸਿੰਘ ਮੋੜ, ਵਿਸ਼ਵਦੀਪ ਬਰਾੜ, ਗੁਰਦੀਪ ਗਾਮੀਵਾਲਾ, ਜਸਵਿੰਦਰ ਸਿੰਘ ਕਾਹਨ, ਜਸਵਿੰਦਰ ਮੰਡੇਰ, ਜਗਦੀਪ ਕੌਰ ਅਤੇ ਹੋਰ ਬਹੁਤ ਸਾਰੇ ਸਾਥੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੇਲੇ ਵਿਚ ਉਪਰੋਕਤ ਤੋਂ ਇਲਾਵਾ ਮੈਡਮ ਮਨਜੀਤ ਔਲਖ, ਗੁਰਮੇਲ ਕੌਰ ਜੋਸ਼ੀ, ਪ੍ਰਿੰਸੀਪਲ ਦਰਸਨ ਸਿੰਘ, ਦਰਸ਼ਨ ਜੋਗਾ, ਸੁਖਦਰਸ਼ਨ ਨੱਤ, ਜਸਬੀਰ ਨੱਤ, ਸ਼ਾਇਰ ਗੁਰਪ੍ਰੀਤ, ਪ੍ਰਿੰਸੀਪਲ ਹਰਿੰਦਰ ਭੁੱਲਰ, ਲੈਕਚਰਾਰ ਗੁਰਪਾਲ ਸਿੰਘ ਸਮੇਤ ਬਹੁਤ ਸਾਰੇ ਲੋਕਾਂ ਨੇ ਸਮੂਲੀਅਤ ਕੀਤੀ।

NO COMMENTS