*ਸੈਂਟਰਲ ਪਾਰਕ ਦੀ ਸਫਾਈ ਵਿਵਸਥਾ ਦਾ ਰੋਜ਼ਾਨਾ ਪੱਧਰ ’ਤੇ ਧਿਆਨ ਰੱਖਣ ਦੇ ਆਦੇਸ਼*

0
26

ਮਾਨਸਾ, 08 ਜੁਲਾਈ :(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਸੈੰਟਰਲ ਪਾਰਕ ਦੀ ਦਿੱਖ ਨੂੰ ਹੋਰ ਵਧੀਆ ਤੇ ਖੂਬਸੂਰਤ ਬਣਾਉਣ ਲਈ ਰੋਜ਼ਾਨਾ ਪੱਧਰ ’ਤੇ ਸਫਾਈ ਵਿਵਸਥਾ ਦਾ ਖਿਆਲ ਰੱਖਿਆ ਜਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਰਿਸ਼ੀਪਾਲ ਨੇ ਸਥਾਨਕ ਸੈਂਟਰਲ ਪਾਰਕ ਦਾ ਦੌਰਾ ਕਰਨ ਵੇਲੇ ਕੀਤਾ। ਇਸ ਮੌਕੇ ਐਸ.ਡੀ. ਐਮ. ਮਾਨਸਾ ਸ਼੍ਰੀ ਪ੍ਰਮੋਦ ਸਿੰਗਲਾ ਸਮੇਤ ਨਗਰ ਕੌਂਸਲ ਅਧਿਕਾਰੀ ਵੀ ਹਾਜ਼ਰ ਸਨ।


      ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਪਾਰਕ ਦੀ ਚੱਲ ਰਹੀ ਸਾਫ਼-ਸਫ਼ਾਈ ਦਾ ਕੰਮ 3 ਦਿਨਾਂ ਅੰਦਰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ, ਤਾਂ ਜੋ ਪਾਰਕ ਵਿੱਚ ਸਵੇਰੇ-ਸ਼ਾਮ ਸੈਰ ਕਰਨ ਆਉਣ ਵਾਲੇ ਸ਼ਹਿਰ ਵਾਸੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ, ਬਲਕਿ ਸਾਫ-ਸੁਥਰਾ ਮਾਹੌਲ ਮਿਲੇ।
        ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾਰਕ ਅੰਦਰ ਰੋਜਾਨਾ ਵੱਡੀ ਗਿਣਤੀ ਵਿੱਚ ਬੱਚੇ, ਨੌਜਵਾਨ ਅਤੇ ਬਜੁਰਗ ਆਉਂਦੇ ਹਨ। ਇਸ ਲਈ ਇਸਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਇੱਥੇ ਖੂਬਸੁਰਤ ਪੌਦੇ ਲਗਾਉਣੇ ਯਕੀਨੀ ਬਣਾਏ ਜਾਣ।


    ਉਨ੍ਹਾਂ ਐਸ.ਡੀ.ਐਮ. ਪ੍ਰਮੋਦ ਸਿੰਗਲਾ ਨੂੰ ਮਾਨਸਾ ਸੈਂਟਰਲ ਪਾਰਕ ਦੀ ਤਰਜ ’ਤੇ ਬੁਢਲਾਡਾ ਵਿਖੇ ਵੀ ਸੈਰ-ਸਪਾਟੇ ਲਈ ਢੁੱਕਵੀਂ ਜਗ੍ਹਾ ਦੀ ਸ਼ਨਾਖਤ ਕਰਨ ਲਈ ਕਿਹਾ, ਤਾਂ ਜੋ ਬੁਢਲਾਡਾ ਸ਼ਹਿਰ ਦੇ ਲੋਕਾਂ ਨੂੰ ਸੈਰ ਲਈ ਪ੍ਰਦੂਸ਼ਣ ਰਹਿਤ ਮਾਹੌਲ ਮਿਲ ਸਕੇ । ਉਨ੍ਹਾਂ ਕਿਹਾ ਕਿ ਉਹ ਮਾਨਸਾ ਤਹਿਸੀਲ ਅੰਦਰ 5 ਏਕੜ ਜਗ੍ਹਾ ਦੀ ਵੀ ਸ਼ਨਾਖਤ ਕਰਨ, ਤਾਂ ਜੋ ਉੱਥੇ ਮੀਆਂ ਵਾਕੀ ਜੰਗਲ ਲਗਾ ਹਰਿਆਵਲ ਭਰਪੂਰ ਵਾਤਾਵਰਣ ਬਣਾਇਆ ਜਾ ਸਕੇ।
    ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਪਾਰਕ ਨੂੰ ਸਾਫ ਸੁੱਥਰਾ ਰੱਖਣ ਵਿਚ ਸਹਿਯੋਗ ਦੇਣ।

NO COMMENTS