*ਸੈਂਕੜੇ ਸਾਥੀ ਦਿੱਲੀ ਵੱਲ ਕੂਚ ਕਰਨਗੇ:ਚੋਹਾਨ/ਢਿੱਲੋਂ*

0
48

ਮਾਨਸਾ 09 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 14 ਮਾਰਚ ਨੂੰ ਦਿੱਲੀ ਵਿਖੇ ਹੋ ਰਹੀ ਮਹਾਂ ਪੰਚਾਇਤ ਵਿੱਚ ਸਾਥੀਆ ਦੀ ਸ਼ਮੂਲੀਅਤ ਕਰਨ ਲਈ ਚੋਣਵੇਂ ਆਗੂਆਂ ਦੀ ਮੀਟਿੰਗ ਸਥਾਨਕ ਤੇਜ਼ਾ ਸਿੰਘ ਸੁਤੰਤਰ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਸਾਬਕਾ ਵਿਧਾਇਕ ਤੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਲਿਖਤੀ ਸਮਝੋਤੇ ਨੂੰ ਲਾਗੂ ਕਰਵਾਉਣ ਲਈ ਦਿੱਲੀ ਵਿੱਚ ਵਹੀਰਾਂ ਘੱਤਣ ਦੀ ਅਪੀਲ ਕੀਤੀ ਕਿ ਉਹਨਾਂ ਇਸ ਮੌਕੇ ਐਮ ਐਸ ਪੀ ਦੀ ਗਰੰਟੀ ਕਾਨੂੰਨ ਦੀ ਮੰਗ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਕੁਝ ਅਖੌਤੀ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਦਿੱਖ ਨੂੰ ਖਰਾਬ ਕਰਨ ਲਈ ਭੜਕਾਊ ਭਾਸ਼ਣ ਤੇ ਗੁੰਮਰਾਹ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਫੁੱਟਪਾਉ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। ਜਦੋਂ ਕਿ ਮੋਰਚੇ ਵੱਲੋਂ ਕਿਸਾਨਾਂ ਮਜ਼ਦੂਰਾਂ ਦੇ ਦੁੱਖਾਂ ਦੀ ਮੁਕਤੀ ਅਤੇ ਮਸਲੇ ਦੇ ਹੱਲ ਕਰਨ ਲਗਾਤਾਰ ਸੰਘਰਸ਼ ਜਾਰੀ ਹੈ। ਸਾਥੀ ਅਰਸ਼ੀ ਨੇ ਕਿਹਾ ਕਿ ਅੰਦੋਲਨ ਮੌਕੇ ਹੋਏ ਕਿਸਾਨਾ ਤੇ ਦਰਜ਼ ਕੇਸ ਖਾਰਜ ਕਰਨ, ਕਿਸਾਨਾ ਮਜ਼ਦੂਰਾਂ ਦੇ ਸਮੁੱਚੇ ਕਰਜਾ ਮੁਆਫ਼ੀ, ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ, ਲਖੀਮਪੁਰ ਖੀਰੀ ਦੇ ਪੀੜਤਾਂ ਨੂੰ ਨਿਆਂ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਆਦਿ ਮੁੱਖ ਮੰਗਾਂ ਹਨ।
ਮੀਟਿੰਗ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋਂ ਨੇ ਕਿਹਾ ਕਿ ਸੈਂਕੜੇ ਸਾਥੀ ਦਿੱਲੀ ਵੱਲ ਕੂਚ ਕਰਨਗੇ। ਆਗੂਆਂ ਨੇ ਚੇਤਨ ਕਰਦਿਆਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਵਿੱਚ ਵੰਡ ਪਾਊ ਤਾਕਤਾਂ ਤੋਂ ਦੂਰੀ ਬਣਾਉਣੀ ਸਮੇਂ ਦੀ ਲੋੜ ਹੈ।
ਮੀਟਿੰਗ ਮੌਕੇ ਹੋਰਨਾਂ ਤੋਂ ਇਲਾਵਾ ਰਤਨ ਭੋਲਾ, ਸੁਖਦੇਵ ਪੰਧੇਰ,ਸੁਖਰਾਜ ਸਿੰਘ ਜੋਗਾ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ,ਪੱਪੀ ਸਿੰਘ ਮੂਲਾ ਸਿੰਘ ਵਾਲਾ, ਜਗਦੇਵ ਸਿੰਘ,ਬਿੰਦਰ ਖਾਂ ਖਿਆਲਾ ਕਲਾਂ, ਕ੍ਰਿਸ਼ਨ ਚੰਦ ਸ਼ਰਮਾ, ਸੁਖਦੇਵ ਭੱਠਲ, ਗੁਲਜ਼ਾਰ ਖਾਂ, ਸੁਖਦੇਵ ਮਾਨਸਾ, ਰਾਜਵਿੰਦਰ ਮਾਨਸਾ, ਸਾਥੀ ਬੱਪੀਆਣਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

NO COMMENTS