*ਸੈਂਕੜੇ ਲੋਕਾਂ ਨੂੰ ਨੇਕੀ ਨੇ ਦਿੱਤੀ ਰੌਸ਼ਨੀ, ਲਗਾਇਆ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈੰਪ*

0
78

09 ਜੂਨ, ਬੁਢਲਾਡਾ ( (ਸਾਰਾ ਯਹਾਂ/ਅਮਨ ਮਹਿਤਾ) ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਸਥਾਨਕ ਡਾ. ਕ੍ਰਿਸ਼ਨ ਚੰਦ ਗਰਗ ਮੈਮੋਰੀਅਲ ਨੇਕੀ ਆਸ਼ਰਮ ਵਿੱਚ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪਰੇਸ਼ਨ ਕੈੰਪ ਲਗਾਇਆ ਗਿਆ, ਜਿੱਥੇ ਆਤਮਾ ਰਾਮ ਅੱਖਾਂ ਦਾ ਹਸਪਤਾਲ ਭੀਖੀ ਤੋਂ ਮਾਹਿਰ ਡਾਕਟਰ ਅਨਿਲ ਗਰਗ ਦੀ ਟੀਮ ਨੇ 200 ਤੋਂ ਵੱਧ ਮਰੀਜਾਂ ਦਾ ਚੈੱਕਅਪ ਕੀਤਾ। ਹਸਪਤਾਲ ਵੱਲੋਂ ਸਾਰੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈੰਪ ਵਿੱਚ 26 ਲੋੜਵੰਦ ਮਰੀਜਾਂ ਦੀ ਚੋਣ ਚਿੱਟੇ ਮੋਤੀਏ ਦੇ ਮੁਫ਼ਤ ਅਪਰੇਸ਼ਨ ਲਈ ਕੀਤੀ ਗਈ, ਜਿਹਨਾਂ ਦਾ ਅਪ੍ਰੇਸ਼ਨ ਆਤਮਾ ਰਾਮ ਹਸਪਤਾਲ ਭੀਖੀ ਵਿਖੇ ਕੀਤਾ ਜਾਵੇਗਾ। ਇਸ ਮੌਕੇ ਡਾ ਅਨਿਲ ਗਰਗ ਨੇ ਮਰੀਜਾਂ ਨੂੰ ਸੰਬੋਧਨ ਕਰਦਿਆਂ ਅੱਖਾਂ ਦੇ ਰੋਗਾਂ ਤੋਂ ਬਚਾਅ ਅਤੇ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ। ਨੇਕੀ ਫਾਉਂਡੇਸ਼ਨ ਟੀਮ ਨੇ ਦੱਸਿਆ ਕਿ ਹੁਣ ਤੱਕ ਸੰਸਥਾ ਵੱਲੋਂ 500 ਤੋਂ ਵੱਧ ਮਰੀਜਾਂ ਦੇ ਅਪਰੇਸ਼ਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ। ਸੰਸਥਾ ਵੱਲੋਂ ਡਾਕਟਰੀ ਟੀਮ ਸਮੇਤ ਸ਼ਹਿਰ ਦੀਆਂ ਉੱਚ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੈਨ ਸਭਾ ਅਤੇ ਅਗਰਵਾਲ ਸਭਾ ਦੇ ਪ੍ਰਧਾਨ ਚਿਰੰਜੀ ਲਾਲ ਜੈਨ, ਸੈਕਟਰੀ ਪਦਮ ਸੈਨ, ਵਿਨੋਦ ਜੈਨ, ਸੁਰੇਸ਼ ਜੈਨ, ਇੰਦਰ ਸੈਨ, ਆੜਤੀਆ ਐਸੋਸੀਏਸ਼ਨ ਤੋਂ ਪ੍ਰੇਮ ਸਿੰਘ ਦੋਦੜਾ, ਭਾਰਤ ਵਿਕਾਸ ਪ੍ਰੀਸ਼ਦ ਤੋਂ ਪ੍ਰਧਾਨ ਅਮਿਤ ਜਿੰਦਲ, ਮਹਾਂਕਾਲ ਮੰਦਿਰ ਤੋਂ ਰਾਜੂ ਬਾਬਾ, ਮਾਤਾ ਗੁਜਰੀ ਭਲਾਈ  ਕੇਂਦਰ ਤੋਂ ਮਾਸਟਰ ਕੁਲਵੰਤ, ਕੁਲਵਿੰਦਰ ਸਿੰਘ ਈ ਓ ਅਤੇ ਟੀਮ, ਬਜਰੰਗ ਦੁਰਗਾ ਕੀਰਤਨ ਮੰਡਲ ਤੋਂ ਪ੍ਰਧਾਨ ਮਨੋਜ ਕੁਮਾਰ, ਸੈਕਟਰੀ ਹਰੀਸ਼ ਜਿੰਦਲ, ਰਾਹੁਲ ਕੰਪਿਊਟਰ ਵਾਲੇ, ਪੱਤਰਕਾਰ ਰਾਮ ਰਤਨ ਬਾਂਸਲ, ਡਾ ਇੰਦਰਪਾਲ ਸਿੰਘ ਰਾਜਪੁਰਾ ਸਮੇਤ ਸ਼ਹਿਰ ਦੇ ਪਤਿਵੰਤੇ ਹਾਜਰ ਸਨ।

NO COMMENTS