*ਸੇਵਾ ਭਾਰਤੀ ਦੇ ਸਹਿਯੋਗ ਨਾਲ ਲਗਾਏ ਕੋਰੋਨਾ ਵੈਕਸੀਨ ਕੈਂਪ*

0
84

ਬੁਢਲਾਡਾ 21 ਜੁਲਾਈ  (ਸਾਰਾ ਯਹਾਂ /ਅਮਨ ਮੇਹਤਾ) ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਵੱਲੋਂ ਕੋਵਿਡ ਟੀਕਾਕਰਨ ਦੀ ਪ੍ਰਕਿਿਰਆ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ।ਇਸੇ ਸਿਲਸਿਲੇ ਤਹਿਤ ਅੱਜ ਸੇਵਾ ਭਾਰਤੀ ਯੂਨਿਟ ਦੇ ਸਹਿਯੋਗ ਨਾਲ ਸਥਾਨਕ ਹਿੱਤ ਅਭਿਲਾਸ਼ੀ ਵਿਦਿਆ ਮੰਦਿਰ ਵਿਖੇ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਪੌਦੇ ਲਗਾ ਕੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਆਿ ਪ੍ਰੋਜੈਕਟ ਚੇਅਰਮੈਨ ਰਾਜ ਪਾਡੇ ਅਤੇ ਪ੍ਰਧਾਨ ਹੇਮ ਰਾਜ ਨੇ ਦੱਸਿਆ ਕਿ ਇਹ ਟੀਕਾਕਰਨ ਕੈਂਪ ਚ 18 ਸਾਲ ਤੋਂ ਵੱਧ ਉਮਰ ਦੇ 100 ਦੇ ਕਰੀਬ ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ।ਇਸ ਮੌਕੇ ਪੁੱਜੇ ਸਿਹਤ ਵਿਭਾਗ ਦੇ ਅਧਿਕਾਰੀਆ ਨੇ ਕਿਹਾ ਕਿ ਕੋਰੋਨਾ ਕੇਸਾ ਦੀ ਦਰ ਦਾ ਘਟਨਾਂ ਬਹੁਤ ਖੁਸ਼ੀ ਦੀ ਗੱਲ ਹੈ ਪਰ ਇਸਨੂੰ ਦੇਖਦਿਆ ਸਾਨੂੰ ਮਾਸਕ ਲੈਣ ਅਤੇ ਹੋਰਨਾਂ ਹਦਾਇਤਾਂ ਦੀ ਪਾਲਣਾਂ ਤੋਂ ਅਵੇਸਲਾ ਨਹੀਂ ਹੋਣਾ ਚਾਹੀਦਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੇ ਵਿਸ਼ਵਾਸ ਨਾ ਕਰ ਕੇ ਆਪਣੀ, ਆਪਣੇ ਪਰਿਵਾਰ ਅਤੇ ਸਮਾਜ ਦੀ ਸਿਹਤ ਸੁਰੱਖਿਆ ਲਈ ਲੋਕਾਂ ਨੂੰ ਖ਼ੁਦ-ਬਖੁਦ ਟੀਕਾਕਰਨ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਟੀਕਾਕਰਨ ਦਾ ਕੋਈ ਜ਼ਿਆਦਾ ਸਾਈਡ ਇਫੈਕਟ ਨਹੀਂ ਹੈ ਕੇਵਲ ਹਲਕਾ ਬੁਖਾਰ ਹੋ ਸਕਦਾ ਹੈ ਜਿਸ ਵਾਸਤੇ ਟੀਕਾਕਰਨ ਦੇ ਨਾਲ ਹੀ ਦਵਾਈ ਦੇ ਦਿੱਤੀ ਜਾਂਦੀ ਹੈ।ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਕਾਲਜਾਂ ਅਤੇ ਹੋਰ ਪੇਪਰਾਂ ਆਦਿ ਕਰਕੇ ਟੀਕਾਕਰਨ ਜ਼ਰੂਰੀ ਕਰ ਦਿੱਤਾ ਗਿਆ ਹੈ ਸੋ ਇਸ ਲਈ ਸਾਨੂੰ ਸਭ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ। ਇਸ ਮੌਕੇ ਐਡਵੋਕੇਟ ਜਤਿੰਦਰ ਗੋਇਲ, ਸ਼ਤੀਸ਼ ਖਿੱਪਲ, ਮੁਨੀਸ਼, ਅਮਨ ਕੁਮਾਰ, ਪ੍ਰੇਮ ਪ੍ਰਕਾਸ਼, ਵਿਨੋਦ ਕੁਮਾਰ, ਦੀਪਕ, ਸ਼ਸ਼ੀ ਕਾਂਠ ਅਾਦਿ ਹਾਜ਼ਰ ਸਨ।

NO COMMENTS