*ਸੂਬੇ ਵਿੱਚ ਵਧ ਰਹੀ ਮਹਿੰਗਾਈ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਬੱਬੀ ਦਾਨੇਵਾਲਾ*

0
56

ਮਾਨਸਾ 21ਅਪਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) ਪੰਜਾਬ ਵਿੱਚ ਜਿੱਥੇ ਕੋਰੋਨਾ ਦੀ ਭਿਆਨਕ ਬੀਮਾਰੀ ਨੂੰ ਲੈ ਕੇ ਬਹੁਤ ਸਾਰੀ ਬੇਰੁਜ਼ਗਾਰੀ ਫੈਲ ਰਹੀ ਹੈ !ਲੋਕਾਂ ਦੇ ਕੰਮ ਧੰਦੇ ਚੌਪਟ ਹੋਣ ਕਰਕੇ ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਜਿਸ ਘਰ ਵਿੱਚ ਚਾਰ ਤੋਂ ਪੰਜ ਲੋਕ ਕਮਾਉਣ ਵਾਲੇ ਸਨ ਉਨ੍ਹਾਂ ਘਰਾਂ ਵਿਚ ਇਕ ਦੋ ਲੋਕ ਕੰਮ ਕਰਨ ਵਾਲੇ ਰਹਿ ਗਏ ਹਨ! ਬਾਕੀ ਸਾਰੇ ਬੇਰੁਜ਼ਗਾਰ ਘੁੰਮ ਰਹੇ ਹਨ ਪੰਜਾਬ ਵਿੱਚ ਜਿੱਥੇ ਦੂਸਰੇ ਸੂਬਿਆਂ ਦੇ ਮੁਕਾਬਲੇ ਪੈਟਰੋਲ ,ਡੀਜ਼ਲ, ਬਿਜਲੀ ,ਸ਼ਰਾਬ, ਅਤੇ ਹਰ ਚੀਜ਼ ਮਹਿੰਗੀ ਹੈ ਉੱਥੇ ਹੀ! ਹੁਣ ਘਰੇਲੂ ਵਸਤੁੂਆ ਵਿੱਚ ਦਿਨੋਂ ਦਿਨ ਹੋ ਰਹੇ ਵਾਧੇ ਹਨ। ਆਮ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪਹਿਲਾਂ ਜਿੱਥੇ ਖੰਡ 3580 ਸੀ ਹੁਣ 3680, ਤੇਲ100ਤੋ 170, ਰੀਫਾਇੰਡ100ਤੋ 150 ,ਘਿਓ 100ਤੋ 150, ਮਸਰੀ 85 ਤੋ 100 , ਛੋਲੇ 62 ਤੋ 75 , ਗੁੜ2800 ਤੋ 3400, ਤੇਲ ਸਰ੍ਹੋਂ 100ਤੋ 170, ਮਿਰਚ ਮਸਾਲਾ ਹਲਦੀ ਵਿੱਚ 50 ਰੁਪਏ ਤੱਕ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਦਾਲ ਮੂੰਗੀ ਮਸਰੀ ਸਾਬਣ ਕੱਪੜੇ ਧੋਣ ਵਾਲਾ50 ਰੁਪਏ ਤੱਕ ਆਟਾ 100 ਰੁਪਏ ਪ੍ਰਤੀ ਕੁਇੰਟਲ ਵਾਧਾ ਹੋਇਆ ਹੈ। ਬੇਸਣ 60ਤੋ 72 ਰੁਪਏ ਵਾਧਾ ਚਾਹ 260ਤੋ 320 ਰੁਪਏ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਖਾਦ ਪਦਾਰਥਾਂ ਵਿਚ ਸਾਰੇ ਦਿਨੋਂ ਦਿਨ ਭਾਰੀ ਵਾਧਾ ਹੋ ਰਿਹਾ ਹੈ। ਜਿਸ ਨੂੰ ਪੰਜਾਬ ਸਰਕਾਰ ਰੋਕਣ ਤੋਂ ਅਸਮਰੱਥ ਹੈ ਜਿਸ ਕਾਰਨ ਗਰੀਬ ਵਰਗ ਨੂੰ ਦੋ ਵਕਤ ਦੀ ਰੋਟੀ ਖਾਣਾ ਵੀ ਮੁਸ਼ਕਲ ਹੋ ਗਿਆ ਹੈ ।ਇਸ ਵਾਧੇ ਕਾਰਨ ਜਿੱਥੇ ਆਮ ਵਰਗ ਦੁਖੀ ਹੈ ਉਥੇ ਹੀ ਦੁਕਾਨਦਾਰਾਂ ਦਾ ਵੀ ਕਹਿਣਾ ਹੈ ਕਿ ਇਸ ਵਧਦੇ ਰੇਟਾਂ ਤੋਂ ਉਹ ਵੀ ਦੁਖੀ ਹਨ ਕਿਉਂਕਿ ਇਕ ਤਾਂ ਪਿਛਲੇ ਸਾਲ ਤੋਂ ਚੱਲ ਰਹੇ ਕੋਰੋਨਾ ਕਾਰਨ ਉਨ੍ਹਾਂ ਦੀ ਵਿਕਰੀ ਵਿਚ ਬਹੁਤ ਸਾਰਾ ਘਾਟਾ ਹੋਇਆ ਹੈ। ਇਸ ਤੋਂ ਇਲਾਵਾ ਹਰ ਰੋਜ਼ ਵਧਦੇ ਰੇਟਾਂ ਕਾਰਨ ਗਾਹਕ ਆਮ ਹੀ ਦੁਕਾਨਦਾਰਾਂ ਨਾਲ ਉਲਝ ਪੈਂਦੇ ਹਨ। ਜਦਕਿ ਉਹ ਵੀ ਆਪਣੀ ਜਗ੍ਹਾ ਸਹੀ ਹਨ ਹਰ ਰੋਜ਼ ਵਧਦੇ ਰੇਟਾਂ ਤੋਂ ਜਿਥੇ ਆਮ ਲੋਕ ਦੁਖੀ ਹਨ ਉਥੇ ਦੁਕਾਨਦਾਰ ਵਰਗ ਵੀ ਖਾਸਾ ਨਾਰਾਜ਼ ਜਾਪ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰਾਂ ਨੂੰ ਖਾਧ ਪਦਾਰਥਾਂ ਵਿੱਚ ਹੋ ਰਹੇ ਵਾਧੇ ਨੂੰ ਰੋਕਣਾ ਚਾਹੀਦਾ ਹੈ। ਕਿਉਂਕਿ ਇਹ ਵਾਧਾ ਜਮ੍ਹਾਂਖੋਰੀ ਕਾਰਨ ਨਹੀਂ ਹੁੰਦਾ ਹੈ। ਜਦੋਂ ਲਾਲਚੀ ਕਿਸਮ ਦੇ ਲੋਕ ਜ਼ਰੂਰੀ ਵਸਤਾਂ ਦਾ ਸਟਾਕ ਤੇ ਜਮ੍ਹਾਂ ਖੋਰੀ ਕਰਨੀ ਸ਼ੁਰੂ ਕਰ ਦਿੰਦੇ ਹਨ ਤਾਂ ਅਚਾਨਕ ਹੀ ਉਨ੍ਹਾਂ ਦੇ ਰੇਟਾਂ ਵਿੱਚ ਵਾਧਾ ਹੋ ਜਾਂਦਾ ਹੈ ।ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਕੋਰੋਨਾ ਦੀ ਆੜ ਵਿੱਚ ਹਰ ਰੋਜ਼ ਜਿੱਥੇ ਖਾਧ ਪਦਾਰਥਾਂ ਦੇ ਰੇਟ ਵਧਾ ਰਹੀ ਹੈ। ਉੱਥੇ ਹੀ ਖੇਤੀ ਦੀਆਂ ਜਿਣਸਾਂ ਨੂੰ ਵੀ ਦੇ ਰੇਟਾਂ ਵਿੱਚ ਵੀ ਭਾਰੀ ਵਾਧਾ ਕਿਉਂਕਿ ਸਾਰੇ ਹੀ ਸੰਘਰਸ਼ਸ਼ੀਲ ਅਤੇ ਲੜਨ ਵਾਲੇ ਲੋਕ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਨ। ਇਸ ਲਈ ਸੂਬਾ ਅਤੇ ਕੇਂਦਰ ਸਰਕਾਰਾਂ ਦਾ ਵਿਰੋਧ ਨਹੀਂ ਬੋਲ ਰਿਹਾ। ਸਰਕਾਰਾਂ ਇਸ ਗੱਲ ਦਾ ਲਾਹਾ ਲੈਂਦਿਆਂ ਹਰ ਰੋਜ਼ ਹਰ ਤਰ੍ਹਾਂ ਦੇ ਰੇਟਾਂ ਵਿੱਚ ਭਾਰੀ ਵਾਧਾ ਕਰਕੇ ਕਿਸਾਨ ਮਜ਼ਦੂਰ ਵਰਗ ਅਤੇ ਸਾਰੇ ਹੀ ਆਮ ਵਰਗ ਦੇ ਲੋਕਾਂ ਦਾ ਕਚੂੰਬਰ ਕੱਢ ਰਹੀਆਂ ਹਨ। ਕੇਂਦਰ ਅਤੇ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਕੋਰੋਨਾ ਦੀ ਆੜ ਵਿੱਚ ਆਪਣੇ ਹੀ ਦੇਸ਼ ਦੇ ਲੋਕਾਂ ਦੀ ਲੁੱਟ ਬੰਦ ਕੀਤੀ ਜਾਵੇ। ਉਥੇ ਹੀ ਆੜ੍ਹਤੀਆ ਅਤੇ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਤਰ੍ਹਾਂ ਅਤੇ ਫਰੰਟ ਤੇ ਪੂਰੀ ਤਰ੍ਹਾਂ ਅਸਫਲ ਸਿੱਧ ਹੋਈ ਹੈ ।ਕਿਉਂਕਿ ਇਹ ਸਰਕਾਰ ਜਮ੍ਹਾਂਖੋਰੀ ਕਰਨ ਵਾਲੇ ਲੋਕਾਂ ਨੂੰ ਕਾਬੂ ਨਹੀਂ ਕਰ ਸਕੀ। ਇਸ ਲਈ ਹੀ ਕੁਝ ਖਾਣ ਪੀਣ ਅਤੇ ਰੋਜ਼ਾਨਾ ਦੀਆਂ ਵਸਤੂਆਂ ਦੇ ਰੇਟਾਂ ਵਿੱਚ ਅਚਾਨਕ ਹੀ ਭਾਰੀ ਵਾਧਾ ਹੋ ਜਾਂਦਾ ਹੈ । ਜਿਸ ਨਾਲ ਜਿੱਥੇ ਦੁਕਾਨਦਾਰਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਉੱਥੇ ਹੀ ਆਮ ਵਰਗ ਅਤੇ ਗ਼ਰੀਬ ਜਨਤਾ ਨੂੰ ਵੀ ਬਹੁਤ ਮੁਸ਼ਕਲਾਂ ਪੇਸ਼ ਕਰਨਾ ਚਾਹੀਦਾ ਹੈ ।ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਇਸ ਲਈ ਉਸ ਨੂੰ ਜਮ੍ਹਾਂਖੋਰੀ ਕਰਨ ਅਤੇ ਵਪਾਰੀ ਵਰਗ ਨੂੰ ਬਦਨਾਮ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਜੋ ਆਮ ਵਰਗ ਅਤੇ ਵਪਾਰੀ ਵਰਗਾਂ ਦਾ ਆਪਸ ਵਿਚ ਭਰੋਸਾ ਅਤੇ ਪਿਆਰ ਬਣਿਆ ਰਹੇ ।ਵਪਾਰੀ ਵਰਗ ਕਦੇ ਵੀ ਨਹੀਂ ਚਾਹੁੰਦਾ ਕਿ ਆਪਣੇ ਹੀ ਦੇਸ਼ ਸੂਬੇ ਦੇ ਲੋਕਾਂ ਦੀ ਲੁੱਟ ਕੀਤੀ ਜਾਵੇ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਦਾ ਹੈ ਪਰ ਕੁਝ ਕਾਲੀਆਂ ਭੇਡਾਂ ਸਾਰੇ ਲੋਕਾਂ ਨੂੰ ਬਦਨਾਮ ਕਰ ਦਿੰਦੀਆਂ ਹਨ ।ਇਸ ਲਈ ਇਹ ਜ਼ਿੰਮੇਵਾਰੀ ਦਾ ਪੰਜਾਬ ਸਰਕਾਰ ਦੀ ਹੈ ਕਿ ਉਹ ਜਮ੍ਹਾਂਖੋਰੀ ਕਰਨ ਵਾਲੇ ਲੋਕਾਂ ਦੀ ਖ਼ਿਲਾਫ਼ ਨਕੇਲ ਕੱਸ ਕੇ ਆਪਣੇ ਸੂਬੇ ਦੇ ਲੋਕਾਂ ਨੂੰ ਇਨਸਾਫ਼ ਦੇਣ ।

NO COMMENTS