ਸੂਬੇ ਭਰ ਵਿੱਚ ਜਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੇ ਬੱਚਿਆਂ ਦਾ ਥਾਣਾ ਮੁਖੀ ਤੇ ਗ੍ਰਾਮ ਪੰਚਾਇਤ ਨੇ ਕੀਤਾ ਵਿਸੇਸ਼ ਸਨਮਾਨ

0
24

ਜੋਗਾ, 28 ਜੁਲਾਈ  (ਸਾਰਾ ਯਹਾ,ਗੋਪਾਲ ਅਕਲਿਆ) ਜਿਲ੍ਹੇ ਦੇ ਪਿੰਡ ਬੁਰਜ ਢਿੱਲਵਾਂ ਦੇ ਬੱਚਿਆਂ ਨੇ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਗੁਰੂਕੁਲ ਅਕੈਡਮੀ ਉੱਭਾ ਦੇ ਅੰਗਹੀਣ ਵਿਦਿਆਰਥੀ ਹਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਨੇ 450 ਵਿੱਚੋਂ 420 ਅੰਕ ਤੇ ਸਰਕਾਰੀ ਸਪੋਰਟਸ ਸਕੂਲ ਘੁੱਦਾ ਦੀ ਵਿਦਿਆਰਥਣ ਤੇ ਰੈਸ਼ਲਿੰਗ ਦੀ ਖਿਡਾਰਨ ਅਸਨਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ ਨੇ 450 ਚੋਂ 448 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ ਜਿਲ੍ਹੇ ਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਵਿਸੇਸ਼ ਤੌਰ ਤੇ ਪੁੱਜੇ ਥਾਣਾ ਮੁਖੀ ਜੋਗਾ ਰੈਨੂੰ ਪਰੋਚਾ ਵੱਲੋਂ ਬਲਾਕ ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ ਢਿੱਲੋਂ, ਗ੍ਰਾਮ ਪੰਚਾਇਤ ਤੇ ਭਾਈ ਘਨ੍ਹੱਈਆ ਸਪੋਰਟਸ ਐਂਡ ਵੈਲਫੇਅਰ ਕਲੱਬ ਬੁਰਜ ਢਿੱਲਵਾਂ ਦੇ ਸਹਿਯੋਗ ਨਾਲ ਮੋਹਰੀ ਬੱਚਿਆਂ ਦਾ ਵਿਸੇਸ਼ ਤੌਰ ਤੇ ਸਨਮਾਨਿਤ ਕਰਦਿਆ ਬੱਚਿਆਂ, ਮਾਪਿਆਂ ਤੇ ਪਿੰਡ ਵਾਸੀਆ ਨੂੰ ਵਧਾਈ ਦਿੱਤੀ। ਥਾਣਾ ਮੁਖੀ ਜੋਗਾ ਰੇਨੂੰ ਪਰੋਚਾ ਤੇ ਸਰਪੰਚ ਜਗਦੀਪ ਸਿੰਘ ਢਿੱਲੋਂ ਨੇ ਮੋਹਰੀ ਬੱਚਿਆਂ ਤੇ ਮਾਪਿਆ ਨੂੰ ਵਧਾਈ ਦਿੱਤੀ ਤੇ ਪਿੰਡ ਦੇ ਹੋਰਨਾਂ ਬੱਚਿਆਂ ਨੂੰ ਸਰੀਰਕ ਤੰਦਰੁਸਤੀ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਆ। ਸਰਪੰਚ ਢਿੱਲੋਂ ਨੇ ਕਿਹਾ ਕਿ ਅਜਿਹੇ ਹੋਣਹਾਰ ਬੱਚਿਆਂ ਨੂੰ ਪੰਚਾਇਤ ਹਮੇਸ਼ਾ ਮਾਣ-ਸਨਮਾਨ ਤੇ ਹਰ ਪੱਖੋਂ ਸਹਿਯੋਗ ਕਰਦੀ ਰਹੇਗੀ। ਇਸ ਮੌਕੇ ਹੀਰਾ ਸਿੰਘ, ਜਗਰੂਪ ਸਿੰਘ, ਪ੍ਰਗਟ ਸਿੰਘ, ਜਰਲੈਲ ਸਿੰਘ ਸਾਰੇ ਪੰਚ, ਗੁਰਦਾਸ ਸਿੰਘ, ਪਾਲੀ ਸਿੰਘ, ਗੁਰਵੀਰ ਸਿੰਘ, ਹਰਬੰਸ ਸਿੰਘ, ਕਲੱਬ ਪ੍ਰਧਾਨ ਜਗਮੇਲ ਸਿੰਘ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸਵਰਨ ਸਿੰਘ ਆਦਿ ਕਲੱਬ ਮੈਂਬਰ ਹਾਜ਼ਰ ਸਨ।  

NO COMMENTS