*ਸੂਬੇ ਦੇ ਸਾਰੇ ਸਕੂਲ 5 ਦਿਨਾਂ ਲਈ ਬੰਦ, ਸਰਕਾਰ ਨੇ ਇਸ ਵਜ੍ਹਾ ਕਰਕੇ ਲਿਆ ਫੈਸਲਾ*

0
458

26 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): ਓਡੀਸ਼ਾ ਭਿਆਨਕ ਗਰਮੀ ਦੀ ਲਪੇਟ ‘ਚ ਹੈ। ਤਾਪਮਾਨ ਕਾਫੀ ਵਧ ਗਿਆ ਹੈ। ਗਰਮੀ ਤੇ ਲੂ ਕਾਰਨ ਲੋਕਾਂ ਹਾਲਤ ਖ਼ਰਾਬ ਹੈ। ਗਰਮੀ ਤੇ ਲੂ ਦਾ ਸਕੂਲੀ ਬੱਚਿਆਂ ’ਤੇ ਬਹੁਤ ਅਸਰ ਪੈ ਰਿਹਾ ਹੈ। ਇਸ ਦੌਰਾਨ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਸੂਬੇ ਦੇ ਸਕੂਲ ਪੰਜ ਦਿਨਾਂ ਲਈ ਬੰਦ ਕਰ ਦਿੱਤੇ ਹਨ।

ਉੜੀਸਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ‘ਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਸੂਬੇ ‘ਚ ਗਰਮੀ ਦੀ ਸਥਿਤੀ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਕੂਲ 26 ਤੋਂ 30 ਅਪ੍ਰੈਲ ਤੱਕ 5 ਦਿਨਾਂ ਲਈ ਬੰਦ ਰਹਿਣਗੇ। ਇਸ ਵਿੱਚ ਰਾਜ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਵੀ ਸ਼ਾਮਲ ਹਨ। ਇਹ ਜਾਣਕਾਰੀ ਸੂਬੇ ਦੇ ਸਕੂਲ ਤੇ ਐਜੂਕੇਸ਼ਨ ਵਿਭਾਗ ਨੇ ਦਿੱਤੀ ਹੈ।

ਓਡੀਸ਼ਾ ਦੇ ਸਾਰੇ ਸਕੂਲ 5 ਦਿਨਾਂ ਲਈ ਬੰਦ
ਓਡੀਸ਼ਾ ਸਕੂਲ ਤੇ ਐਜੂਕੇਸ਼ਨ ਵਿਭਾਗ ਦੇ ਅਨੁਸਾਰ ਰਾਜ ਸਰਕਾਰ ਨੇ ਰਾਜ ਭਰ ਵਿੱਚ ਭਿਆਨਕ ਗਰਮੀ ਦੇ ਹਾਲਾਤ ਦੇ ਮੱਦੇਨਜ਼ਰ ਵਿਦਿਅਕ ਸੰਸਥਾਵਾਂ ਨੂੰ 30 ਅਪ੍ਰੈਲ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਦੁਆਰਾ ਜਾਰੀ ਕੀਤੇ ਗਏ ਇੱਕ ਪੱਤਰ ਵਿੱਚ ਕਿਹਾ ਗਿਆ ਹੈ, “ਰਾਜ ਵਿੱਚ ਗਰਮੀ ਦੀ ਲਹਿਰ ਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਵਿਚਾਰ ਕਰਨ ਤੋਂ ਬਾਅਦ ਇਸ ਮਾਮਲੇ ਨੂੰ ਐਸ ਐਂਡ ਐਮਆਈ ਵਿਭਾਗ ਅਰਥਾਤ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿਜੀ ਪ੍ਰਬੰਧਿਤ (ਓਡੀਆ ਤੇ ਅੰਗਰੇਜ਼ੀ ਮਾਧਿਅਮ) ਦੇ ਤਹਿਤ ਸਾਰੇ ਵਿਦਿਅਕ ਅਦਾਰਿਆਂ ਦੀਆਂ ਕਲਾਸਾਂ ਨੂੰ  26.4.2022 ਤੋਂ 30.4.00 ਤੱਕ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਕਹਿਰ ਦੀ ਗਰਮੀ ਦੇ ਮੱਦੇਨਜ਼ਰ ਇਹ ਫੈਸਲਾ
ਮਹੱਤਵਪੂਰਨ ਗੱਲ ਇਹ ਹੈ ਕਿ ਸੂਬਾ ਸਰਕਾਰ ਨੇ 16 ਅਪ੍ਰੈਲ ਨੂੰ ਐਲਾਨ ਕੀਤਾ ਸੀ ਕਿ ਸੂਬੇ ਦੇ ਸਾਰੇ ਸਰਕਾਰੀ ਤੇ ਨਿੱਜੀ ਵਿਦਿਅਕ ਅਦਾਰਿਆਂ ਵਿੱਚ ਗਰਮੀਆਂ ਦੀਆਂ ਛੁੱਟੀਆਂ 6 ਜੂਨ 2022 ਤੋਂ ਸ਼ੁਰੂ ਹੋ ਕੇ 16 ਜੂਨ ਤੱਕ ਜਾਰੀ ਰਹਿਣਗੀਆਂ। ਹਾਲਾਂਕਿ ਹੁਣ ਪੰਜ ਦਿਨਾਂ ਦੀ ਛੁੱਟੀ ਤੈਅ ਕੀਤੀ ਗਈ ਹੈ। ਕੜਾਕੇ ਦੀ ਗਰਮੀ ਕਾਰਨ ਸਕੂਲੀ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪੈ ਰਿਹਾ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਨੇ ਇੱਥੇ 30 ਅਪ੍ਰੈਲ ਤੱਕ ਲੂ ਦੇ ਹਾਲਾਤ ਨੂੰ ਲੈ ਕੇ ਯੈਲੋ ਚੇਤਾਵਨੀ ਜਾਰੀ ਕੀਤੀ ਸੀ।

NO COMMENTS