ਸੂਬੇ ’ਚ 35 ਮੌਤਾਂ ਮਗਰੋਂ ਪੰਜਾਬ ਤੇ ਕੇਂਦਰ ਸਰਕਾਰ ਚੌਕਸ, ਕੋਰੋਨਾ ਨੇ ਮੁੜ ਫੜੀ ਰਫਤਾਰ

0
53

ਚੰਡੀਗੜ੍ਹ 18,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ) : ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਮਹਾਮਾਰੀ ਕਾਰਣ 35 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ; ਜਦ ਕਿ 2,039 ਨਵੇਂ ਕੇਸ ਸਾਹਮਣੇ ਆਏ ਹਨ।

ਬੀਤੇ 24 ਘੰਟਿਆਂ ਦੌਰਾਨ ਸਭ ਤੋਂ ਵੱਧ 277 ਨਵੇਂ ਕੇਸ ਜਲੰਧਰ ਜ਼ਿਲ੍ਹੇ ’ਚ ਦਰਜ ਕੀਤੇ ਗਏ ਹਨ। ਰਾਜ ਵਿੱਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਦੀ ਕੁੱਲ ਗਿਣਤੀ 6,172 ਹੋ ਗਈ ਹੈ। ਇਸ ਵੇਲੇ ਕੁੱਲ 13,320 ਕੋਰੋਨਾ ਮਰੀਜ਼ ਹਸਪਤਾਲਾਂ ’ਚ ਦਾਖ਼ਲ ਹਨ। ਉਨ੍ਹਾਂ ਵਿੱਚੋਂ 283 ਨੂੰ ਆਕਸੀਜਨ ਲੱਗੀ ਹੋਈ ਹੈ ਤੇ 27 ਵੈਂਟੀਲੇਟਰ ’ਤੇ ਹਨ।

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਦੀ ਲਾਗ ਲੱਗਣ ਦੀ ਦਰ ਹੁਣ 6.8 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕੋਰੋਨਾ ਦੀਆਂ ਹਦਾਇਤਾਂ ਦੀ ਠੀਕ ਤਰੀਕੇ ਪਾਲਣਾ ਨਹੀਂ ਕੀਤੀ ਜਾ ਰਹੀ।

ਬੀਤੇ 24 ਘੰਟਿਆਂ ਦੌਰਾਨ ਜਲੰਧਰ ’ਚ 7, ਨਵਾਂਸ਼ਹਿਰ ’ਚ 6, ਲੁਧਿਆਣਾ ਤੇ ਹੁਸ਼ਿਆਰਪੁਰ ’ਚ 5-5, ਤਰਨ ਤਾਰਨ ’ਚ 3, ਗੁਰਦਾਸਪੁਰ, ਕਪੂਰਥਲਾ ਤੇ ਪਟਿਆਲਾ ’ਚ 2-2, ਮੋਹਾਲੀ, ਸੰਗਰੂਰ ਤੇ ਅੰਮ੍ਰਿਤਸਰ ’ਚ 1-1 ਕੋਰੋਨਾ ਮਰੀਜ਼ ਦੀ ਮੌਤ ਹੋਈ ਹੈ।

ਇਸ ਤੋਂ ਇਲਾਵਾ ਜਲੰਧਰ ’ਚ 277, ਲੁਧਿਆਣਾ ’ਚ 233, ਮੋਹਾਲੀ ’ਚ 222, ਪਟਿਆਲਾ ’ਚ 203, ਹੁਸ਼ਿਆਰਪੁਰ ’ਚ 191, ਅੰਮ੍ਰਿਤਸਰ ’ਚ 178, ਕਪੂਰਥਲਾ ’ਚ 157, ਰੋਪੜ ’ਚ 113, ਗੁਰਦਾਸਪੁਰ ’ਚ 112, ਬਠਿੰਡਾ ’ਚ 53, ਫ਼ਤਹਿਗੜ੍ਹ ਸਾਹਿਬ ’ਚ 46, ਤਰਨ ਤਾਰਨ ’ਚ 38, ਪਠਾਨਕੋਟ ’ਚ 37, ਨਵਾਂਸ਼ਹਿਰ ’ਚ 33, ਸੰਗਰੂਰ ’ਚ 26, ਮਾਨਸਾ ’ਚ 22, ਫ਼ਿਰੋਜ਼ਪੁਰ ’ਚ 21, ਮੁਕਤਸਰ ਤੇ ਮੋਗਾ ’ਚ 20-20, ਫ਼ਰੀਦਕੋਟ ’ਚ 17 ਤੇ ਫ਼ਾਜ਼ਿਲਕਾ ਤੇ ਬਰਨਾਲਾ ’ਚ 10-10 ਨਵੇਂ ਪਾਜ਼ਿਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।

NO COMMENTS