*ਸੂਬੇ ‘ਚ ਕਰੋੜਾਂ ਦੀ ਲਾਗਤ ਨਾਲ ਲਗਾਏ ਆਰ.ਓ.ਪਲਾਂਟ ਹੋਣ ਲੱਗੇ ਬੰਦ..!ਪੀਣ ਯੋਗ ਸ਼ੁੱਧ ਪਾਣੀ ਦੀ ਸਕੀਮ ਨੇ ਤੋੜਿਆ ਦਮ*

0
28

ਬਰੇਟਾ  25,ਜੂਨ (ਸਾਰਾ ਯਹਾਂ/ਰੀਤਵਾਲ) ਪਾਣੀ ਮਨੁੱਖ ਲਈ ਕੁਦਰਤ ਦੀ ਉਹ ਅਨਮੋਲ ਦਾਤ ਹੈ ,ਜਿਸਦੇ ਬਿਨ੍ਹਾਂ
ਧਰਤੀ ਤੇ ਜੀਵਨ ਜਿਉਣਾ ਸੰਭਵ ਨਹੀਂ ਹੈ । ਇਸੇ ਤਰਾਂ੍ਹ ਸ਼ਹਿਰ ‘ਚ ਲੱਗੇ ਆਰ.ਓ ਪਲਾਂਟਾਂ ਦੇ
ਬੰਦ ਹੋਣ ਨਾਲ ਲੋਕ ਸ਼ੁੱਧ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ । ਗਰਮੀ ਦਾ
ਮੌਸਮ ਹੋਣ ਕਾਰਨ ਲੋਕਾਂ ਦੇ ਘਰਾਂ ‘ਚ ਪਾਣੀ ਦੀ ਲਾਗਤ ਵੀ ਜਿਆਦਾ ਹੋ ਗਈ ਹੈ ।
ਦੱਸਣਯੋਗ ਹੈ ਕਿ ਪੰਜਾਬ ‘ਚ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਸਮੇਂ ਸ¨ਬੇ ਭਰ ਫ਼#39;ਚ ਪੀਣ
ਵਾਲਾ ਪਾਣੀ ਜ਼ਿਆਦਾਤਰ ਸਾਫ਼ੳਮਪ; ਨਾ ਹੋਣ ਕਾਰਨ ਲੋਕਾਂ ਨੂੰ ਸਾਫ਼ੳਮਪ; ਅਤੇ ਸ਼ੁੱਧ ਪਾਣੀ
ਮੁਹੱਈਆ ਕਰਵਾਉਣ ਦੇ ਮੰਤਵ ਨਾਲ ਇੱਕ ਵੱਡੀ ਯੋਜਨਾ ਅਧੀਨ ਸ¨ਬੇ ਦੇ ਹਰ ਜ਼ਿਲ੍ਹੇ ਅਤੇ
ਪਿੰਡਾਂ ਅੰਦਰ ਅਨੇਕਾਂ ਆਰ.ਓ. ਪਲਾਂਟ ਸਥਾਪਤ ਕੀਤੇ ਗਏ ਸਨ । ਜਿਸ ਨਾਲ ਲੋਕਾਂ ਨੂੰ ਸ਼ੁੱਧ
ਪਾਣੀ ਲਈ ਬਹੁਤ ਵੱਡੀ ਰਾਹਤ ਪ੍ਰਦਾਨ ਹੋਈ । ਇਨ੍ਹਾਂ ਆਰ.ਓ. ਪਲਾਂਟਾਂ ਦੇ ਸ਼ੁਰ¨ਆਤੀ
ਸਮੇਂ ਵਿੱਚ ਤਾਂ ਇਹ ਪਿੰਡਾਂ/ਸ਼ਹਿਰਾਂ ਲਈ ਵਰਦਾਨ ਸਿੱਧ ਹੋਏ, ਕਿਉਂਕਿ ਪਿੰਡ ਵਾਸੀਆਂ
ਨੇ ਸਾਫ਼ੳਮਪ; ਸੁਥਰਾ ਪਾਣੀ ਇਨ੍ਹਾਂ ਆਰ.ਓ. ਪਲਾਂਟ ਤੋਂ ਲੈ ਕੇ ਪੀਣ ਲਈ ਯੋਗ ਸਮਝਿਆ,
ਪ੍ਰਤੰ¨ ਹੌਲੀ-ਹੌਲੀ ਕਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਹ ਆਰ.ਓ. ਪਲਾਂਟ ਬੰਦ ਪਏ ਖਸਤਾ
ਹਾਲਤ ਵਿੱਚ ਹੁੰਦੇ ਦਿਖਾਈ ਦੇਣ ਲੱਗੇ । ਇਸੇ ਤਰ੍ਹਾਂ ਜੇਕਰ ਸਥਾਨਕ ਸ਼ਹਿਰ ਦੀ ਗੱਲ ਕੀਤੀ
ਜਾਵੇ ਤਾਂ ਸ਼ੁਰੂ ਵਿੱਚ ਵੱਖ ਵੱਖ ਥਾਵਾਂ ਤੇ 8 ਦੇ ਕਰੀਬ ਆਰ.ਓ.ਪਲਾਂਟ ਲਗਾਏ ਗਏ ਸਨ ।
ਜਿਨ੍ਹਾਂ ਵਿੱਚੋਂ ਪਿੰਡ ਵਾਲੀ ਸਾਇਡ 2 ਨੂੰ ਤਾਂ ਸ਼ੁਰੂ ‘ਚ ਹੀ ਤਾਲੇ ਵੱਜ ਗਏ ਸਨ ਅਤੇ
ਰਹਿੰਦੇ ਸ਼ਹਿਰ ਦੇ ਦੁਰਗਾ ਮੰਦਿਰ ਅਤੇ ਡਾਕਖਾਨੇ ਨਜ਼ਦੀਕ ਲੱਗੇ ਦੋ ਹੋਰ ਆਰ.ਓ.ਪਲਾਂਟਾਂ
ਨੂੰ ਵੀ ਕਿਸੇ ਖਰਾਬੀ ਦੇ ਕਾਰਨ ਬੰਦ ਕੀਤਾ ਗਿਆ ਹੈ । ਜਿਸਦੇ ਕਾਰਨ ਹੁਣ ਜਿਆਦਾਤਰ
ਖਪਤਕਾਰ ਅਸ਼ੁੱਧ ਪਾਣੀ ਪੀਣ ਲਈ ਮਜਬੂਰ ਹਨ । ਦੂਜੇ ਪਾਸੇ ਬੰਦ ਪਏ ਆਰ.ਓ.ਪਲਾਂਟਾ
ਨੂੰ ਲੈ ਕੇ ਸਮਾਜਸੇਵੀ ਨਿੰਸ਼ੂ ਗਰਗ ਅਤੇ ਅਪਨਾ ਕਲੱਬ ਦੇ ਮੈਂਬਰਾਂ ਦਾ ਕਹਿਣਾ ਹੈ ਕਿ
ਸਰਕਾਰ ਦੀਆਂ ਗਲਤ ਨੀਤੀਆਂ ਅਤੇ ਕੰਪਨੀ ਦੀਆਂ ਅਣਗਹਿਲੀਆਂ ਕਾਰਨ ਬਰੇਟਾ ‘ਚ ਲੱਗੇ
ਆਰ.ਓ ਪਲਾਂਟ ਇੱਕ ਇੱਕ ਕਰਕੇ ਬੰਦ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਪੂਰੇ ਮਾਨਸਾ ਜਿਲੇ੍ਹ
ਵਿੱਚ ਧਰਤੀ ਹੇਠਲਾ ਪਾਣੀ ਪੀਣ ਦੇ ਅਯੋਗ ਮੰਨਿਆ ਗਿਆ ਹੈ । ਜਿਸਦੇ ਕਾਰਨ ਜਿਲੇ੍ਹ ਵਿੱਚ
ਕੈਂਸਰ ਦੇ ਮਰੀਜ਼ਾ ਦੀ ਗਿਣਤੀ ‘ਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ । ਸ਼ਹਿਰ ਵਾਸੀਆਂ ਨੇ
ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਬੰਦ
ਪਏ ਆਰ.ਓ. ਪਲਾਂਟਾ ਨੂੰ ਜਲਦ ਤੋਂ ਜਲਦ ਚਾਲ¨ ਕੀਤਾ ਜਾਵੇ । ਜਦ ਇਸ ਸਬੰਧੀ ਵਿਭਾਗ ਦੇ ਫੀਲਡ
ਅਫਸਰ ਜਸਵੀਰ ਸਿੰਘ ਨਾਲ ਰਾਬਿਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸੇ ਛੋਟੀ ਮੋਟੀ
ਖਰਾਬੀ ਦੇ ਕਾਰਨ ਇਹ ਦੋਂਵੇ ਆਰ.ਓ. ਪਲਾਂਟ ਬੰਦ ਹੋ ਗਏ ਹਨ । ਜਿਨ੍ਹਾਂ ਨੂੰ ਜਲਦ ਹੀ
ਚਾਲੂ ਕੀਤਾ ਜਾ ਰਿਹਾ ਹੈ

NO COMMENTS