*ਸੂਬੇ ‘ਚੋਂ ਨਸ਼ੇ ਦੀ ਜੜ੍ਹ ਪੁੱਟਣ ਲਈ ਹੁਣ ਮਾਨਸਾ ਦੇ ਰੱਲਾ ਪਿੰਡ ਵਾਸੀ ਹੋਏ ਇਕਜੱਟ*

0
56

ਮਾਨਸਾ 24,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): : ਪੰਜਾਬ ਵਿੱਚ ਵਧ ਰਹੇ ਨਸ਼ੇ ਦੇ ਵਪਾਰ ਨੂੰ ਰੋਕਣ ਲਈ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਕੋਸ਼ਿਸ਼ ਕਰ ਰਹੇ ਹਨ, ਉੱਥੇ ਹੀ ਹੁਣ ਪਿੰਡ ਵਾਸੀ ਵੀ ਆਪਣੇ ਪਿੰਡਾਂ ਵਿੱਚੋਂ ਇਸ ਬੁਰਾਈ ਨੂੰ ਖ਼ਤਮ ਕਰਨ ਲਈ ਇਕਜੁੱਟ ਹੋ ਗਏ ਹਨ। ਮਾਨਸਾ ਦੇ ਪਿੰਡ ਰੱਲਾ ਵਿੱਚ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਖਿਲਾਫ਼ ਪਿੰਡ ਵਾਸੀ ਇਕੱਠੇ ਹੋ ਕੇ ਸੰਘਰਸ਼ ਕਰਨਗੇ ਤੇ ਜੋ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ, ਉਸ ਦੀ ਵੀ ਮਦਦ ਕਰਨਗੇ।

ਪੰਜਾਬ ਭਰ ਵਿੱਚ ਕਈ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ। ਨਸ਼ੇ ਕਾਰਨ ਕਈ ਘਰ ਬਰਬਾਦ ਹੋਏ ਹਨ। ਪੀਜੀਆਈ ਦੇ ਕਮਿਊਨਿਟੀ ਮੈਡੀਸਨ ਡਿਪਾਰਟਮੈਂਟ ਨੇ ਇੱਕ ਸਰਵੇ ਵਿੱਚ ਦੱਸਿਆ ਕਿ ਪੰਜਾਬ ‘ਚ 7 ਵਿੱਚੋਂ 1 ਵਿਅਕਤੀ ਨਸ਼ਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ 15.8 ਫੀਸਦੀ ਲੋਕ ਨਸ਼ਾ ਕਰਦੇ ਹਨ।

ਸ਼ਰਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 11-15% ਲੋਕ ਸ਼ਰਾਬ ਪੀਂਦੇ ਹਨ। ਮਾਹਰ ਕਹਿੰਗੇ ਹਨ ਕਿ ਹਰ ਕਿਸਮ ਦਾ ਨਸ਼ਾ ਖ਼ਤਰਨਾਕ ਹੈ ਪਰ ਹਾਰਡ ਡਰੱਗਜ਼ ਜਿਵੇਂ ਕਿ ਸੰਥੈਟਿਕ ਡਰੱਗਜ਼ ਵਧੇਰੇ ਘਾਤਕ ਹੁੰਦੇ ਹਨ। ਇਸ ਦੇ ਨਾਲ ਹੀ ਰਿਸਰਚ ਵਿੱਚ ਨਸ਼ਿਆਂ ਲਈ ਟੀਕਿਆਂ ਦੀ ਵਰਤੋਂ ਕਰਕੇ ਐੱਚਆਈਵੀ ਪੌਜ਼ੀਟਿਵ ਵਾਲੇ 19.5% ਲੋਕ ਸਾਹਮਣੇ ਆਏ ਹਨ। 


ਨਸ਼ੇ ਨਾਲ ਨੌਜਵਾਨ ਦੀ ਮੌਤ
ਬੀਤੇ ਦਿਨ ਪਿੰਡ ਲਾਲੇਆਣਾ ਦੇ ਇੱਕ ਦਲਿਤ ਪਰਿਵਾਰ ਦੇ ਨੌਜਵਾਨ ਕੁਲਵਿੰਦਰ ਸਿੰਘ (24) ਪੁੱਤਰ ਮਰਹੂਮ ਭੋਲਾ ਸਿੰਘ ਦੀ ਮੌਤ ਹੋ ਗਈ। ਕੁਲਵਿੰਦਰ ਨਸ਼ੇ ਕਰਨ ਦਾ ਆਦੀ ਸੀ, ਜਿਸ ਕਾਰਨ ਉਸ ਦੀ ਪਤਨੀ ਵੀ ਤਲਾਕ ਲੈ ਚੁੱਕੀ ਹੈ। ਬੀਤੇ ਦਿਨ ਕੁਲਵਿੰਦਰ ਸਿੰਘ ਦੀ ਘਰ ਵਿੱਚ ਅਚਾਨਕ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਭਰਾ ਵੀ ਨਸ਼ੇ ਕਰਨ ਦਾ ਆਦੀ ਹੈ ਤੇ ਉਹ ਵੀ ਪਿਛਲੇ ਤਿੰਨ ਦਿਨਾਂ ਤੋਂ ਘਰ ਨਹੀਂ ਆਇਆ। ਘਰ ਵਿੱਚ ਮ੍ਰਿਤਕ ਦੀ ਵਿਧਵਾ ਮਾਤਾ ਤੇ ਬਜ਼ੁਰਗ ਦਾਦਾ-ਦਾਦੀ ਹਨ, ਜੋ ਕੁਲਵਿੰਦਰ ਦੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਹਨ। ਪਿੰਡ ਵਾਸੀਆਂ ਨੇ ਨਵੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਭ ਤੋਂ ਪਹਿਲਾਂ ਨਸ਼ਿਆਂ ਦੇ ਖਾਤਮੇ ਵੱਲ ਧਿਆਨ ਦਿੱਤਾ ਜਾਵੇ। 

NO COMMENTS