ਸੂਬਾ ਸਰਕਾਰਾਂ ਤੋਂ ਅਧਿਕਾਰ ਖੋਹ ਤੇ ਪਾਵਰਕਾਮ ਨੂੰ ਪ੍ਰਾਇਵੇਟ ਕਰਨ ਦੀ ਤਿਆਰੀ ਵਿੱਚ ਕੇਂਦਰ ਸਰਕਾਰ

0
92

ਬੁਢਲਾਡਾ 16, ਜੂਨ( (ਸਾਰਾ ਯਹਾ/ ਅਮਨ ਮਹਿਤਾ ): ਕੇਦਰ ਸਰਕਾਰ ਵੱਲੋਂ 2003 ਦੇ ਐਕਟ ਵਿੱਚ ਸੋਧ ਕਰਕੇ ਸਾਰੇ ਅਧਿਕਾਰ ਸੂਬਾ ਸਰਕਾਰਾਂ ਤੋਂ ਖੋਹ ਲਏ ਹਨ ਅਤੇ ਪਾਵਰਕਾਮ ਨੂੰ ਪ੍ਰਾਇਵੇਟ ਹੱਥਾ ਵਿੱਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦਾ ਪਾਵਰਕਾਮ ਪੈਨਸ਼ਨਰ ਐਸ਼ੋਸ਼ੀਏਸ਼ਨ ਪੂਰਜੋਰ ਵਿਰੋਧ ਕਰਦੀ ਹੈ। ਇਹ ਸ਼ਬਦ ਅੱਜ ਇੱਥੇ ਪਾਵਰਕਾਮ ਪੈਨਸ਼ਨਰ ਐਬੋਸ਼ੀਏਸ਼ਨ ਦੀ ਮਹੀਨਾਂਵਾਰ ਮੀਟਿੰਗ ਵਿੱਚ ਪ੍ਰਧਾਨ ਨਾਜਰ ਸਿੰਘ ਅਤੇ ਸਕੱਤਰ ਗੁਰਜੰਟ ਸਿੰਘ ਨੇ ਕਹੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਵਰਕਾਮ ਨੂੰ ਪ੍ਰਾਇਵੇਟ ਕਰਕੇ ਲੋਕਾਂ ਉੱਪਰ ਵਾਧੂ ਖਰਚਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਦੇ ਸਾਰੇ ਅਧਿਕਾਰ ਸੂਬਾ ਸਰਕਾਰਾਂ ਨੂੰ ਹੀ ਦਿੱਤੇ ਜਾਣ। ਜੇਕਰ ਪਾਵਰਕਾਮ ਪ੍ਰਾਇਵੇਟ ਹੱਥਾ ਵਿੱਚ ਜਾਂਦੀ ਹੈ ਤਾਂ ਐਸ਼ੋਸ਼ੀਏਸ਼ਨ ਇਸਦਾ ਵਿਰਸਧ ਕਰੇਗੀ ਅਤੇ ਸੰਘਰਸ਼ ਉਲੀਕੇਗੀ। ਇਸ ਮੋਕੇ ਉਨ੍ਹਾਂ ਕਿਹਾ ਕਿ ਪੈਨਸ਼ਨਰਜ਼ ਦੀਆਂ ਡੀ ਏ ਦੀਆਂ ਕਿਸ਼ਤਾ ਅਤੇ ਕਿਸਤਾ ਦਾ ਏਰੀਅਰ ਦਿੱਤਾ ਜਾਵੇ, 23 ਸਾਲਾ ਸਕੇਲ ਦਿੱਤਾ ਜਾਵੇ, ਮੈਡੀਕਲ ਬਿਲ੍ਹਾ ਨੂੰ ਪਾਸ ਕਰਨ ਸਮੇਂ ਪੈਨਸ਼ਨਰਜ਼ ਦੀ ਖੱਜ਼ਲ ਖੁਆਰੀ ਨਾ ਕੀਤੀ ਜਾਵੇ ਅਤੇ ਬਿੱਲ ਜਲਦੀ ਪਾਸ ਕੀਤੇ ਜਾਣ ਆਦਿ ਮੰਗਾਂ ਰੱਖੀਆ। ਇਸ ਮੌਕੇ ਤੇ ਹਰਬਿਲਾਸ ਸ਼ਰਮਾ, ਨਾਰੰਗ ਬਰੇਟਾ, ਨਾਜਰ ਸਿੰਘ ਭੀਖੀ, ਲੱਖਾ ਸਿੰਘ ਭੀਖੀ, ਸੁਖਪਾਲ ਸਿੰਘ ਬਰੇਟਾ, ਰਤਨ ਲਾਲ ਸ਼ਰਮਾ, ਓਮਕਾਰ ਭੋਲਾ, ਮੇਵਾ ਸਿੰਘ ਆਦਿ ਹਾਜ਼ਰ ਸਨ।

NO COMMENTS