*ਸੂਬਾ ਪੱਧਰੀ ਖੇਡਾਂ ਪਾਵਰ ਲਿਫਟਿੰਗ ਅੰਡਰ 17 ਵਿੱਚ ਬਠਿੰਡਾ ਦੀਆਂ ਕੁੜੀਆਂ ਦਾ ਕਬਜ਼ਾ*

0
8

ਬਠਿੰਡਾ 29 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ)

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬਾ ਪੱਧਰੀ ਖੇਡਾਂ ਪਾਵਰ ਲਿਫਟਿੰਗ ਸ਼ਾਨੋ ਸ਼ੌਕਤ ਨਾਲ ਸੰਪਨ ਹੋ ਗਈਆ ਹਨ।

     ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਵਲੋਂ ਕੀਤੀ ਗਈ।

   ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ 17 ਮੁੰਡੇ 53 ਕਿਲੋ ਤੋਂ ਘੱਟ ਭਾਰ ਵਿੱਚ ਗੁਰਮੀਤ ਸਿੰਘ ਸੰਗਰੂਰ ਨੇ ਪਹਿਲਾ, ਵਿਕਾਸ਼ ਕੁਮਾਰ ਲੁਧਿਆਣਾ ਨੇ ਦੂਜਾ, ਰਵਿੰਦਰ ਸਿੰਘ ਬਠਿੰਡਾ ਨੇ ਤੀਜਾ, 59 ਕਿਲੋ ਵਿੱਚ ਅਰਨਵ ਬਠਿੰਡਾ ਨੇ ਪਹਿਲਾ, ਜਪਲੀਨ ਮੋਗਾ ਨੇ ਦੂਜਾ, ਸ਼ਰਨਦੀਪ ਸਿੰਘ ਸੰਗਰੂਰ ਨੇ ਤੀਜਾ, 66 ਕਿਲੋ ਵਿੱਚ ਕਰਨਵੀਰ ਸਿੰਘ ਰੂਪਨਗਰ ਨੇ ਪਹਿਲਾਂ, ਆਦੇਸ਼ਵੀਰ ਸਿੰਘ ਹੁਸ਼ਿਆਰਪੁਰ ਨੇ ਦੂਜਾ, ਯੁਵਰਾਜ ਸਿੰਘ ਪਟਿਆਲਾ ਨੇ ਤੀਜਾ, 74 ਕਿਲੋ ਵਿੱਚ ਨੀਰਵ ਸ਼ਰਮਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਪਹਿਲਾ, ਵਰੁਨ ਪਟਿਆਲਾ ਨੇ ਦੂਜਾ, ਨਕੁਲ ਸ਼ਰਮਾ ਮਲੇਰਕੋਟਲਾ ਨੇ ਤੀਜਾ, 83 ਕਿਲੋ ਵਿੱਚ ਆਯੂਸ ਵਰਮਾ ਸੰਗਰੂਰ ਨੇ ਪਹਿਲਾ, ਪ੍ਰਭਜੋਤ ਸਿੰਘ ਪਟਿਆਲਾ ਨੇ ਦੂਜਾ, ਕੀਰਤ ਸਿੰਘ ਮਲੇਰਕੋਟਲਾ ਨੇ ਤੀਜਾ, ਅੰਡਰ 19 ਮੁੰਡੇ ਵਿੱਚ 53 ਕਿਲੋ ਵਿੱਚ ਮਨੀਤੋਜ ਬਠਿੰਡਾ ਨੇ ਪਹਿਲਾ, ਸੁਮਿਤ ਕੁਮਾਰ ਜਲੰਧਰ ਨੇ ਦੂਜਾ, ਸੁਖਚੈਨ ਸਿੰਘ ਮੁਕਤਸਰ ਨੇ ਤੀਜਾ, 59 ਕਿਲੋ ਵਿੱਚ ਜਤਿਨ ਰਾਜ ਬਠਿੰਡਾ ਨੇ ਪਹਿਲਾ, ਅਰਸ਼ਦੀਪ ਸਿੰਘ ਗੁਰਦਾਸਪੁਰ ਨੇ ਦੂਜਾ, ਕਰਨ ਸਾਕਸੀ ਸੰਗਰੂਰ ਨੇ ਤੀਜਾ, 66 ਕਿਲੋ ਵਿੱਚ ਗੁਰਸੇਵਕ ਸਿੰਘ ਬਠਿੰਡਾ ਨੇ ਪਹਿਲਾ, ਨਵਦੀਪ ਸਿੰਘ ਮੋਗਾ ਨੇ ਦੂਜਾ, ਚੰਦਨ ਮੁਕਤਸਰ ਨੇ ਤੀਜਾ, 74 ਕਿਲੋ ਵਿੱਚ ਗੁਰਪ੍ਰੀਤ ਸਿੰਘ ਪਟਿਆਲਾ ਨੇ ਪਹਿਲਾ, ਜ਼ੋਰਾਵਰ ਸਿੰਘ ਸ੍ਰੀ ਤਰਨਤਾਰਨ ਸਾਹਿਬ ਨੇ ਦੂਜਾ, ਮਨਵੀਰ ਸਿੰਘ ਫਾਜ਼ਿਲਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਡਰ 17 ਕੁੜੀਆਂ ਵਿੱਚ ਬਠਿੰਡਾ ਨੇ ਓਵਰ ਆਲ ਅਤੇ ਅੰਡਰ 19 ਕੁੜੀਆਂ ਵਿੱਚ ਲੁਧਿਆਣਾ ਨੇ ਓਵਰ ਆਲ ਅਤੇ ਅੰਡਰ 17 ਮੁੰਡੇ ਵਿੱਚ ਪਟਿਆਲਾ ਨੇ ਓਵਰ ਆਲ ਟਰਾਫ਼ੀ ਉਪਰ ਕਬਜ਼ਾ ਕੀਤਾ।

     ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਹਰਵੀਰ ਸਿੰਘ, ਲੈਕਚਰਾਰ ਜਗਦੀਸ਼ ਕੁਮਾਰ, ਲੈਕਚਰਾਰ ਸੁਖਜਿੰਦਰ ਪਾਲ ਸਿੰਘ, ਲੈਕਚਰਾਰ ਹਰਮੰਦਰ ਸਿੰਘ, ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਮੁੱਖ ਅਧਿਆਪਕ ਰਮਨਦੀਪ ਕੌਰ ਹਾਜ਼ਰ ਸਨ।

NO COMMENTS