ਬਠਿੰਡਾ 19 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)
68 ਵੀਆਂ ਸਕੂਲੀ ਸੂਬਾ ਪੱਧਰੀ ਖੇਡਾਂ ਹਾਕੀ ਅੰਡਰ 19 ਮੁੰਡੇ ਦੇ ਫਾਈਨਲ ਮੁਕਾਬਲੇ ਵਿੱਚ ਪੰਜਾਬ ਇੰਸਟੀਚਿਊਟ ਆਫ ਲੁਧਿਆਣਾ ਨੇ ਜਰਖੜ ਅਕੈਡਮੀ ਨੂੰ 3-0 ਨਾਲ ਹਰਾ ਕੇ ਚੈਂਪੀਅਨ ਬਣ ਗਈ।
ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਵਲੋਂ ਕੀਤੀ ਗਈ।ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਖੇਡਾਂ ਵਿੱਚ ਜਿੱਤ ਅਤੇ ਹਾਰ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹੈ। ਜਿੱਤ ਸਿਰਫ ਸਫਲਤਾ ਦੀ ਨਿਸ਼ਾਨੀ ਹੀ ਨਹੀ, ਸਗੋਂ ਮਿਹਨਤ, ਦ੍ਰਿੜਤਾ ਅਤੇ ਲਗਨ ਦਾ ਫਲ ਹੁੰਦੀ ਹੈ। ਹਾਰ ਵੀ ਸਾਨੂੰ ਆਪਣੀ ਖੇਡ ਵਿੱਚ ਮੋਜੂਦ ਕਮੀਆਂ ਨੂੰ ਪਛਾਣਨ ਦਾ ਮੋਕਾ ਦਿੰਦੀ ਹੈ, ਅਤੇ ਭਵਿੱਖ ਵਿੱਚ ਚੰਗਾ ਕਰਨ ਲਈ ਸਮੱਰਥ ਬਣਾਉਂਦੀ ਹੈ।
ਇਸ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਵਲੋਂ ਕੀਤੀ ਗਈ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਸੈਮੀਫਾਈਨਲ ਮੈਚ ਵਿੱਚ ਪੀ ਆਈ ਐਸ ਲੁਧਿਆਣਾ ਨੇ ਪਟਿਆਲਾ ਨੂੰ 4-0 ਨਾਲ, ਜਰਖੜ ਅਕੈਡਮੀ ਨੇ ਬਠਿੰਡਾ ਨੂੰ 3-0 ਨਾਲ ਹਰਾਇਆ।
ਪਟਿਆਲਾ ਨੇ ਬਠਿੰਡਾ ਨੂੰ 2-0 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ, ਸੁਖਜੀਤ ਸਿੰਘ ਨੰਬਰਦਾਰ,ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਵਰਿੰਦਰ ਪਾਲ ਸਿੰਘ, ਪ੍ਰਿੰਸੀਪਲ ਕਰਮਜੀਤ ਸਿੰਘ,ਕੁਲਵਿੰਦਰ ਸਿੰਘ ਕਟਾਰੀਆ ਮੁੱਖ ਅਧਿਆਪਕ, ਗੁਰਪ੍ਰੀਤ ਸਿੰਘ, ਰਣਧੀਰ ਸਿੰਘ ਧੀਰਾ, ਭੁਪਿੰਦਰ ਸਿੰਘ ਤੱਗੜ, ਗੁਰਿੰਦਰ ਸਿੰਘ ਬਰਾੜ, ਗੁਰਜੀਤ ਸਿੰਘ ਝੱਬਰ ਹਾਜ਼ਰ ਸਨ।