ਸੂਬਾ ਜਰਨਲ ਸਕੱਤਰ ਦੱਸਿਆ ਕਿ ਪੰਜਾਬ ਪ੍ਰਦੇਸ ਪੱਲੇਦਾਰ ਮਜ਼ਦੂਰ ਯੂਨੀਅਨ ਪੰਜਾਬ ਤੇ ਸਮੂਹ ਪੱਲੇਦਾਰ ਮਜ਼ਦੂਰ ਯੂਨੀਅਨਾਂ ਵੱਲੋਂ ਕੰਮ ਦਾ ਬਾਈਕਾਟ ਕਰਕੇ ਹੜਤਾਲ ਕੀਤੀ

0
139

ਮਾਨਸਾ (10 ਅਪ੍ਰੈਲ)(ਸਾਰਾ ਯਹਾ, ਬਲਜੀਤ ਸ਼ਰਮਾ): ਮਾਨਸਾ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼ਿੰਦਰਪਾਲ ਸਿੰਘ ਚਕੇਰੀਆ ਸੂਬਾ ਜਰਨਲ ਸਕੱਤਰ ਦੱਸਿਆ ਕਿ ਪੰਜਾਬ ਪ੍ਰਦੇਸ ਪੱਲੇਦਾਰ ਮਜ਼ਦੂਰ ਯੂਨੀਅਨ (ਰਜਿ ਨੰ 37ਇੰਟਕ) ਪੰਜਾਬ ਤੇ ਸਮੂਹ ਪੱਲੇਦਾਰ ਮਜ਼ਦੂਰ ਯੂਨੀਅਨਾਂ ਵੱਲੋਂ 08-04-20 ਨੂੰ ਕੰਮ ਦਾ ਬਾਈਕਾਟ ਕਰਕੇ ਹੜਤਾਲ ਕੀਤੀ ਗਈ ਉਸ ਹੜਤਾਲ ਦੀ ਹਮਾਇਤ ਕਰਦੇ ਹੋਏ ਮਾਨਸਾ ਜਿਲ੍ਹੇ ਦੇ ਸਾਰੇ ਡਿਪੂਆ ਦੇ ਆਗੂਆ ਨਾਲ ਗੱਲਬਾਤ ਸਾਂਝੀ ਕਰਦੇ ਹੋਏ ਤੋਂ ਮਾਨਸਾ ਜਿਲ੍ਹੇ ਦੇ ਸਾਰੇ ਡਿਪੂਆ ਦੇ ਆਗੂਆ ਵੱਲੋਂ ਇਸ ਹੜਤਾਲ ਵਿੱਚ ਸ਼ਾਮਿਲ ਹੋਣ ਦੀ ਹਮਾਇਤ ਕਰਦੇ ਹੋਏ 13-04-20 ਪੂਰੇ ਜਿਲੇ ਮਾਨਸਾ ਦੀਆਂ ਪੱਲੇਦਾਰ ਮਜ਼ਦੂਰ ਯੂਨੀਅਨਾਂ ਵੱਲੋਂ ਮੁਕੰਮਲ ਕੰਮ ਬੰਦ ਕਰਕੇ ਹੜਤਾਲ ਦਾ ਸੱਦਾ ਦਿੱਤਾ ਗਿਆ ਪ੍ਰੈਸ ਬਿਆਨ ਰਾਹੀਂ ਸਿੰਦਰਪਾਲ ਸਿੰਘ ਚਕੇਰੀਆ ਨੇ ਦੱਸਿਆ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਗਰੂਰ ਵਿਖੇ ਕੌਫੀ ਵਿਧ ਐਡੀਸਨ ਪ੍ਰੋਗਰਾਮ ਕੀਤਾ ਗਿਆ ਸੀ ਇਥੇ ਮੁੱਖਮੰਤਰੀ ਵੱਲੋਂ ਵਾਆਦਾ ਕੀਤਾ ਗਿਆ ਸੀ ਕਿ ਪੰਜਾਬ ਦੀਆਂ ਫੂਡ ਏਜੰਸੀਆਂ ਕੰਮ ਕਰਦੇ ਪੱਲੇਦਾਰ ਮਜ਼ਦੂਰਾਂ ਨੂੰ ਠੇਕੇਦਾਰੀਸਿਸਟਮ ਖਤਮ ਕਰਕੇ ਸਿੱਧੀ ਅਦਾਇਗੀ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਤਿੰਨ ਸਾਲ ਬੀਤ ਜਾਣ ਜਾਣ ਤੋ ਬਾਅਦ ਵੀ ਪੱਲੇਦਾਰ ਮਜ਼ਦੂਰਾਂ ਤੇ ਠੇਕੇ ਦਾਰੀ ਤਲਵਾਰ ਲਟਕ ਰਹੀ ਹੈ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਭੁਲੇਖੇ ਵਿੱਚ ਰੱਖਕੇ ਤੇ ਚਲਾਕ ਅਫਸਰਸ਼ਾਹੀ ਵੱਲੋਂ ਪੱਲੇਦਾਰ ਮਜ਼ਦੂਰਾਂ ਦੇ ਆਗੂਆ ਕਿਹਾ ਗਿਆ ਕਿ ਤੁਸੀਂ ਬੇਸਿਕ ਰੇਟਾਂ ਤੇ ਕੰਮ ਕਰੋ ਅਸੀਂ 13-08-20 ਤੋਂ ਰੇਟਾਂ ਵਿਚ ਵਾਧਾ ਕਰਕੇ ਤੁਹਾਡੀ ਮਿਹਨਤ ਦਾ ਮੁੱਲ ਮੌੜ ਦੇਵਾਂਗੇ ਕੀਤੇ ਵਾਅਦੇ ਮੁਤਾਬਕ ਪੱਲੇਦਾਰ ਮਜ਼ਦੂਰ ਸਰਕਾਰ ਦਾ ਕੰਮ ਕਰਦੇ ਰਹੇ ਲੇਕਿਨ ਅਠਵੇ ਮਹੀਨੇ ਆਕੇ ਟਾਲ ਮਟੋਲ ਕਰਦੇ ਰਹੇ ਫੂਡ ਮਹਿਕਮੇ ਦੇ ਮੰਤਰੀ ਭਾਰਤ ਭੂਸ਼ਨ ਆਸੂ ਵੱਲੋਂ ਸਾਫ ਆਖ ਦਿੱਤਾ ਗਿਆ ਕਿ 20% ਤੋ ਵੱਧ ਰੇਟਾਂ ਵਿਚ ਵਾਧਾ ਨਹੀਂ ਕੀਤਾ ਜਾ ਸਕਦਾ ਮਜਬੂਰ ਹੋ ਪੱਲੇਦਾਰ ਮਜ਼ਦੂਰਾਂ ਵੱਲੋਂ ਇਕ ਸਾਲ ਮਜਬੂਰ ਹੋ ਕੰਮ ਕੀਤਾ ਗਿਆ 01-04-20 ਤੋਂ ਕੁਝ ਡਿਪੂਆ ਵੱਲੋਂ ਕੰਮ ਬੰਦ ਪਿਆ ਹੈ ਉਨ੍ਹਾਂ ਕਿਹਾ ਭਰੋਸਾ ਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਸਰਕਾਰ ਪੱਲੇਦਾਰ ਮਜ਼ਦੂਰਾਂ ਦੇ ਰੇਟਾਂ ਨੂੰ ਹੋਰ ਘੱਟ ਕਰਨ ਜਾ ਰਹੀ ਹੈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਰੇਟਾਂ ਵਿਚ ਵਾਧਾ ਕੀਤਾ ਜਾਵੇ ਤੇ ਉਨ੍ਹਾਂ ਮਜ਼ਦੂਰ ਯੂਨੀਅਨਾਂ ਪੱਲੇਦਾਰ ਤੋ ਹੀ ਕੰਮ ਕਰਾਇਆ ਜਾਵੇ ਜੇਕਰ ਪੱਲੇਦਾਰ ਦੀਆ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਹਾੜੀ ਦੇ ਸੀਜਨ ਦੌਰਾਨ ਕੰਮ ਦਾ ਮੁਕੰਮਲ ਬਾਈਕਾਟ ਜਾਰੀ ਰੱਖਿਆ ਜਾਵੇਗਾ
ਉਨ੍ਹਾਂ ਸਰਕਾਰ ਤੋਂ ਮੰਗ ਕਰਦੇ ਕਰੋਨਾ ਵਾਰਿਸ ਦੀ ਮਾਹਵਾਰੀ ਫੈਲੀ ਹੋਈ ਹੈ ਉਸ ਵਿੱਚ ਪੰਜਾਬ ਭਰ ਪੱਲੇਦਾਰਾਂ ਵੱਲੋਂ ਗੁਦਾਮਾਂ ਵਿੱਚੋਂ ਸਪੈਸ਼ਲ ਦੀ ਲੋਡਿੰਗ ਕੀਤੀ ਜਾ ਰਹੀ ਹੈ ਲੇਕਿਨ ਪੱਲੇਦਾਰ ਨੂੰ ਸਰਕਾਰ ਨਾ ਹੀ ਕਿਸੇ ਫੂਡ ਏਜੰਸੀਆਂ ਦੀ ਅਫਸਰਸ਼ਾਹੀ ਵੱਲੋਂ ਕੋਈ ਸਹੂਲਤ ਦਿੱਤੀ ਗਈ ਹੈ ਉਨ੍ਹਾਂ ਮੰਗ ਕੀਤੀ ਜਿਵੇਂ ਪੰਜਾਬ ਪੁਲਿਸ ਤੇ ਸਿਹਤ ਵਿਭਾਗ ਤੇ ਹੋਰ ਮੁਲਾਜ਼ਮਾਂ ਦਾ ਬੀਮਾ ਕੀਤਾ ਗਿਆ ਉਸੇ ਤਰ੍ਹਾਂ ਪੱਲੇਦਾਰਾਂ ਵੀ ਬੀਮਾ ਕੀਤਾ ਜਾਵੇ
: ਡਿਪੂ ਪ੍ਰਧਾਨ ਕਰਮਾ ਖਿਆਲਾਂ ਮਾਨਸਾ ਸਿੰਦਾ ਸਰਦੂਲਗੜ੍ਹ ਮਲਕੀਤ ਸਿੰਘ ਭੀਖੀ ਪ੍ਰਧਾਨ ਨਿਰਮਲ ਦਾਸ ਬੁਢਲਾਡਾ ਪ੍ਰਧਾਨ ਸਿੰਦਰਪਾਲ ਸਿੰਘ ਬਰੇਟਾ ਸੁਖਦੇਵ ਸਿੰਘ ਮੰਡੇਰ ਬੁਢਲਾਡਾ ਭੋਲਾ ਸਿੰਘ ਜਿਲਾ ਪ੍ਰਧਾਨ

NO COMMENTS