ਬਠਿੰਡਾ23 ,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ) : ਜ਼ਿਲ੍ਹਾ ਬਠਿੰਡਾ ਦੇ ਤਲਵੰਡੀ ਸਾਬੋ ਦੇ ਪਿੰਡ ਰਾਮਾ ਵਿੱਚ ਬੀਤੀ ਦੇਰ ਰਾਤ ਝੱਖੜ ਤੇ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਭਾਰੀ ਨੁਕਸਾਨ ਪਹੁੰਚਾਇਆ ਹੈ। ਮੀਂਹ ਕਾਰਨ ਪਿੰਡ ਵਿੱਚੋਂ ਲੰਘਦਾ ਸੂਏ ਦਾ ਦਾ ਬੰਨ੍ਹ ਟੁੱਟਣ ਨਾਲ ਸਾਰਾ ਪਾਣੀ ਖੇਤਾਂ ਵਿੱਚ ਆ ਗਿਆ ਤੇ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ।
ਇਸ ਮਗਰੋਂ ਕਿਸਾਨਾਂ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ ਕੀਤਾ ਤੇ ਰੋਸ ਪ੍ਰਗਟਾਇਆ। ਉਨ੍ਹਾਂ ਸੜਕ ਵਿਚਾਲੇ ਟਰੈਕਟਰ ਲਾ ਕੇ ਧਰਨਾ ਮੱਲ ਲਿਆ ਤੇ ਨਾਅਰੇਬਾਜ਼ੀ ਕਰਦੇ ਹੋਏ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ। ਇਸ ਦੌਰਾਨ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਵੇਰੇ ਤਿੰਨ ਵਜੇ ਤੋਂ ਸੂਆ ਟੁੱਟਿਆ ਹੋਇਆ ਹੈ ਕੋਈ ਅਫ਼ਸਰ ਸਾਰ ਲੈਣ ਨਹੀਂ ਆਇਆ।
ਉਨ੍ਹਾਂ ਦੱਸਿਆ ਕਿ ਇੱਕ ਅਫ਼ਸਰ ਆਇਆ ਹੈ, ਉਹ ਕੋਈ ਹੱਲ ਨਹੀਂ ਕਰ ਰਿਹਾ। ਸੂਆ ਟੁੱਟਣ ਨਾਲ ਦਸ ਕਿੱਲੇ ਤੋਂ ਉੱਪਰ ਕਣਕ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤਕ ਸਾਨੂੰ ਮੁਆਵਜ਼ਾ ਨਹੀਂ ਮਿਲਦਾ, ਉਦੋਂ ਤੱਕ ਅਸੀਂ ਸੂਆ ਬੰਦ ਨਹੀਂ ਕਰਨ ਦੇਵਾਂਗੇ।
ਉਨ੍ਹਾਂ ਕਿਹਾ ਕਿ ਇਹ ਸੂਆ ਰਿਫਾਇਨਰੀ ਦਾ ਹੈ ਜਿੱਥੇ ਪਾਣੀ ਜਾਂਦਾ ਹੈ ਜਦੋਂ ਤਕ ਸਾਨੂੰ ਮੁਆਵਜ਼ਾ ਨਹੀਂ ਮਿਲਦਾ ਉਦੋਂ ਤਕ ਪਾਣੀ ਰਿਫਾਇਨਰੀ ਤੱਕ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀ ਫ਼ਸਲ ਦੇ ਮੁਆਵਜ਼ੇ ਦਾ ਹੱਲ ਨਹੀਂ ਕੀਤਾ ਜਾਂਦੇ ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।