15 ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼) ਵਲਟੋਹਾ ਨੇ ਲਿਖਿਆ ਕਿ, ਹਾਂ ਸੁੱਖੀ ਜੀ !……. ਹੁਣ ਲੱਗਦੇ ਹੱਥ ਗਰੀਬ ਵਿਦਿਆਰਥੀਆਂ ਦੇ ਐਸ.ਸੀ ਸ਼ਕਾਲਰਸ਼ਿਪ ਵੀ ਭਗਵੰਤ ਮਾਨ ਤੋਂ ਜਾਰੀ ਕਰਵਾ ਦਿਓ।ਉਹ ਵੀ ਮਸਲਾ ਵਿਧਾਨ ਸਭਾ ਵਿੱਚ ਤੁਸੀਂ ਬਹੁਤ ਉਠਾਉਂਦੇ ਰਹੇ ਹੋ।
ਪੰਜਾਬ ਵਿੱਚ ਹੁਣ 4 ਨਹੀਂ ਸਗੋਂ 5 ਵਿਧਾਨ ਸਭਾ ਸੀਟਾਂ ਉੱਚੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ (Sukhwinder sukhi ) ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਹ ਮੁੱਖ ਮੰਤਰੀ ਭਗਵੰਤ ਮਾਨ (Bhagwant Mann)ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ(Virsa singh valtoha) ਨੇ ਤੰਜ ਕਸਿਆਂ ਕਿਹਾ ਕਿ, ਵਾਹ ਡਾਕਟਰ ਸੁੱਖੀ ਸਾਬ ਵਾਹ……!!! ਤੁਸੀਂ ਤਾਂ ਐਂ ਦਾਅਵਾ ਕਰ ਰਹੇ ਹੋ ਜਿਵੇਂ ਤੁਹਾਡੇ ਕਹਿਣ ‘ਤੇ ਭਗਵੰਤ ਮਾਨ ਨੇ ਤਸੀਲਦਾਰ ਸਸਪੈਂਡ ਕਰਕੇ “ਪੰਜਾਬ ਸਮੱਸਿਆ” ਈ ਹੱਲ ਕਰ ਦਿੱਤੀ ਆ।
ਵਲਟੋਹਾ ਨੇ ਲਿਖਿਆ ਕਿ, ਹਾਂ ਸੁੱਖੀ ਜੀ !……. ਹੁਣ ਲੱਗਦੇ ਹੱਥ ਗਰੀਬ ਵਿਦਿਆਰਥੀਆਂ ਦੇ ਐਸ.ਸੀ ਸ਼ਕਾਲਰਸ਼ਿਪ ਵੀ ਭਗਵੰਤ ਮਾਨ ਤੋਂ ਜਾਰੀ ਕਰਵਾ ਦਿਓ।ਉਹ ਵੀ ਮਸਲਾ ਵਿਧਾਨ ਸਭਾ ਵਿੱਚ ਤੁਸੀਂ ਬਹੁਤ ਉਠਾਉਂਦੇ ਰਹੇ ਹੋ। ਹਾਂ ਗਲਤੀ ਸਾਡੇ ਪ੍ਰਧਾਨ ਦੀ ਆ। ਜੋ ਐਂਵੇਂ ਤੁਹਾਡੇ ਵਰਗੇ ਹਰ “ਤੁਰਦੇ ਫਿਰਦੇ” ਨੂੰ ਭੂਏ ਚੜਾ ਦਿੰਦਾ ਆ।ਜ਼ਿਕਰ ਕਰ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਬੁਰੀ ਤਰ੍ਹਾਂ ਨਾਲ ਕਲੇਸ਼ ਵਿੱਚ ਫਸੀ ਹੋਈ ਹੈ। ਪਾਰਟੀ ਦੇ ਪੰਜਾਬ ਵਿੱਚੋਂ ਤਿੰਨ ਵਿਧਾਇਕ ਸਨ ਜਿਨ੍ਹਾਂ ਵਿੱਚੋਂ ਸੁਖਵਿੰਦਰ ਸੁੱਖੀ ਪਾਰਟੀ ਛੱਡ ਚੁੱਕੇ ਹਨ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਈ ਦੁਆਬਾ ਖਾਲੀ ਹੋ ਗਿਆ ਹੈ। ਇਸ ਤੋਂ ਬਾਅਦ ਮਨਪ੍ਰੀਤ ਸਿੰਘ ਇਯਾਲੀ ਹਨ ਜਿਨ੍ਹਾਂ ਨੇ ਪਾਰਟੀ ਗਤੀਵਿਧੀਆਂ ਤੋਂ ਦੂਰੀ ਬਣਾਈ ਹੋਈ ਹੈ। ਅਖੀਰ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਘਰੋਂ ਗਨੀਵ ਕੌਰ ਮਜੀਠੀਆ ਵਿਧਾਇਕ ਹਨ ਜਿਨ੍ਹਾਂ ਨੂੰ ਹਾਲ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਦਾ ਪੱਕਾ ਵਿਧਾਇਕ ਕਿਹਾ ਜਾ ਸਕਦਾ ਹੈ। ਹਲਾਤਾਂ ਤੋਂ ਲਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਇਤਿਹਾਸ ਦੇ ਸਭ ਤੋਂ ਮਾੜੇ ਦੌਰ ਵਿੱਚ ਗੁਜ਼ਰ ਰਹੀ ਹੈ।